ਰਾਏਕੋਟ ਲਾਗੇ ਲੁਧਿਆਣਾ-ਬਠਿੰਡਾ ਰਾਜ ਮਾਰਗ ‘ਤੇ ਅੱਜ ਤੜਕੇ ਤਕਰੀਬਨ ਸਾਢੇ ਤਿੰਨ ਤੇ ਚਾਰ ਵੇਜ ਦੇ ਵਿਚਕਾਰ ਵਾਪਰੇ ਇੱਕ ਭਿਆਨਕ ਸੜਕ ਹਾਦਸੇ ‘ਚ ਕੈਂਟਰ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਰਨਾਲਾ ਸਾਈਡ ਤੋਂ ਇੱਕ ਕੈਂਟਰ,ਜਿਸ ਨੂੰ ਸੰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਨੱਥੋਵਾਲ ਚਲਾ ਰਿਹਾ ਸੀ, ਰਾਏਕੋਟ ਵੱਲ ਨੂੰ ਆ ਰਿਹਾ ਸੀ ਪਰ ਜਦੋਂ ਉਹ ਰਾਏਕੋਟ ਸ਼ਹਿਰ ਦੇ ਨੇੜੇ ਸਥਿਤ ਨਾਮ ਚਰਚਾ ਘਰ ਲਾਗੇ ਪੁੱਜਿਆ ਤਾਂ ਅਚਾਨਕ ਕੈਂਟਰ ਦੀ ਅੱਗਿਓਂ ਆ ਰਹੇ ਇੱਕ ਟਰੱਕ ਨਾਲ ਟੱਕਰ ਹੋ ਗਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨਾਂ ਪੂਰੀ ਤਰ੍ਹਾਂ ਚਕਨਾਚੂਰ ਹੋ ਗਏ, ਜਦਕਿ ਕੈਂਟਰ ਦਾ ਅਗਲਾ ਹਿੱਸਾ ਟਰੱਕ ਨਾਲ ਟਕਰਾਉਣ ਕਾਰਨ ਜਿੱਥੇ ਬੁਰੀ ਤਰ੍ਹਾਂ ਖਿੰਡ ਗਿਆ, ਉਥੇ ਹੀ ਇਸ ਭਿਅਨਕ ਹਾਦਸੇ ਵਿੱਚ ਕੈਂਟਰ ਚਾਲਕ ਸੰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਨੱਥੋਵਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਮੌਕੇ ਗੱਲਬਾਤ ਕਰਦਿਆਂ ਥਾਣਾ ਸਿਟੀ ਰਾਏਕੋਟ ਦੇ ਅਧਿਕਾਰੀਆਂ ਤੇ ਲੋਕਾਂ ਨੇ ਦੱਸਿਆ ਕਿ ਕੈਂਟਰ ਚਾਲਕ ਸੰਦੀਪ ਸਿੰਘ ਨੂੰ ਨੀਂਦ ਆਉਣ ਕਾਰਨ ਅੱਖ ਲੱਗ ਗਈ ਅਤੇ ਇਹ ਹਾਦਸਾ ਵਾਪਰ ਗਿਆ, ਜਦਕਿ ਹਾਦਸਾਗ੍ਰਸਤ ਟਰੱਕ ਦੇ ਚਾਲਕ ਪ੍ਰੇਮ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਰਾਮਗੜ੍ਹ ਸ਼ਾਹਪੁਰ ਜ਼ਿਲ੍ਹਾ ਮਾਨਸਾ ਨੇ ਦੱਸਿਆ ਕਿ ਉਸ ਵਲੋਂ ਹਾਦਸੇ ਨੂੰ ਟਾਲਣ ਲਈ ਕਾਫੀ ਕੋਸ਼ਿਸ਼ ਕੀਤੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ।
ਇਹ ਵੀ ਪੜ੍ਹੋ : ਅਸਮ ਦੇ ਜੋਰਹਾਟ ‘ਚ AN-32 ਜਹਾਜ਼ ਹਾਦਸੇ ‘ਚ 5 ਸੈਨਿਕ ਹੋਏ ਸ਼ਹੀਦ, ਭਾਰਤੀ ਹਵਾਈ ਸੈਨਾ ਨੇ ਪ੍ਰਗਟਾਇਆ ਦੁੱਖ
ਹਾਦਸੇ ਦੌਰਾਨ ਪ੍ਰੇਮ ਸਿੰਘ ਦੇ ਮੋਢੇ ‘ਤੇ ਵੀ ਸੱਟਾਂ ਲੱਗੀਆਂ।ਇਸ ਮੌਕੇ ਥਾਣਾ ਸਿਟੀ ਰਾਏਕੋਟ ਦੇ ਏਐੱਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿੱਚ ਪੁਲਿਸ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਵਿੱਚ ਰੱਖਿਆ ਗਿਆ ਹੈ ਅਤੇ ਸਾਰੀ ਕਾਰਵਾਈ ਪੂਰੀ ਹੋਣ ਉਪਰੰਤ ਵਾਰਸਾਂ ਦੇ ਹਵਾਲੇ ਕੀਤਾ ਜਾਵੇਗਾ। ਉੱਧਰ ਸੜਕ ‘ਤੇ ਵਾਹਨਾਂ ਦਾ ਮਲਬਾ ਖਿਲਰ ਜਾਣ ਕਾਰਨ ਲੁਧਿਆਣਾ-ਬਠਿੰਡਾ ਰਾਜ ਮਾਰਗ ‘ਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਅਤੇ ਸੂਚਨਾ ਮਿਲਣ ਉਪਰੰਤ ਸੜਕ ਸੁਰੱਖਿਆ ਫੋਰਸ ਅਤੇ ਥਾਣਾ ਸਿਟੀ ਰਾਏਕੋਟ ਦੀ ਪੁਲਿਸ ਨੇ ਤੁਰੰਤ ਮੌਕੇ ‘ਤੇ ਪੁਹੰਚ ਕੇ ਹਾਦਸਾਗ੍ਰਸਤ ਵਾਹਨਾਂ ਨੂੰ ਇੱਕ ਪਾਸੇ ਕਰਕੇ ਆਵਾਜਾਈ ਨੂੰ ਮੁੜ ਬਹਾਲ ਕੀਤਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਰਾਏਕੋਟ : ਟਰੱਕ ਤੇ ਕੈਂਟਰ ਵਿਚਾਲੇ ਟੱਕਰ, ਹਾਦਸੇ ‘ਚ ਕੈਂਟਰ ਚਾਲਕ ਦੀ ਹੋਈ ਮੌਤ, ਟਰੱਕ ਚਾਲਕ ਜ਼ਖਮੀ appeared first on Daily Post Punjabi.