‘NHAI ਪ੍ਰਾਜੈਕਟਸ ਨੂੰ ਲੈ ਕੇ ਹੋਈ ਵਿਚਾਰ-ਚਰਚਾ’ ਕੇਂਦਰੀ ਮੰਤਰੀ ਗਡਕਰੀ ਨਾਲ ਮੁਲਾਕਾਤ ‘ਤੇ CM ਮਾਨ ਦਾ ਬਿਆਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਦੌਰੇ ‘ਤੇ ਪਹੁੰਚੇ ਹਨ। ਉਨ੍ਹਾਂ ਨੇ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ। ਇਹ ਸੀਐੱਮ ਮਾਨ ਦੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਇਹ ਪਹਿਲੀ ਮੁਲਾਕਾਤ ਹੈ।

ਮੁਲਾਕਾਤ ਮਗਰੋਂ ਸੀਐੱਮ ਮਾਨ ਨੇ ਦੱਸਿਆ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਬਹੁਤ ਹੀ ਚੰਗੇ ਮਾਹੌਲ ਵਿਚ ਹੋਈ। ਉਨ੍ਹਾਂ ਨੇ ਓਵਰਬ੍ਰਿਜ ਸਣੇ ਬਹੁਤ ਸਾਰੀਆਂ ਸੜਕਾਂ ਨੂੰ ਨੈਸ਼ਨਲ ਹਾਈਵੇ ‘ਚ ਬਦਲਣ, ਬਹੁਤ ਸਾਰੇ ਸਟੇਟ ਹਾਈਵੇ ਉਨ੍ਹਾਂ ਨੂੰ ਹੋਰ ਚੌੜਾ ਕਰਨ ਦੇ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਏਜੰਡੇ ‘ਤੇ ਵੀ ਗੱਲਬਾਤ ਹੋਈ। ਮੁੱਖ ਮੰਤਰੀ ਨੇ ਦੱਸਿਆ ਕਿ ਬੱਲਾਂ ਫਲਾਈਓਵਰ ਅੰਮ੍ਰਿਤਸਰ ਜਿਸ ਦਾ ਕੰਮ ਕਾਫੀ ਸਮੇਂ ਤੋਂ ਰੁਕਿਆ ਹੋਇਆ ਹੈ ਜਿਸ ਕਰਕੇ ਏਅਰਪੋਰਟ ਤੋਂ ਸ੍ਰੀ ਦਰਬਾਰ ਸਾਹਿਬ ਜਾਣਾ ਹੋਵੇ ਜਾਂ ਫਿਰ ਵਾਹਗਾ ਬਾਰਡਰ ਨੂੰ ਫੌਜ ਦੇ ਬਹੁਤ ਸਾਰੇ ਵਾਹਨ ਚੱਲਦੇ ਹਨ ਜਿਸ ਕਰਕੇ ਦਿੱਕਤ ਆਉਂਦੀਹੈ। ਹੁਣ ਕੇਂਦਰੀ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਇਸ ਨੂੰ ਜਲਦ ਪੂਰਾ ਕਰਵਾਇਆ ਜਾਵੇ।

ਇਸ ਤੋਂ ਇਲਾਵਾ ਭਵਾਨੀਗੜ੍ਹ ਫਲਾਈਓਵਰ ਜੋ ਕਿ ਜ਼ੀਰਕਪੁਰ ਹਾਈਵੇ ਬਠਿੰਡਾ ‘ਤੇ ਪੈਂਦਾ ਹੈ, ਨੂੰ ਵੀ ਪੂਰਾ ਕਰਨ ਦੇ ਨਿਰਦੇਸ਼ ਅਧਿਕਾਰੀਆਂ ਨੂੰ ਦਿੱਤੇ ਗਏ ਹਨ। ਫਿਰੋਜ਼ਪੁਰ-ਫਾਜ਼ਿਲਕਾ ਨੂੰ ਨੈਸ਼ਨਲ ਹਾਈਵੇ ਐਲਾਨ ਕੇ ਹੋਰ ਚੌੜਾ ਕੀਤਾ ਜਾਵੇਗਾ। ਮੱਖੂ ਓਵਰਬ੍ਰਿਜ, ਜਿਥੇ ਕਿ ਕਾਫੀ ਜਾਮ ਲੱਗਦਾ ਹੈ, ਨੂੰ ਵੀ ਕਲੀਅਰਲੈਂਸ ਦੇ ਦਿੱਤਾ ਗਿਆ ਹੈ। ਆਦਮਪੁਰ ਓਵਰਬ੍ਰਿਜ ਨੂੰ ਵੀ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਦੀ ਸੁਵਿਧਾ ਨੂੰ ਕੋਈ ਦਿੱਕਤ ਨਾ ਆਵੇ।

ਇਹ ਵੀ ਪੜ੍ਹੋ : CBSE ਨੇ 12ਵੀਂ ਜਮਾਤ ਦਾ ਨਤੀਜਾ ਐਲਾਨਿਆ, 85.20% ਵਿਦਿਆਰਥੀ ਪਾਸ; ਇੰਝ ਚੈੱਕ ਕਰੋ Results

ਇਸ ਤੋਂ ਇਲਾਵਾ ਸੜਕਾਂ ਚੌੜੀਆਂ ਕਰਨ ਲਈ ਕਿਹਾ ਗਿਆ ਜਿਸ ਨੂੰ ਕੇਂਦਰੀ ਮੰਤਰੀ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਭਵਾਨੀਗੜ੍ਹ ਤੋਂ ਕੋਟਸ਼ਮੀਰ ਵਾਇਆ ਚੀਮਾ ਮੰਡੀ, ਮਾਨਸਾ ਕੈਂਚੀਆ, ਮੌੜ ਤੱਕ ਸੜਕ ਨੂੰ ਫੋਰ ਲੇਨ ਕਰਨ ਦਾ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ। ਬੰਗਾ ਤੋਂ ਸ੍ਰੀ ਆਨੰਦਪੁਰ ਸਾਹਿਬ ਸੜਕ ਨੂੰ ਚੌੜਾ ਕਰਨ ਦੀ ਪ੍ਰਵਾਨਗੀ ਮਿਲੀ ਹੈ। ਬਰਨਾਲੇ ਤੋਂ ਪੱਖੋ ਕੈਂਚੀਆਂ ਤੋਂ ਵਾਇਆ ਭਦੌੜ, ਸ਼ਹਿਣਾ, ਬਾਜਾਖਾਨਾ ਨੂੰ ਬਠਿੰਡਾ ਹਾਈਵੇ ਨਾਲ ਜੋੜਨ ਲਈ ਫੋਰ ਲੇਨ ਬਾਰੇ ਵਿਚਾਰ ਚਰਚਾ ਕੀਤੀ ਗਈ। ਮਾਲੇਰਕੋਟਲਾ ਤੋਂ ਬਰਨਾਲਾ ਵਾਇਆ ਸ਼ੇਰਪੁਰ ਸੜਕ ਵੀ ਫੋਰ ਲੇਨ ਹੋਵੇਗੀ। ਨਾਲ ਹੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ CRIS ਫੰਡ ਤੋਂ ਆਪਣੇ ਹਿੱਸੇ ਦਾ 170 ਕਰੋੜ ਰੁਪਏ ਫੰਡ ਮੰਗਿਆ ਸੀ ਪਰ ਉਨ੍ਹਾਂ ਨੇ 400 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ‘NHAI ਪ੍ਰਾਜੈਕਟਸ ਨੂੰ ਲੈ ਕੇ ਹੋਈ ਵਿਚਾਰ-ਚਰਚਾ’ ਕੇਂਦਰੀ ਮੰਤਰੀ ਗਡਕਰੀ ਨਾਲ ਮੁਲਾਕਾਤ ‘ਤੇ CM ਮਾਨ ਦਾ ਬਿਆਨ appeared first on Daily Post Punjabi.



source https://dailypost.in/discussions-on-nhai-projects/
Previous Post Next Post

Contact Form