ਲੁਧਿਆਣਾ : ਕਬਾੜ ਦੀ ਦੁਕਾਨ ‘ਚ ਜ਼ਬਰਦਸਤ ਧਮਾਕੇ ਨਾਲ ਬੰਦੇ ਦੀ ਮੌਤ, ਜਾਂਚ ‘ਚ ਲੱਗੀ ਪੁਲਿਸ

ਲੁਧਿਆਣਾ ਵਿੱਚ ਇੱਕ ਕਬਾੜ ਦੀ ਦੁਕਾਨ ‘ਤੇ ਮੰਗਲਵਾਰ ਨੂੰ ਧਮਾਕਾ ਹੋ ਗਿਆ, ਜਿਸ ਵਿੱਚ ਇੱਕ ਕਰਮਚਾਰੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ। ਧਮਾਕਾ ਇੰਨਾ ਤੇਜ ਸੀ ਕਿ ਇਸ ਦੀ ਆਵਾਜ਼ ਲਗਭਗ ਇੱਕ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ।

ਘਟਨਾ ਦੀ ਸੂਚਨਾ ਮਿਲਦੇ ਹੀ ਨੇੜਲੇ ਲੋਕ ਇਕੱਠੇ ਹੋ ਗਏ, ਜਿਸ ਮਗਰੋਂ ਐਂਬੂਲੈਂਸ ਬੁਲਾਈ ਗਈ ਅਤੇ ਦੋਵਾਂ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਚੰਦਨ ਕੁਮਾਰ (40) ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਬਾਬਾ ਫੂਲ ਪਾਸਵਾਨ (60) ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰ ਲਿਆ ਗਿਆ। ਇਸ ਵੇਲੇ ਬਾਬਾ ਫੂਲ ਪਾਸਵਾਨ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

ਰਿਪੋਰਟਾਂ ਮੁਤਾਬਕ ਇਹ ਘਟਨਾ ਸਵੇਰੇ 10.30 ਵਜੇ ਵਾਪਰੀ। ਪੁਲਿਸ ਜਾਂਚ ਲਈ ਮੌਕੇ ‘ਤੇ ਪਹੁੰਚੀ ਤਾਂ ਧਮਾਕੇ ਦੀ ਸੀਸੀਟੀਵੀ ਫੁਟੇਜ ਮਿਲੀ। ਇਸ ਵਿੱਚ ਸ਼ਿਵ ਕੁਮਾਰ ਨਿੱਬੀ ਦੀ ਕਬਾੜ ਦੀ ਦੁਕਾਨ ਵਿੱਚ ਕਬਾੜ ਕੱਢਣ ਲਈ ਦੋ ਕਰਮਚਾਰੀ ਅੱਗ ਬਾਲਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਅੱਗ ਵਿੱਚ ਕੋਈ ਚੀਜ ਸੁੱਟੀ। ਜਿਵੇਂ ਹੀ ਇਹ ਚੀਜ ਅੱਗ ਵਿੱਚ ਡਿੱਗੀ, ਇੱਕ ਵੱਡਾ ਧਮਾਕਾ ਹੋਇਆ, ਜਿਸ ਨਾਲ ਦੋਵੇਂ ਕਰਮਚਾਰੀ ਅੱਗ ਦੀ ਲਪੇਟ ਵਿੱਚ ਆ ਗਏ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਲਾਡੋਵਾਲ ਪੁਲਿਸ ਸਟੇਸ਼ਨ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੀ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਤੋਂ ਪਤਾ ਚੱਲਦਾ ਹੈ ਕਿ ਅੱਗ ਵਿੱਚ ਕੁਝ ਸੁੱਟਣ ਤੋਂ ਬਾਅਦ ਧਮਾਕਾ ਹੋਇਆ। ਫੋਰੈਂਸਿਕ ਅਤੇ ਪੁਲਿਸ ਟੀਮਾਂ ਜਾਂਚ ਕਰ ਰਹੀਆਂ ਹਨ ਅਤੇ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਲੁਧਿਆਣਾ : ਕਬਾੜ ਦੀ ਦੁਕਾਨ ‘ਚ ਜ਼ਬਰਦਸਤ ਧਮਾਕੇ ਨਾਲ ਬੰਦੇ ਦੀ ਮੌਤ, ਜਾਂਚ ‘ਚ ਲੱਗੀ ਪੁਲਿਸ appeared first on Daily Post Punjabi.



Previous Post Next Post

Contact Form