ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਮਮਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਔਰਤ ਨੇ ਪ੍ਰੇਮ ਸੰਬੰਧਾਂ ਵਿਚ ਰੋੜਾ ਬਣ ਰਹੇ ਆਪਣੇ 6 ਸਾਲਾਂ ਬੱਚੇ ਦਾ ਪ੍ਰੇਮੀ ਨਾਲ ਮਿਲ ਕੇ ਕਤਲ ਕਰਵਾ ਦਿੱਤਾ। ਪੁਲਿਸ ਨੇ ਪਹਿਲਾਂ ਪ੍ਰੇਮੀ ਨੂੰ ਤੇ ਹੁਣ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ।
ਔਰਤ ਗੁਰਪ੍ਰੀਤ ਤੇ ਉਸ ਦਾ ਪ੍ਰੇਮੀ ਅਰਪਿਤ ਸ਼ਰਮਾ ਵਿਆਹ ਕਰਵਾਉਣਾ ਚਾਹੁੰਦੇ ਸਨ। ਉਨ੍ਹਾਂ ਦਾ ਪੁੱਤਰ ਅੰਗਦਵੀਰ ਇਸ ਵਿੱਚ ਰੁਕਾਵਟ ਬਣ ਰਿਹਾ ਸੀ। ਅੰਗਦ ਨੇ ਦੋਵਾਂ ਨੂੰ ਇਕੱਠੇ ਵੇਖ ਲਿਆ ਸੀ, ਉਨ੍ਹਾਂ ਨੂੰ ਡਰ ਸੀ ਕਿ ਉਨ੍ਹਾਂ ਦੀ ਸੱਚਾਈ ਸਾਹਮਣੇ ਆ ਜਾਵੇਗੀ, ਇਸ ਲਈ ਦੋਵਾਂ ਨੇ ਮਿਲ ਕੇ ਅੰਗਦਵੀਰ ਦਾ ਕਤਲ ਕਰ ਦਿੱਤਾ। ਪੁਲਿਸ ਨੇ ਸ਼ੁੱਕਰਵਾਰ ਨੂੰ ਦੋਸ਼ੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਸਨੂੰ ਜੇਲ੍ਹ ਭੇਜਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਮਾਂ ਨੇ ਵੀ ਆਪਣਾ ਜੁਰਮ ਕਬੂਲ ਕਰ ਲਿਆ ਹੈ। ਪੁਲਿਸ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਅੰਗਦਵੀਰ ਦੀ ਮਾਂ ਇਸ ਕਤਲ ਵਿੱਚ ਪੂਰੀ ਤਰ੍ਹਾਂ ਸ਼ਾਮਲ ਸੀ।

ਗੁਰਪ੍ਰੀਤ ਨੂੰ ਪਤਾ ਸੀ ਕਿ 16 ਜੂਨ ਨੂੰ ਉਸਦਾ ਪ੍ਰੇਮੀ ਅਰਪਿਤ ਉਸ ਦੇ ਪੁੱਤਰ ਅੰਗਦ ਨੂੰ ਕਾਰ ਵਿੱਚ ਬਿਠਾ ਕੇ ਲੈ ਜਾ ਰਿਹਾ ਸੀ। ਉਹ ਉਸ ਨੂੰ ਮਾਰਨ ਲਈ ਲਿਜਾ ਰਿਹਾ ਸੀ। ਇਸ ਤੋਂ ਬਾਅਦ ਗੁਰਪ੍ਰੀਤ ਅਤੇ ਅਰਪਿਤ ਲਗਾਤਾਰ ਫ਼ੋਨ ‘ਤੇ ਗੱਲਾਂ ਕਰਦੇ ਰਹੇ। ਦੋਵਾਂ ਵਿਚਕਾਰ ਕਈ ਚੈਟ ਅਤੇ ਵੀਡੀਓ ਕਾਲਾਂ ਮਿਲੀਆਂ ਹਨ।
ਐਸਪੀ ਦਿਹਾਤੀ ਅਭਿਜੀਤ ਕੁਮਾਰ ਨੇ ਦੱਸਿਆ ਕਿ ਬਹਿਸੂਮਾ ਵਿੱਚ ਅੰਗਦਵੀਰ ਨਾਮਕ ਇੱਕ ਬੱਚੇ ਦੇ ਲਾਪਤਾ ਹੋਣ ਦੀ ਰਿਪੋਰਟ ਮਿਲੀ ਸੀ। ਜਾਣਕਾਰੀ ਦੇ ਆਧਾਰ ‘ਤੇ ਜਾਂਚ ਲਈ ਨਿਗਰਾਨੀ, ਸਵੈਟ ਅਤੇ ਪੁਲਿਸ ਦੀਆਂ ਚਾਰ ਟੀਮਾਂ ਬਣਾਈਆਂ ਗਈਆਂ ਸਨ। ਜਾਂਚ ਦੇ ਆਧਾਰ ‘ਤੇ ਪੁਲਿਸ ਨੇ ਅਰਪਿਤ ਸ਼ਰਮਾ ਨਾਮਕ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ, ਜਿਸ ਨੇ ਖੁਲਾਸਾ ਕੀਤਾ ਕਿ ਉਹ ਅੰਗਦਵੀਰ ਨੂੰ ਆਪਣੀ ਕਾਰ ਵਿੱਚ ਆਪਣੇ ਨਾਲ ਲੈ ਗਿਆ, ਫਿਰ ਉਸਨੂੰ ਜੰਗਲ ਵਿੱਚ ਉਸਦਾ ਗਲਾ ਰੇਤ ਕੇ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਪਟਿਆਲਾ ‘ਚ ਵੱਡੀ ਵਾਰਦਾਤ, ਮਾਮੂਲੀ ਤਕਰਾਰ ਕਰਕੇ 17 ਸਾਲਾਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਦੋਸ਼ੀ ਅਰਪਿਤ ਦੀ ਨਿਸ਼ਾਨਦੇਹੀ ‘ਤੇ ਮ੍ਰਿਤਕ ਦੇਹ ਨੂੰ ਵੀ ਬਰਾਮਦ ਕੀਤਾ ਗਿਆ। ਜਾਂਚ ਵਿੱਚ ਖੁਲਾਸਾ ਹੋਇਆ ਕਿ ਅੰਗਦਵੀਰ ਦੀ ਮਾਂ ਗੁਰਪ੍ਰੀਤ ਕੌਰ ਅਤੇ ਦੋਸ਼ੀ ਅਰਪਿਤ ਵਿੱਚ ਪ੍ਰੇਮ ਸੰਬੰਧ ਸਨ। ਉਹ ਅਕਸਰ ਗੱਲਬਾਤ ਕਰਦੇ ਸਨ। ਉਨ੍ਹਾਂ ਦੋਵਾਂ ਦੇ ਮੋਬਾਈਲ ਫੋਨਾਂ ‘ਤੇ ਉਨ੍ਹਾਂ ਦੀਆਂ ਚੈਟਾਂ ਅਤੇ ਵੀਡੀਓ ਕਾਲਾਂ ਵੀ ਮਿਲੀਆਂ। ਗੁਰਪ੍ਰੀਤ ਨੇ ਦੱਸਿਆ ਕਿ ਉਹ ਜਾਣਦੀ ਸੀ ਕਿ ਅਰਪਿਤ 16 ਜੂਨ ਨੂੰ ਬੱਚੇ ਨੂੰ ਕਤਲ ਕਰਨ ਲਈ ਲਿਜਾ ਰਿਹਾ ਸੀ। ਸਬੂਤਾਂ ਦੇ ਆਧਾਰ ‘ਤੇ ਗੁਰਪ੍ਰੀਤ ਨੂੰ ਵੀ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਕਲਯੁੱਗੀ ਮਾਂ ਦਾ ਕਾਰਾ, ਪ੍ਰੇਮ ਸਬੰਧਾਂ ‘ਚ ਰੁਕਾਵਟ ਬਣ ਰਹੇ 6 ਸਾਲਾਂ ਪੁੱਤਰ ਦਾ ਕਰਾਇਆ ਕਤਲ appeared first on Daily Post Punjabi.
source https://dailypost.in/mother-kills-6-year-old-son/