ਚੰਡੀਗੜ੍ਹ ਫਾਇਰਿੰਗ ਮਾਮਲੇ ‘ਚ ਕਤਲ ਕਰਨ ਵਾਲੇ ਸ਼ੂਟਰਾਂ ਦੀ ਤਸਵੀਰ ਆਈ ਸਾਹਮਣੇ, ਪੁਲਿਸ ਕਰ ਰਹੀ ਕਾਤਲਾਂ ਦੀ ਭਾਲ

ਚੰਡੀਗੜ੍ਹ ਵਿਚ ਮੈਡੀਕਲ ਸਟੋਰ ‘ਤੇ ਫਾਇਰਿੰਗ ਕਰਨ ਦੇ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਕਤਲ ਕਰਨ ਵਾਲੇ ਸ਼ੂਟਰਾਂ ਦੀਆਂ ਤਸਵੀਰ ਸਾਹਮਣੇ ਆਈ ਹੈ। ਇਸ ਫੋਟੋ ਵਿਚ ਦੋਵੇਂ ਹਮਲਾਵਰ ਤੇ ਵਾਰਦਾਤ ਦੇ ਸਮੇਂ ਬਾਈਕ ਲੈ ਕੇ ਬਾਹਰ ਖੜ੍ਹਾ ਬਦਮਾਸ਼ ਤਿੰਨੋਂ ਦਿਖ ਰਹੇ ਹਨ। ਇਹ ਫੋਟੋ ਚੰਡੀਗੜ੍ਹ ਦੇ ਸੈਕਟਰ-43 ਵਿਚ ਕਜਹੇੜੀ ਪਿੰਡ ਦੀ ਦੱਸੀ ਜਾ ਰਹੀ ਹੈ।

ਸੂਤਰਾਂ ਮੁਤਾਬਕ ਤਿੰਨੋਂ ਮੁਲਜ਼ਮ ਵਾਰਦਾਤ ਦੇ ਬਾਅਦ ਇਥੇ ਹੀ ਆਏ ਸਨ। ਇਥੇ ਉਨ੍ਹਾਂ ਨੇ ਇਕ ਨਾਈ ਦੀ ਦੁਕਾਨ ‘ਚ ਆਪਣੇ ਕੱਪੜੇ ਬਦਲੇ ਤੇ ਇਸ ਦੇ ਬਾਅਦ ਸੈਕਟਰ-43 ਦੇ ਬੱਸ ਅੱਡੇ ਵਲ ਚਲੇ ਗਏ।

ਇਹ ਵੀ ਪੜ੍ਹੋ : ‘ਆਪ’ ਪੰਜਾਬ ਨੇ ਰੌਬੀ ਕੰਗ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ, ਨਵਾਂਸ਼ਹਿਰ ਦਾ ਹਲਕਾ ਇੰਚਾਰਜ ਕੀਤਾ ਨਿਯੁਕਤ

ਦੂਜੇ ਪਾਸੇ ਘਟਨਾ ਮਗਰੋਂ ਮੈਡੀਕਲ ਮਾਰਕੀਟ ਦੇ ਦੋਵੇਂ ਪਾਸੋਂ ਨਾਕਾਬੰਦੀ ਕਰ ਦਿੱਤੀ ਗਈ ਹੈ। ਨਾਕਿਆਂ ‘ਤੇ ਪੁਲਿਸ ਦੇ ਨਾਲ CRPF ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ। ਮੈਡੀਕਲ ਸਟੋਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਇਕ ਪੀਸੀਆਰ ਗੱਡੀ ਤਾਇਨਾਤ ਕੀਤੀ ਗਈ ਹੈ। ਚੰਡੀਗੜ੍ਹ ਦੇ SSP ਟ੍ਰੈਫਿਕ ਐਂਡ ਸਕਿਓਰਿਟੀ ਸੁਮੇਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਮੈਡੀਕਲ ਸਟੋਰ ਦੇ ਮਾਲਕਾਂ ਨੂੰ ਕਦੇ ਕਿਸੇ ਗੈਂਗਸਟਰ ਤੋਂ ਧਮਕੀ ਨਹੀਂ ਮਿਲੀ ਸੀ. ਦੂਜੇ ਪਾਸੇ ਇਸ ਮਾਮਲੇ ਵਿਚ ਚੰਡੀਗੜ੍ਹ ਪ੍ਰਸ਼ਾਸਨ ਨੇ ਅਹਿਮ ਬੈਠਕ ਕੀਤੀ, ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਉੱਚ ਅਧਿਕਾਰੀਆਂ ਤੋਂ ਸੁਰੱਖਿਆ ਨੂੰ ਲੈ ਕੇ ਚਰਚਾ ਕੀਤੀ ਤੇ ਸਖਤ ਨਿਰਦੇਸ਼ ਦਿੱਤੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਚੰਡੀਗੜ੍ਹ ਫਾਇਰਿੰਗ ਮਾਮਲੇ ‘ਚ ਕਤਲ ਕਰਨ ਵਾਲੇ ਸ਼ੂਟਰਾਂ ਦੀ ਤਸਵੀਰ ਆਈ ਸਾਹਮਣੇ, ਪੁਲਿਸ ਕਰ ਰਹੀ ਕਾਤਲਾਂ ਦੀ ਭਾਲ appeared first on Daily Post Punjabi.



Previous Post Next Post

Contact Form