ਸੋਸ਼ਲ ਮੀਡੀਆ ਇੰਫੁਲੈਂਸਰ ਕਮਲ ਕੌਰ ਭਾਬੀ ਕਤਲ ਕਾਂਡ ਦੇ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਦੁਬਈ ਵਿਚ ਹਿਰਾਸਤ ਵਿਚ ਲਿਆ ਗਿਆ ਤੇ ਹੁਣ ਉਸ ਨੂੰ ਪੰਜਾਬ ਲਿਆਂਦਾ ਗਿਆ ਹੈ। ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੇਂਸ ਵਿੰਗ ਦੇ OFTEC ਸੈੱਲ ਰਾਹੀਂ ਮਹਿਰੋਂ ਨੂੰ ਗ੍ਰਿਫਤਾਰ ਕੀਤਾ ਗਿਆ। ਮਹਿਰੋਂ ਨੂੰ ਇਸੇ ਸਾਲ ਜਨਵਰੀ ਵਿਚ ਸ਼ਾਰਜਾਹ ਪੁਲਿਸ ਨੇ ਵੀਜ਼ਾ ਨਾਲ ਜੁੜੇ ਮਾਮਲੇ ਵਿਚ ਪੁੱਛਗਿਛ ਦੌਰਾਨ ਹਿਰਾਸਤ ਵਿਚ ਲਿਆ ਸੀ ਤੇ ਉਸ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਪੂਰੀ ਹੋਣ ਵਿਚ ਕੁਝ ਸਮਾਂ ਲੱਗ ਗਿਆ।
ਕਮਲ ਕੌਰ ਭਾਬੀ ਦਾ ਕਤਲ ਬਠਿੰਡਾ ਵਿਚ ਜੂਨ 2025 ਵਿਚ ਕੀਤਾ ਗਿਆ ਸੀ। ਉਸ ਦੀ ਦੇਹ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿਚ ਕਾਰ ਵਿਚ ਪਈ ਮਿਲੀ ਸੀ ਜਿਸ ਵਿਚੋਂ ਬਦਬੂ ਆਉਣ ‘ਤੇ ਇਸ ਦਾ ਖੁਲਾਸਾ ਹੋਇਆ ਸੀ। SSP ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਨੇ ਰਿਮਾਂਡ ‘ਤੇ ਲਏ ਕਤਲ ਦੇ ਮੁਲਜਨ ਨਿਮਰਤਜੀਤ ਸਿੰਘ ਤੇ ਜਸਪ੍ਰੀਤ ਸਿੰਘ ਤੋਂ ਕਈ ਘੰਟੇ ਪੁੱਛਗਿਛ ਕੀਤੀ ਤੇ ਉਨ੍ਹਾਂ ਦੱਸਿਆ ਕਿ ਕਤਲ ਦਾ ਮਾਸਟਰਮਾਈਂਡ ਅੰਮ੍ਰਿਤਪਾਲ ਸਿੰਘ ਮਹਿਰੋਂ ਹੈ। ਉਹ ਪਿਛਲੇ 3 ਮਹੀਨਿਆਂ ਤੋਂ ਕਮਲ ਕੌਰ ਨੂੰ ਮਾਰਨ ਦੀ ਪਲਾਨਿੰਗ ਕਰ ਰਿਹਾ ਸੀ।
ਐੱਸਐੱਸਪੀ ਨੇ ਦੱਸਿਆ ਅੰਮ੍ਰਿਤਪਾਲ ਦੇ ਨਾਲ ਦੋਵੇਂ ਮੁਲਜ਼ਮ ਕਮਲ ਕੌਰ ਦੇ ਘਰ ਦੇ ਆਸ-ਪਾਸ ਕਈ ਹੋਟਲਾਂ ਵਿਚ ਸਟੇਅ ਕਰਦੇ ਰਹੇ। ਉਨ੍ਹਾਂ ਹੋਟਲਾਂ ਦੀ ਵੀ ਪੁਲਿਸ ਹੁਣ ਜਾਂਚ ਕਰੇਗੀ। 7 ਜੂਨ ਨੂੰ ਅੰਮ੍ਰਿਤਪਾਲ ਤੇ ਜਸਪ੍ਰੀਤ ਦੋਵੇਂ ਲੁਧਿਆਣੇ ਗਏ। ਜਸਪ੍ਰੀਤ ਕੰਚਨ ਦੇ ਘਰ ਦੇ ਬਾਹਰ ਰਿਹਾ ਤੇ ਅੰਮ੍ਰਿਤਪਾਲ ਘਰ ਦੇ ਅੰਦਰ ਗਿਆ ਪਰ ਉਸ ਦਿਨ ਕਮਲ ਕੌਰ ਘਰ ‘ਤੇ ਨਹੀਂ ਸੀ। ਇਸ ਦੇ ਬਾਅਦ 8 ਜੂਨ ਨੂੰ ਦੁਬਾਰਾ ਅੰਮ੍ਰਿਤਪਾਲ ਉਸ ਦੇ ਘਰ ਗਿਆ। ਉਥੇ ਕੰਚਨ ਤੇ ਉਸ ਦੀ ਮਾਂ ਮਿਲੀ। ਅੰਮ੍ਰਿਤਪਾਲ ਨੇ ਕਮਲ ਕੌਰ ਨੂੰ ਕਿਹਾ ਕਿ ਬਠਿੰਡਾ ਵਿਚ ਕਾਰ ਦੇ ਸ਼ੋਅਰੂਮ ਦਾ ਪ੍ਰਮੋਸ਼ਨ ਕਰਨਾ ਹੈ। ਕੰਚਨ ਨੇ ਮਨ੍ਹਾ ਕਰ ਦਿੱਤਾ ਕਿ ਮੇਰੀ ਮਾਂ ਦੀ ਤਬੀਅਤ ਠੀਕ ਨਹੀਂ ਹੈ। ਇਸ ਦੇ ਬਾਅਦ ਅੰਮ੍ਰਿਤਪਾਲ ਚਲਾ ਗਿਆ।
ਇਸੇ ਦਿਨ ਅੰਮ੍ਰਿਤਪਾਲ ਨੇ ਕਮਲ ਕੌਰ ਨੂੰ ਦੁਬਾਰਾ ਫੋਨ ਕੀਤਾ ਤੇਉਸ ਨੂੰ ਗੱਲਾਂ ਵਿਚ ਲੈ ਲਿਆ। ਉਸ ਨੇ ਕਿਹਾ ਕਿ ਤੁਹਾਡੀ ਕਾਰ ਦੀ ਰੈਨੋਵੇਸ਼ਨ ਵੀ ਕਰਵਾ ਦੇਵਾਂਗੇ। ਇਨ੍ਹਾਂ ਗੱਲਾਂ ਵਿਚ ਕਮਲ ਕੌਰ ਮੰਨ ਗਈ। ਅੰਮ੍ਰਿਤਪਾਲ ਨੇ ਕੰਚਨ ਨੂੰ ਵ੍ਹਟਸਐਟ ਕਾਲ ਕੀਤੀ ਤੇ ਅਪੋਲੋ ਹਸਪਤਾਲ ਦੇ ਕੋਲ ਬੁਲਾ ਲਿਆ। ਇਸ ਦੇ ਬਾਅਦ ਅੰਮ੍ਰਿਤਪਾਲ ਕੰਚਨ ਦੀ ਈਓਨ ਕਾਰ ਵਿਚ ਪਿਛਲੀ ਸੀਟ ‘ਤੇ ਬੈਠ ਗਿਆ ਜਦੋਂ ਕਿ ਸਕਾਰਪੀਓ ਨੂੰ ਜਸਪ੍ਰੀਤ ਤੇ ਨਿਰਮਤ ਲੈ ਕੇ ਅੱਗੇ-ਅੱਗੇ ਚਲ ਪਏ। ਜਿਵੇਂ ਹੀ ਦੋਵੇਂ ਕਾਰਾਂ ਬਠਿੰਡਾ ਪਹੁੰਚੀਆਂ ਤਾਂ ਅੰਮ੍ਰਿਤਪਾਲ ਨੇ ਆਪਣੀ ਸਕਾਰਪੀਓ ਵਿਚ ਸ਼ਿਫਟ ਹੋ ਗਿਆ ਜਦੋਂ ਕਿ ਨਿਮਰਤ, ਕੰਚਨ ਨਾਲ ਉਸ ਦੀ ਕਾਰ ਵਿਚ ਸਵਾਰ ਹੋ ਗਏ।
ਇਹ ਵੀ ਪੜ੍ਹੋ : ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਵਰਦਾਨ, 4 ਮਹੀਨੇ ਦੀ ਬੱਚੀ ਨੂੰ ਮਿਲਿਆ ਮੁਫਤ ਇਲਾਜ, ਦਿਲ ‘ਚ ਸੀ ਛੇਕ
ਕੰਚਨ ਨਾਲ ਨਿਰਮਲ ਉਸ ਦੀ ਗੱਡੀ ਲੈ ਕੇ ਗੈਰੇਜ ਵਿਚ ਚਲਾ ਗਿਆ। ਗੱਡੀ ਦਾ ਕੰਮ ਸ਼ਾਮ 5 ਵਜੇ ਤੋਂ ਰਾਤ ਸਾਢੇ 12 ਵਜੇ ਤੱਕ ਚੱਲਦਾ ਰਿਹਾ। ਜਸਪ੍ਰੀਤ ਤੇ ਅੰਮ੍ਰਿਤਪਾਲ ਵੀ ਕੰਚਨ ਤੇ ਨਿਮਰਤ ਨਾਲ ਉਸ ਦੀ ਕਾਰ ਈਓਨ ਵਿਚ ਆ ਗਏ। ਕਾਰ ਨੂੰ ਖੁਦ ਅੰਮ੍ਰਿਤਪਾਲ ਚਲਾਉਣ ਲੱਗਾ। ਨਿਰਮਤ ਕੰਡਕਟਰ ਸੀਟ ‘ਤੇ ਬੈਠ ਗਿਆ। ਕੰਚਨ ਤੇ ਜਸਪ੍ਰੀਤ ਕਾਰ ਵਿਚ ਪਿੱਛੇ ਬੈਠੇ ਸਨ। ਉਹ ਗੱਡੀ ਨੂੰ ਸੁੰਨਸਾਨ ਜਗ੍ਹਾ ‘ਤੇ ਲੈ ਗਏ ਤੇ ਕੰਚਨ ਉਰਫ ਕਮਲ ਕੌਰ ਕੋਲ ਮੋਬਾਈਲ ਦੇ ਪਾਸਵਰਡ ਪੁੱਛਣ ਲੱਗੇ। ਗੱਡੀ ਵਿਚ ਨਿਮਰਤ ਤੇ ਜਸਪ੍ਰੀਤ ਦੋਵੇਂ ਪਿਛਲੀ ਸੀਟ ‘ਤੇ ਆ ਗਏ। ਜਸਪ੍ਰੀਤ ਨੇ ਕਮਰਕਸ ਉਸ ਦੇ ਗਲੇ ਵਿਚ ਪਾ ਦਿੱਤਾ। ਇਕ ਪਾਸੇ ਤੋਂ ਜਸਪ੍ਰੀਤ ਤੇ ਦੂਜੇ ਪਾਸੇ ਤੋਂ ਨਿਰਮਤ ਨੇ ਕਮਰਕਸ ਨੂੰ ਖਿੱਚਿਆ ਤੇ ਅੰਮ੍ਰਿਤਪਾਲ ਨੇ ਕੰਚਨ ਦਾ ਗਲਾ ਦਬਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਕਮਲ ਕੌਰ ਭਾਬੀ ਦਾ ਕਾਤਲ ਅੰਮ੍ਰਿਤਪਾਲ ਮਹਿਰੋਂ ਗ੍ਰਿਫਤਾਰ, ਦੁਬਈ ਤੋਂ ਲਿਆਂਦਾ ਗਿਆ ਪੰਜਾਬ, ਹੋਣਗੇ ਵੱਡੇ ਖੁਲਾਸੇ appeared first on Daily Post Punjabi.
source https://dailypost.in/kamal-kaur-bhabhis-murderer-amritpal-mehron/