ਵ੍ਰਿੰਦਾਵਨ ਕਿਸ਼ਤੀ ਹਾਦਸੇ ‘ਚ ਪੰਕਜ ਮਲਹੋਤਰਾ ਲਾਪਤਾ, ਜਗਰਾਉਂ ਰਹਿੰਦੇ ਮਾਸੀ-ਮਾਸੜ ਨਾਲ ਗਿਆ ਸੀ ਮਥੁਰਾ

ਯੂਪੀ ਦੇ ਮਥੁਰਾ ਵਿਖੇ ਬੀਤੇ ਦਿਨੀ ਹੋਏ ਹਾਦਸੇ ਦੌਰਾਨ ਜਿੱਥੇ 11 ਦੇ ਕਰੀਬ ਸ਼ਰਧਾਲੂਆਂ ਦੀ ਨਦੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ ਹੁਣ ਸਾਹਮਣੇ ਆ ਰਿਹਾ ਕਿ ਇਸ ਦੇ ਵਿੱਚ ਜਲਾਲਾਬਾਦ ਦਾ ਪੰਕਜ ਮਲਹੋਤਰਾ ਵੀ ਸਵਾਰ ਸੀ ਪੰਕਜ ਮਲਹੋਤਰਾ ਜੋ ਜਗਰਾਉਂ ਵਿਚ ਰਹਿੰਦੇ ਆਪਣੇ ਮਾਸੀ ਮਾਸੜ ਦੇ ਨਾਲ ਮਥੁਰਾ ਘੁਮਣ ਗਿਆ ਹੋਇਆ ਸੀ।

ਪੰਕਜ ਪ੍ਰਾਈਵੇਟ ਜੌਬ ਕਰਦਾ ਹੈ ਵਿਆਹੁਤਾ ਹੈ ਤੇ ਉਸਦੇ ਦੋ ਬੱਚੇ ਵੀ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੰਕਜ ਘਰ ਦੇ ਵਿੱਚ ਇਕਲੌਤਾ ਕਮਾਉਣ ਵਾਲਾ ਸੀ ਉਸਦੀਆਂ ਦੋ ਛੋਟੀਆਂ ਭੈਣਾਂ ਵੀ ਹਨ ਤੇ ਘਰ ਦਾ ਸਾਰਾ ਖਰਚਾ ਪੰਕਜ ਨੇ ਹੀ ਚੁੱਕਿਆ ਹੋਇਆ ਸੀ। ਘਰ ਦੇ ਵਿੱਚ ਇਸ ਸਮੇਂ ਗਮਗੀਨ ਮਾਹੌਲ ਹੈ ਪਰਿਵਾਰ ਦਾ ਕਹਿਣਾ ਕਿ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਉਹ ਕੀ ਕਰਨ

ਹਾਲਾਂਕਿ ਦੱਸ ਦਈਏ ਕਿ ਪੰਕਜ ਆਪਣੇ ਮਾਸੀ ਮਾਸੜ ਦੇ ਨਾਲ ਮਥੁਰਾ ਗਿਆ ਹੋਇਆ ਸੀ ਅਤੇ ਉਸ ਦੇ ਮਾਸੀ ਮਾਸੜ ਦੀ ਡੈਡ ਬੋਡੀ ਮਿਲ ਚੁੱਕੀ ਹੈ। ਜਦ ਕਿ ਪੰਕਜ ਅਜੇ ਵੀ ਲਾਪਤਾ ਹੈ। ਪਰਿਵਾਰ ਲਗਾਤਾਰ ਉਸ ਦੀ ਭਾਲ ਕਰ ਰਿਹਾ ਹੈ। ਪਰਿਵਾਰ ਪ੍ਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ ਕਿ ਜਲਦ ਹੀ ਉਨ੍ਹਾਂ ਦੇ ਪੁੱਤ ਦਾ ਪਤਾ ਲੱਗ ਜਾਵੇ।

ਇਹ ਵੀ ਪੜ੍ਹੋ : ਵ੍ਰਿੰਦਾਵਨ ਕਿਸ਼ਤੀ ਹਾ/ਦਸਾ, ਪੰਜਾਬ ਪਹੁੰਚੀਆਂ ਮ੍ਰਿਤਕ ਦੇਹਾਂ, CM ਮਾਨ ਅੰਤਿਮ ਸੰਸਕਾਰ ‘ਹੋਣਗੇ ਸ਼ਾਮਲ

ਜ਼ਿਕਰਯੋਗ ਹੈ ਕਿ ਬੀਤੇ ਸ਼ੁੱਕਰਵਾਰ ਵ੍ਰਿੰਦਾਵਨ ਵੱਡਾ ਹਾਦਸਾ ਵਾਪਰ ਗਿਆ। ਉਥੇ ਸ਼ਿੰਗਾਰ ਘਾਟ ਨੇੜੇ ਇਕ ਸਟੀਮਰ ਪਲਟਣ ਮਗਰੋਂ ਕਈ ਸ਼ਰਧਾਲੂ ਲਾਪਤਾ ਹੋ ਗਏ। ਸਟੀਮਰ ਵਿਚ ਲਗਭਗ 30 ਸ਼ਰਧਾਲੂ ਸਵਾਰ ਸਨ ਜਿਨ੍ਹਾਂ ਵਿਚੋਂ 10 ਡੁੱਬ ਗਏ ਜਦੋਂ ਕਿ 15 ਨੂੰ ਬਚਾ ਲਿਆ ਗਿਆ। ਇਹ ਸਾਰੇ ਸ਼ਰਧਾਲੂ ਪੰਜਾਬ ਦੇ ਜਗਰਾਓਂ ਤੋਂ ਬਾਂਕੇ ਬਿਹਾਰੀ ਦੇ ਦਰਸ਼ਨ ਕਰਨ ਆਏ ਸਨ। ਪੰਜਾਬ ਦੇ 9 ਲੋਕ ਇਸ ਹਾਦਸੇ ਵਿਚ ਹੁਣ ਤੱਕ ਮਾਰੇ ਜਾ ਚੁੱਕੇ ਹਨ ਜੋ ਕਿ ਲੁਧਿਆਣਾ, ਮੋਗਾ ਤੇ ਜਗਰਾਓਂ ਦੇ ਵਸਨੀਕ ਦੱਸੇ ਜਾ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਵ੍ਰਿੰਦਾਵਨ ਕਿਸ਼ਤੀ ਹਾਦਸੇ ‘ਚ ਪੰਕਜ ਮਲਹੋਤਰਾ ਲਾਪਤਾ, ਜਗਰਾਉਂ ਰਹਿੰਦੇ ਮਾਸੀ-ਮਾਸੜ ਨਾਲ ਗਿਆ ਸੀ ਮਥੁਰਾ appeared first on Daily Post Punjabi.



source https://dailypost.in/pankaj-malhotra-missing-in-vrindavan/
Previous Post Next Post

Contact Form