ਪਿੰਡ ਦੁਸਾਂਝ ਤੋਂ ਫਗਵਾੜਾ ਆ ਰਹੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਸਵਾਰੀਆਂ ਨੂੰ ਲਿਜਾ ਰਹੀ ਇਹ ਪ੍ਰਾਈਵੇਟ ਬੱਸ ਦੀ ਦਰੱਖਤ ਨਾਲ ਇੰਨੀ ਭਿਆਨਕ ਟੱਕਰ ਹੋ ਗਈ ਕਿ ਬੱਸ ਦੇ ਦੋ ਟੋਟੇ ਹੋ ਗਏ। ਹਾਦਸੇ ‘ਚ ਬੱਸ ‘ਚ ਬੈਠੀਆਂ ਕਈ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ। ਜ਼ਖਮੀਆਂ ਨੂੰ ਹਸਪਤਾਲ ‘ਚ ਕਰਵਾਇਆ ਦਾਖਲ ਕਰਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਸਵਾਰੀਆਂ ਨਾਲ ਭਰੀ ਬੱਸ ਸੜਕ ‘ਤੇ ਜਾ ਰਹੀ ਹੁੰਦੀ ਹੈ, ਇਸ ਦੌਰਾਨ ਉਸ ਦੀ ਟੱਕਰ ਇੱਕ ਦਰੱਖਤ ਦੇ ਨਾਲ ਹੋ ਜਾਂਦੀ ਹੈ। ਟੱਕਰ ਇੰਨੀ ਭਿਆਨਕ ਹੁੰਦੀ ਹੈ ਕਿ ਬੱਸ ਦੇ ਦੋ ਟੁੱਕੜੇ ਹੋ ਗਏ। ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈ ਹਨ, ਜਿਸ ਨੂੰ ਵੇਖ ਕੇ ਕਿਸੇ ਦੇ ਵੀ ਲੂ ਕੰਢੇ ਖੜ੍ਹੇ ਹੋ ਜਾਣਗੇ।

ਹਾਦਸੇ ਮਗਰੋਂ ਆਲੇ-ਦੁਆਲੇ ਦੇ ਲੋਕ ਹਾਦਸੇ ਵਾਲੀ ਥਾਂ ‘ਤੇ ਜਮ੍ਹਾ ਹੋ ਗਏ ਤੇ ਬੱਸ ਵਿਚ ਮੌਜੂਦ ਸਵਾਰੀਆਂ ਨੂੰ ਕੱਢਿਆ। ਇਸ ਮਗਰੋਂ ਜਖਮੀ ਲੋਕਾਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ। ਬੱਸ ਪਿੰਡ ਦੁਸਾਂਝ ਤੋਂ ਫਗਵਾੜਾ ਜਾ ਰਹੀ ਸੀ, ਜਿਸ ਦੌਰਾਨ ਰਾਹ ਵਿਚ ਇਹ ਹਾਦਸਾ ਵਾਪਰ ਗਿਆ। ਇਹ ਹਾਦਸਾ ਓਵਰਟੇਕ ਕਰਨ ਦੇ ਚੱਕਰ ਵਿਚ ਵਾਪਰਿਆ ਜਾਂ ਫਿਰ ਕਿਸੇ ਹੋਰ ਕਾਰਨ ਵਾਪਰਿਆ, ਇਹ ਜਾਂਚ ਦਾ ਵਿਸ਼ਾ ਹੈ। ਅਜੇ ਤੱਕ ਹਾਦਸੇ ਦਾ ਕਾਰਨ ਪਤਾ ਚੱਲ ਸਕਿਆ। ਬੱਸ ਵਿਚ ਸੀਟਾਂ ਤੱਕ ਖਿਲਰੀਆਂ ਪਈਆਂ ਹਨ, ਸਵਾਰੀਆਂ ਦਾ ਸਾਮਾਨ ਵੀ ਬੱਸ ਵਿਚ ਪਿਆ ਹੋਇਆ ਹੈ। ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਸਵਾਰੀਆਂ ਨਾਲ ਭਰੀ ਬੱਸ ਹੋਈ ਭਿਆਨਕ ਹਾਦਸੇ ਦਾ ਸ਼ਿਕਾਰ, ਤਸਵੀਰਾਂ ਵੇਖ ਉੱਡ ਜਾਣਗੇ ਹੋਸ਼ appeared first on Daily Post Punjabi.