ਸਤੀਸ਼ ਕੁਮਾਰ | ਸੰਗਰੂਰ ਦੇ ਪਿੰਡ ਸ਼ਾਦੀਹਰੀ ਤੋਂ ਵੱਡੀ ਵਾਰਦਾਤ ਸਾਹਮਣੇ ਆਇਆ ਹੈ ਜਿਥੇ ਜਵਾਈ ਨੇ ਗੁੱਸੇ ਵਿਚ ਆ ਕੇ ਆਪਣੇ ਸਾਲੇ ਤੇ ਸਹੁਰੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਘਰੇਲੂ ਕਲੇਸ਼ ਦੇ ਚੱਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਦੋਵੇਂ ਪਿਓ-ਪੁੱਤ ਝਗੜਾ ਸੁਲਝਾਉਣ ਲਈ ਧੀ ਦੇ ਸਹੁਰੇ ਆਏ ਸਨ। ਗੋਲੀਆਂ ਲੱਗਦੇ ਹੀ ਦੋਵੇਂ ਜਮੀਨ ‘ਤੇ ਡਿੱਗ ਗਏ। ਮ੍ਰਿਤਕਾਂ ਦੀ ਪਛਾਣ ਲਖਬੀਰ ਸਿੰਘ ਤੇ ਜਗਸੀਰ ਸਿੰਘ ਵਜੋਂ ਹੋਈ ਹੈ, ਜਦਕਿ ਦੋਸ਼ੀ ਗੁਰਵਿੰਦਰ ਸਿੰਘ ਹੈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
SHO ਮੇਜਰ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਅਤੇ ਉਸ ਦੀ ਪਤਨੀ ਵਿੱਚ ਝਗੜਾ ਹੋਇਆ ਸੀ। ਉਸਦੀ ਪਤਨੀ ਨੇ ਆਪਣੇ ਪਿਤਾ ਅਤੇ ਭਰਾ ਨੂੰ ਬੁਲਾਇਆ। ਦੋਵੇਂ ਦੋਸ਼ੀ ਗੁਰਵਿੰਦਰ ਸਿੰਘ ਦੇ ਘਰ ਪਹੁੰਚੇ ਅਤੇ ਉਸ ਨੂੰ ਸਮਝਾਉਣ ਲੱਗੇ। ਇਸ ਦੌਰਾਨ ਦੋਵਾਂ ਧਿਰਾਂ ਵਿਚਕਾਰ ਬਹਿਸ ਹੋ ਗਈ। ਫਿਲਹਾਲ ਦੋਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ, ਜਿੱਥੇ ਪੋਸਟਮਾਰਟਮ ਕੀਤਾ ਜਾ ਰਿਹਾ ਹੈ।
ਥਾਣਾ ਦਿਬੜਾ ਪੁਲਿਸ ਮੁਤਾਬਕ ਪਟਿਆਲਾ ਜ਼ਿਲ੍ਹੇ ਦੇ ਬਸੀ ਰਸੋਲੀ ਪਿੰਡ ਦੇ ਰਹਿਣ ਵਾਲੇ ਲਖਬੀਰ ਸਿੰਘ ਨੇ ਆਪਣੀ ਧੀ ਵੀਰਪਾਲ ਕੌਰ ਦਾ ਵਿਆਹ ਸ਼ਾਦੀਹਰੀ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਨਾਲ ਕੀਤਾ ਸੀ। ਵਿਆਹ ਤੋਂ ਬਾਅਦ ਹੀ ਪਰਿਵਾਰ ਵਿੱਚ ਝਗੜੇ ਸ਼ੁਰੂ ਹੋ ਗਏ ਸਨ। ਪਤੀ-ਪਤਨੀ ਵਿੱਚ ਅਕਸਰ ਝਗੜੇ ਹੁੰਦੇ ਰਹਿੰਦੇ ਸਨ।
ਜਦੋਂ ਬੁੱਧਵਾਰ ਰਾਤ ਨੂੰ ਝਗੜਾ ਵਧਿਆ ਤਾਂ ਲਖਬੀਰ ਸਿੰਘ ਆਪਣੇ ਪੁੱਤਰ ਜਗਸੀਰ ਸਿੰਘ ਨਾਲ ਆਪਣੀ ਧੀ ਦੇ ਸਹੁਰੇ ਘਰ ਗਿਆ। ਉਹ ਦੋਵਾਂ ਧਿਰਾਂ ਨੂੰ ਸਮਝਾ ਕੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨ ਗਏ ਸਨ ਪਰ ਗੱਲਬਾਤ ਦੌਰਾਨ ਜਵਾਈ ਗੁਰਵਿੰਦਰ ਸਿੰਘ ਗੁੱਸੇ ਵਿੱਚ ਆ ਗਿਆ ਅਤੇ ਘਰ ਵਿੱਚ ਰੱਖੀ ਪਿਸਤੌਲ ਕੱਢ ਕੇ ਦੋਵਾਂ ‘ਤੇ ਗੋਲੀ ਚਲਾ ਦਿੱਤੀ।

ਪੁਲਿਸ ਮੁਤਾਬਕ ਗੋਲੀਆਂ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਪਿਓ-ਪੁੱਤਰ ਨੂੰ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਜ਼ਖ਼ਮ ਇੰਨੇ ਡੂੰਘੇ ਸਨ ਅਤੇ ਖੂਨ ਦੀ ਕਮੀ ਇੰਨੀ ਗੰਭੀਰ ਸੀ ਕਿ ਦੋਵਾਂ ਦੀ ਮੌਤ ਹੋ ਗਈ।
ਕਤਲ ਤੋਂ ਬਾਅਦ ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਕ੍ਰਾਈਮ ਏਰੀਆ ਨੂੰ ਸੀਲ ਕਰ ਦਿੱਤਾ ਗਿਆ ਤੇ ਤੁਰੰਤ ਇੱਕ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ। ਫੋਰੈਂਸਿਕ ਟੀਮ ਨੇ ਕ੍ਰਾਈਮ ਸਪਾਟ ਤੋਂ ਸਬੂਤ ਇਕੱਠੇ ਕੀਤੇ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਦੋਸ਼ੀ ਵਿਰੁੱਧ ਕਤਲ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਫੜਿਆ ISI ਨੈੱਟਵਰਕ, ਲਾਈਵ ਫੁਟੇਜ ਜਾ ਰਹੀ ਸੀ ਪਾਕਿਸਤਾਨ, ਇੱਕ ਕਾਬੂ
ਡੀਐਸਪੀ ਡਾ. ਆਰ.ਕੇ. ਬਾਜਵਾ ਨੇ ਕਿਹਾ ਕਿ ਇਹ ਘਟਨਾ ਬੁੱਧਵਾਰ ਰਾਤ 9:30 ਵਜੇ ਦੇ ਕਰੀਬ ਵਾਪਰੀ। ਪੁਲਿਸ ਨੂੰ ਸਵੇਰੇ 1 ਵਜੇ ਸੂਚਨਾ ਮਿਲੀ ਕਿ ਗੁਰਵਿੰਦਰ ਸਿੰਘ ਨੇ ਆਪਣੇ ਸਹੁਰੇ ਅਤੇ ਸਾਲੇ ਨੂੰ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਦਿੱਤੀ ਹੈ। ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ
The post ਜਵਾਈ ਨੇ ਸਾਲੇ ਤੇ ਸਹੁਰੇ ਦਾ ਗੋਲੀਆਂ ਮਾਰ ਕੀਤਾ ਕਤਲ, ਧੀ ਦੇ ਘਰ ਝਗੜਾ ਸੁਲਝਾਉਣ ਆਏ ਸਨ ਦੋਵੇਂ appeared first on Daily Post Punjabi.
