ਮੰਗੇਤਰ ਦਾ ਬਰਥਡੇ ਮਨਾਉਣ ਗਏ ਨੌਜਵਾਨ ਨਾਲ ਵਾਪਰਿਆ ਭਾਣਾ, ਫੋਟੋਆਂ ਖਿੱਚਦਾ 400 ਫੁੱਟ ਡੂੰਘੀ ਖੱਡ ‘ਚ ਡਿੱਗਾ

ਮਹਾਰਾਸ਼ਟਰ ਦੇ ਪੁਣੇ ਵਿੱਚ ਲੋਹਗੜ੍ਹ ਕਿਲ੍ਹੇ ‘ਤੇ ਘੁੰਮਣ ਗਏ ਨੌਜਵਾਨ ਨਾਲ ਦਰਦਨਾਕ ਭਾਣਾ ਵਾਪਰ ਗਿਆ। ਨੌਜਵਾਨ ਫੋਟੋਆਂ ਖਿੱਚਦਾ ਹੋਇਆ 400 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਿਆ। ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਤੇਜ਼ ਹਵਾਵਾਂ ਕਾਰਨ ਉਸ ਦਾ ਬੈਲੇਂਸ ਵਿਗੜ ਗਿਆ ਤੇ ਉਹ ਫਿਸਲ ਗਿਆ।

ਮ੍ਰਿਤਕ ਦੀ ਪਛਾਣ ਕੇਤਨ ਵਿਸ਼ਾਲ ਅਗਰਵਾਲ ਵਜੋਂ ਹੋਈ ਹੈ, ਜੋ ਪੁਣੇ ਦੇ ਨੇੜੇ ਗਹੁੰਜੇ ਦਾ ਰਹਿਣ ਵਾਲਾ ਹੈ ਅਤੇ ਇੱਕ ਰੀਅਲ ਅਸਟੇਟ ਕੰਪਨੀ ਦਾ ਡਾਇਰੈਕਟਰ ਹੈ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਸਦੀ ਮੰਗੇਤਰ ਅਤੇ ਦੋ ਨਜ਼ਦੀਕੀ ਦੋਸਤ ਕੇਤਨ ਦੀ ਹੋਣ ਵਾਲੀ ਪਤਨੀ ਦਾ ਜਨਮਦਿਨ ਮਨਾਉਣ ਲਈ ਕਿਲ੍ਹੇ ‘ਤੇ ਚੜ੍ਹੇ ਸਨ। ਉਸਦਾ ਵਿਆਹ ਇਸ ਸਾਲ ਨਵੰਬਰ ਵਿੱਚ ਹੋਣਾ ਸੀ।

ਇਹ ਵੀ ਪੜ੍ਹੋ : ਜਲੰਧਰ ਦੀ ਮਸ਼ਹੂਰ ਮੋਬਾਈਲ ਸ਼ਾਪ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਹਮਲਾਵਰ ਕਾਬੂ

ਲੋਨਾਵਾਲਾ ਦਿਹਾਤੀ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਦਿਨੇਸ਼ ਤਾਇਡੇ ਨੇ ਕਿਹਾ ਕਿ ਘਟਨਾ ਵੇਲੇ ਤੇਜ਼ ਹਵਾਵਾਂ ਚੱਲ ਰਹੀਆਂ ਸਨ। ਅਗਰਵਾਲ ਦਾ ਵਿਆਹ ਨਵੰਬਰ ਵਿੱਚ ਹੋਣਾ ਸੀ ਅਤੇ ਪਤਾ ਲੱਗਾ ਹੈ ਕਿ ਪਰਿਵਾਰਾਂ ਨੇ ਵਿਆਹ ਲਈ ਰਾਜਸਥਾਨ ਦੇ ਉਦੈਪੁਰ ਵਿੱਚ ਇੱਕ ਪੈਲੇਸ ਬੁੱਕ ਕੀਤਾ ਸੀ। ਪੁਲਿਸ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇੱਕ ਐਕਸੀਡੈਂਟਲ ਡੈਥ ਦੀ ਰਿਪੋਰਟ ਦਰਜ ਕੀਤੀ ਗਈ ਹੈ, ਅਤੇ ਹੋਰ ਜਾਂਚ ਜਾਰੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮੰਗੇਤਰ ਦਾ ਬਰਥਡੇ ਮਨਾਉਣ ਗਏ ਨੌਜਵਾਨ ਨਾਲ ਵਾਪਰਿਆ ਭਾਣਾ, ਫੋਟੋਆਂ ਖਿੱਚਦਾ 400 ਫੁੱਟ ਡੂੰਘੀ ਖੱਡ ‘ਚ ਡਿੱਗਾ appeared first on Daily Post Punjabi.



source https://dailypost.in/man-went-to-celebrate-fiancee/
Previous Post Next Post

Contact Form