PM ਮੋਦੀ ਨੇ ਗਰਮੀ ਤੇ ਲੂ ਤੋਂ ਬਚਣ ਲਈ ਦਿੱਤੀ ਸਲਾਹ, ਕਿਹਾ-‘ਰੱਜ ਕੇ ਪਾਣੀ ਪੀਓ ਤੇ ਧੁੱਪ ‘ਚ ਨਿਕਲਣ ਤੋਂ ਬਚੋ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਦੇਸ਼ ਵਾਸੀਆਂ ਨੂੰ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ‘ਚ ਆਪਣੀ ਸਿਹਤ ਦਾ ਖਿਆਲ ਰੱਖੋ। ਰੱਜ ਕੇ ਪਾਣੀ ਪੀਓ ਤੇ ਹਾਈਡਰੇਟਿਡ ਰਹੋ। ਆਮ ਪੰਨਾ, ਲੱਸੀ, ਸੱਤੂ ਸ਼ਰਬਤ ਵਰਗੇ ਡ੍ਰਿੰਕਸ ਦਾ ਸੇਵਨ ਕਰਦੇ ਰਹੋ । ਜੇਕਰ ਤੁਹਾਨੂੰ ਧੁੱਪ ‘ਚ ਬਾਹਰ ਜਾਣਾ ਪਵੇ ਤਾਂ ਸਾਵਧਾਨੀ ਵਰਤੋ। ਸਰਕਾਰੀ ਗਾਈਡਲਾਈਨਜ਼ ਦੀ ਪਾਲਣਾ ਕਰੋ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਡ੍ਰਿੰਕਸ ਸਾਡੀ ਆਪਣੀ ਰਸੋਈ ਵਿਚੋਂ ਹੀ ਨਿਕਲੇ ਹਨ। ਕੋਈ ਵੱਡੀ ਬ੍ਰਾਂਡਿੰਗ ਨਹੀਂ ਹੈ ਪਰ ਪੀੜ੍ਹੀਆਂ ਦਾ ਤਜਰਬਾ ਉਨ੍ਹਾਂ ਵਿਚ ਹੈ। ਤੁਸੀਂ ਵੀ ਗਰਮੀ ਦੌਰਾਨ ਇਨ੍ਹਾਂ ਦਾ ਖੂਬ ਮਜ਼ਾ ਲਓ।

ਇਹ ਵੀ ਪੜ੍ਹੋ : CM ਮਾਨ ਦੀ ਅਗਵਾਈ ‘ਚ ਭਲਕੇ ਮੁੜ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਵੱਡੇ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ

ਉਨ੍ਹਾਂ ਕਿਹਾ ਕਿ ਗਰਮੀ ਆਉਂਦੇ ਹੀ ਇਕ ਹੋਰ ਚਰਚਾ ਘਰ ਵਿਚ ਸ਼ੁਰੂ ਹੋ ਜਾਂਦੀ ਹੈ ਤੇ ਉਹ ਹੈ ਅੰਬ। ਹਰ ਇਲਾਕੇ ਦਾ ਆਪਣਾ ਅੰਬ, ਆਪਣਾ ਸੁਆਦ ਤੇ ਖੁਸ਼ਬੂ ਹੁੰਦੀ ਹੈ। ਮਹਾਰਾਸ਼ਟਰ ਤੇ ਕੋਂਕਣ ਦਾ ਹਾਪੁਸ, ਅਲਫਾਂਸੋ, ਗੁਜਰਾਤ ਦਾ ਕੇਸ ਇਹ ਤਾਂ ਆਮਰਸ ਦੀ ਜਾਨ ਹੈ। ਉੱਤਰ ਪ੍ਰਦੇਸ਼ ਦਾ ਦਸ਼ਹਿਰੀ ਤੇ ਮੇਰੀ ਕਾਸ਼ੀ ਦਾ ਲੰਗੜਾ। ਦੱਖਣ ਭਾਰਤ ਜਾਓ ਤਾਂ ਬੰਗਨਪੱਲੀ, ਤੋਤਾਪੁਰੀ, ਨੀਲਮ, ਮਲਗੋਵਾ, ਬੰਗਾਲ ਦਾ ਹਿਮਸਾਗਰ, ਓਡੀਸ਼ਾ ਤੇ ਆਂਧਰਾ ਪ੍ਰਦੇਸ਼ ਦਾ ਸੁਵਰਨਰਖਾ। ਯਾਨੀ ਜਗ੍ਹਾ ਬਦਲਦੀ ਹੈ, ਅੰਬ ਦਾ ਰੂਪ ਰੰਗ ਤੇ ਉਸ ਦਾ ਸੁਆਦ ਬਦਲ ਜਾਂਦਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post PM ਮੋਦੀ ਨੇ ਗਰਮੀ ਤੇ ਲੂ ਤੋਂ ਬਚਣ ਲਈ ਦਿੱਤੀ ਸਲਾਹ, ਕਿਹਾ-‘ਰੱਜ ਕੇ ਪਾਣੀ ਪੀਓ ਤੇ ਧੁੱਪ ‘ਚ ਨਿਕਲਣ ਤੋਂ ਬਚੋ’ appeared first on Daily Post Punjabi.



source https://dailypost.in/pm-modi-gave-advice-to/
Previous Post Next Post

Contact Form