ਜਲੰਧਰ ਦੇ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਭਲਕੇ 24 ਅਪ੍ਰੈਲ ਨੂੰ ਇੱਕ ਮੌਕ ਡ੍ਰਿਲ ਕੀਤੀ ਜਾਵੇਗੀ। ਖਾਲਸਾ ਕਾਲਜ ਵਿਖੇ ਰਾਤ 8 ਵਜੇ ਬਲੈਕਆਊਟ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ ਇਹ ਮੌਕ ਡ੍ਰਿਲ ਐਮਰਜੈਂਸੀ ਤਿਆਰੀ ਦੀ ਜਾਂਚ ਕਰਨ ਲਈ ਕੀਤੀ ਜਾ ਰਹੀ ਹੈ। ਡੀਸੀ ਨੇ ਦੱਸਿਆ ਕਿ ਬਲੈਕਆਊਟ ਸਿਰਫ਼ ਖਾਲਸਾ ਕਾਲਜ ਕੈਂਪਸ ਵਿੱਚ ਹੀ ਕੀਤਾ ਜਾਵੇਗਾ ਅਤੇ ਪੂਰੇ ਜਲੰਧਰ ਵਿੱਚ ਕੋਈ ਬਲੈਕਆਊਟ ਨਹੀਂ ਹੋਵੇਗਾ।
ਡੀਸੀ ਨੇ ਕਿਹਾ ਕਿ ਇਹ ਡ੍ਰਿਲ ਇੱਕ ਮੌਕ ਡ੍ਰਿਲ ਹੈ, ਤਾਂਕਿ ਜਿਵੇਂ ਅਸੀਂ ਕਹਿੰਦੇ ਹਾਂ ਨਾ ਕਿ ਹਮੇਸ਼ਾ ਆਪਣੀ ਤਿਆਰੀ ਰਹਿਣੀ ਚਾਹੀਦੀ ਹੈ, ਉਸੇ ਤਰਜ ‘ਤੇ ਇੱਕ ਮੌਕ ਡ੍ਰਿਲ ਕੀਤੀ ਜਾ ਰਹੀ ਹੈ। ਉਹ ਵੀ ਸ਼ਹਿਰ ਵਿਚ ਨਹੀਂ, ਸਿਰਫ ਆਪਣਾ ਇੱਕ ਲਿਮਟਿਡ ਕੈਂਪਸ ਹੈ, ਸਪੇਸ ਅਸੀਂ ਆਇਡੈਂਟੀਫਾਈ ਕੀਤਾ ਹੈ। ਇਹ ਅਭਿਆਸ ਸਿਰਫ਼ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਹੀ ਕੀਤਾ ਜਾਵੇਗਾ। ਸ਼ਹਿਰ ਦੇ ਬਾਕੀ ਹਿੱਸਿਆਂ ਵਿੱਚ ਜਾਂ ਕਿਸੇ ਹੋਰ ਪਿੰਡ ਵਿੱਚ ਅਜਿਹਾ ਕੋਈ ਅਭਿਆਸ ਨਹੀਂ ਕੀਤਾ ਜਾਵੇਗਾ, ਅਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਕਿਸੇ ਵੀ ਅਫਵਾਹ ‘ਤੇ ਵਿਸ਼ਵਾਸ ਨਾ ਕਰੋ। ਸ਼ਹਿਰ ਜਾਂ ਪਿੰਡਾਂ ਵਿੱਚ ਕੋਈ ਬਲੈਕਆਊਟ ਨਹੀਂ ਹੋਵੇਗਾ।

ਪਹਿਲਾ ਬਲੈਕਆਊਟ ਸ਼ਾਮ 8 ਵਜੇ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਹੋਵੇਗਾ। ਇਸ ਤੋਂ ਬਾਅਦ ਇੱਕ ਸਪੱਸ਼ਟ ਸੰਕੇਤ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਮੌਕ ਡ੍ਰਿਲ ਆਫ ਰੈਸਕਿਊ ਐਂਡ ਸਰਚ ਕੀਤੀ ਜਾਵੇਗੀ। ਸਾਰੇ ਕੰਸਰਨ ਡਿਪਾਰਟਮੈਂਟ ਫਾਇਰ ਡਿਪਾਰਟਮੈਂਟ, ਸਿਵਲ ਡਿਫੈਂਸ ਡਿਪਾਰਟਮੈਂਟ ਹਨ, ਹੈਲਥ ਡਿਪਾਰਟਮੈਂਟ ਨਾਲ ਤਾਲਮੇਲ ਕਰਕੇ ਇਹ ਮੌਕ ਡ੍ਰਿਲ ਐਕਸਰਸਾਈਜ ਕੀਤੀ ਜਾਵੇਗੀ। ਇਹ ਰੁਟੀਨ ਤਿਆਰੀ ਹੈ। ਉਸ ਦੇ ਤਹਿਤ ਮੌਕ ਡ੍ਰਿਲ ਕੀਤੀ ਜਾ ਰਹੀ ਹੈ। ਕੋਈ ਘਬਰਾਉਣ ਦ ਗੱਲ ਨਹੀਂ ਹੈ, ਸਿਰਫ ਤਿਆਰੀ ਵਜੋਂ ਇਹ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਹਰਮਨਪ੍ਰੀਤ ਕੌਰ ਦੀ ਵੱਡੀ ਪ੍ਰਾਪਤੀ, ਕਪਤਾਨ ਵਜੋਂ T20I ‘ਚ ਬਣਾਇਆ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ
ਡੀਸੀ ਨੇ ਕਿਹਾ ਕਿ ਪ੍ਰਸ਼ਾਸਨ ਆਪਣਾ ਆਪਸ ਦੇ ਤਾਲਮੇਲ ਦੀ ਜਾਂਚ ਕਰੇਗਾ ਅਤੇ ਜਨਤਕ ਜਾਗਰੂਕਤਾ ਬਣਾਈ ਰੱਖੇਗਾ। ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅਜਿਹੇ ਮੌਕ ਡ੍ਰਿਲ ਹਰ ਛੇ ਮਹੀਨਿਆਂ ਵਿੱਚ ਨਿਯਮਤ ਅਧਾਰ ‘ਤੇ ਕੀਤੇ ਜਾਣਗੇ। ਮੌਜੂਦਾ ਸ਼ਡਿਊਲ 24 ਅਪ੍ਰੈਲ ਲਈ ਹੈ, ਅਤੇ ਬਾਕੀ ਯੋਜਨਾਵਾਂ ਆਉਣ ਵਾਲੇ ਸਮੇਂ ਵਿੱਚ ਬਣਾਈਆਂ ਜਾਣਗੀਆਂ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ
The post ਜਲੰਧਰ ਦੇ ਖਾਲਸਾ ਵੁਮੈਨ ਕਾਲਜ ‘ਚ ਹੋਵੇਗੀ ਮੌਕ ਡ੍ਰਿਲ, ਭਲਕੇ ਰਾਤ 8 ਵਜੇ ਹੋਵੇਗਾ ਬਲੈਕਆਊਟ appeared first on Daily Post Punjabi.
