ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਦੋ ਦਿਨਾਂ ਦੇ ਵਰਕ ਫਰਾਮ ਹੋਮ ਦੀ ਵਿਵਸਥਾ ਲਾਗੂ ਕਰਨ ਦੇ ਦਿੱਤੇ ਹਨ। ਹੁਕਮ ਵਿੱਚ ਕਿਹਾ ਗਿਆ ਹੈ ਕਿ ਨਿੱਜੀ ਕੰਪਨੀਆਂ ਨੂੰ ਵੀ ਅਜਿਹਾ ਕਰਨ ਲਈ ਕਿਹਾ ਜਾਵੇਗਾ। ਹੁਣ, 50 ਫੀਸਦੀ ਮੀਟਿੰਗਾਂ ਆਨਲਾਈਨ ਹੋਣਗੀਆਂ। ਕਿਰਤ ਵਿਭਾਗ ਅਤੇ ਹੋਰ ਵਿਭਾਗਾਂ ਨੂੰ 20 ਫੀਸਦੀ ਘੱਟ ਫਿਊਲ ਮਿਲੇਗਾ। ਸਰਕਾਰੀ ਮੰਤਰੀ ਅਤੇ ਵਿਧਾਇਕ ਮੈਟਰੋ ਅਤੇ ਡੀਟੀਸੀ ਰਾਹੀਂ ਯਾਤਰਾ ਕਰਨਗੇ। ਮੰਤਰੀਆਂ ਦੇ ਵਿਦੇਸ਼ੀ ਦੌਰੇ ਮੁਲਤਵੀ ਕਰ ਦਿੱਤੇ ਗਏ ਹਨ। ਦਿੱਲੀ ਸਰਕਾਰ ਤਿੰਨ ਮਹੀਨਿਆਂ ਲਈ ਵੱਡੇ ਜਨਤਕ ਸਮਾਗਮ ਨਹੀਂ ਕਰੇਗੀ।
ਮੁੱਖ ਮੰਤਰੀ ਰੇਖਾ ਗੁਪਤਾ ਨੇ ਊਰਜਾ ਸੰਭਾਲ ਅਤੇ ਸਵਦੇਸ਼ੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਐਲਾਨ ਕੀਤੇ ਹਨ। ਮਾਲਾਂ ਅਤੇ ਬਾਜ਼ਾਰਾਂ ਵਿੱਚ ‘ਮੇਡ ਇਨ ਇੰਡੀਆ’ ਉਤਪਾਦਾਂ ਲਈ ਵੱਖਰੀਆਂ ਥਾਵਾਂ ਬਣਾਈਆਂ ਜਾਣਗੀਆਂ। ਸਰਕਾਰ 90 ਦਿਨਾਂ ਦੀ ਮੁਹਿੰਮ ਚਲਾਏਗੀ, ਜਿਸ ਵਿੱਚ ਸਕੂਲਾਂ, ਹਸਪਤਾਲਾਂ ਅਤੇ ਬਾਜ਼ਾਰਾਂ ਵਿੱਚ ਪ੍ਰੋਗਰਾਮ ਹੋਣਗੇ।
ਇਹ ਵੀ ਪੜ੍ਹੋ : 12ਵੀਂ ਜਮਾਤ ‘ਚ ਮੋਹਰੀ ਰਹੀਆਂ ਵਿਦਿਆਰਥਣਾਂ ਨੂੰ ਮਿਲੇ CM ਮਾਨ, ਸਨਮਾਨਿਤ ਕਰਕੇ ਦਿੱਤੀਆਂ ਸ਼ੁਭਕਾਮਨਾਵਾਂ
ਮੁੱਖ ਮੰਤਰੀ ਨੇ ਕਿਹਾ ਕਿ ਇਲੈਕਟ੍ਰਿਕ ਵਾਹਨ ਨੀਤੀ ਤਿਆਰ ਹੈ ਅਤੇ ਜਲਦੀ ਹੀ ਲਾਗੂ ਕੀਤੀ ਜਾਵੇਗੀ। ਸਰਕਾਰੀ ਦਫ਼ਤਰਾਂ ਵਿੱਚ ਏਅਰ ਕੰਡੀਸ਼ਨਰ ਸਥਾਈ ਤੌਰ ‘ਤੇ 24-26 ਡਿਗਰੀ ‘ਤੇ ਸੈੱਟ ਕੀਤੇ ਜਾਣਗੇ। ਬਿਜਲੀ ਦੀ ਖਪਤ ਨੂੰ ਕੰਟਰੋਲ ਕਰਨ ਲਈ ਸੈਂਸਰ ਲਗਾਏ ਜਾਣਗੇ। ਇਹ ਮੁਹਿੰਮ 15 ਮਈ ਤੋਂ ਸ਼ੁਰੂ ਹੋਵੇਗੀ। 100% ਘਰ ਤੋਂ ਕੰਮ ਦੋ ਦਿਨਾਂ ਲਈ ਲਾਗੂ ਕੀਤਾ ਜਾਵੇਗਾ। ਜ਼ਰੂਰੀ ਸੇਵਾਵਾਂ ਨੂੰ ਬਾਹਰ ਰੱਖਿਆ ਗਿਆ ਹੈ। ਮੁੱਖ ਮੰਤਰੀ ਨੇ ਆਪਣੇ ਕਾਫਲੇ ਵਿੱਚ ਵਾਹਨਾਂ ਦੀ ਗਿਣਤੀ 13 ਤੋਂ ਘਟਾ ਕੇ ਚਾਰ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਦਿੱਲੀ ‘ਚ 2 ਦਿਨ ਹੋਵੇਗਾ Work From Home, CM ਰੇਖਾ ਗੁਪਤਾ ਨੇ ਕੀਤਾ ਐਲਾਨ appeared first on Daily Post Punjabi.
source https://dailypost.in/2-days-of-work-from-home-in-delhi/