ਮਥੁਰਾ ਦੇ ਵ੍ਰਿੰਦਾਵਨ ਵਿਚ ਕਿਸ਼ਤੀ ਹਾਦਸੇ ਵਿਚ ਹੁਣ ਤੱਕ 13 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। 22 ਲੋਕਾਂ ਦਾ ਰੈਸਕਿਊ ਕੀਤਾ ਗਿਆ ਹੈ ਤੇ 3 ਲੋਕ ਅਜੇ ਵੀ ਲਾਪਤਾ ਹਨ। ਐਤਵਾਰ ਨੂੰ ਤੀਜੇ ਦਿਨ ਵੀ ਰੈਸਕਿਊ ਆਪ੍ਰੇਸ਼ਨ ਚੱਲ ਰਿਹਾ ਹੈ। ਫੌਜ, NDRF, SDRF ਸਣੇ ਕਰੀਬ 250 ਲੋਕਾਂ ਦੀ ਟੀਮ ਆਪ੍ਰੇਸ਼ਨ ਵਿਚ ਲੱਗੀ ਹੋਈ ਹੈ। ਹੁਣ ਜਾਂਚ ਦਾ ਦਾਇਰਾ 14 ਕਿਲੋਮੀਟਰ ਤੋਂ ਵਧਾ ਕੇ 20 ਕਿਲੋਮੀਟਰ ਕਰ ਦਿੱਤਾ ਗਿਆ ਹੈ। ਅੱਜ ਸਵੇਰੇ 2 ਹੋਰ ਦੇਹਾਂ ਮਿਲੀਆਂ। ਇਨ੍ਹਾਂ ਦੀ ਪਛਾਣ ਪੰਜਾਬ ਦੇ ਦੁਗਰੀ (ਲੁਧਿਆਣਾ) ਦੀ ਡਿੰਕੀ ਤੇ ਜਗਰਾਓਂ ਦੇ ਰਿਸ਼ਭ ਸ਼ਰਮਾ ਵਜੋਂ ਹੋਈ ਹੈ।
ਪ੍ਰਸ਼ਾਸਨ ਮੁਤਾਬਕ ਲਾਸ਼ਾਂ ਫੁੱਲ ਕੇ ਨਦੀ ਦੇ ਉਪਰ ਆ ਗਈਆਂ ਸਨ। ਰੱਸੀ ਬੰਨ੍ਹ ਕੇ ਲਾਸ਼ਾਂ ਨੂੰ ਖਿੱਚਿਆ ਗਿਆ ਤੇ ਬਾਹਰ ਕੱਢਿਆ ਗਿਆ। ਡਿੰਕੀ ਬੀਏ ਫਾਈਨਲ ਦੀ ਵਿਦਿਆਰਥਣ ਸੀ। ਰਿਸ਼ਭ 12ਵੀਂ ਪਾਸ ਸੀ ਤੇ ਉਹ ਪਿਤਾ ਦੇ ਕੰਮ ਵਿਚ ਹੱਥ ਵੰਡਾਉਂਦਾ ਸੀ। ਹਾਦਸੇ ਤੋਂ ਪਹਿਲਾਂ ਦੇ 4 ਵੀਡੀਓ ਵੀ ਸਾਹਮਣੇ ਆਏ ਹਨ। ਇਨ੍ਹਾਂ ਵਿਚ ਸ਼ਰਧਾਲੂ ਢੋਲਕ ਵਜਾ ਰਹੇ ਹਨ। ਭਗਤੀ ਭਾਵ ਵਿਚ ਡੁੱਬੇ ਸ਼ਰਧਾਲੂ ਰਾਧੇ-ਰਾਧੇ ਦੇ ਜੈਕਾਰੇ ਲਗਾਏ ਰਹੇ ਹਨ। ‘ਨਜ਼ਰ ਸਾਂਵਰੇ ਲਗ ਨਾ ਜਾਵੇ ਕਹੀਂ…’ ਭਜਨ ਗਾ ਰਹੇ ਸਨ।
ਇਹ ਵੀ ਪੜ੍ਹੋ : ਰਸ਼ੀਆ ‘ਚ ਫਸੇ ਪੰਜਾਬ ਦੇ 3 ਨੌਜਵਾਨਾਂ ਦੀ ਹੋਈ ਵਤਨ ਵਾਪਸੀ, MP ਸੀਂਚੇਵਾਲ ਦੇ ਯਤਨਾਂ ਸਦਕਾ ਮਿਲੀ ਰਾਹਤ
ਇਸ ਤੋਂ ਪਹਿਲਾਂ ਸਰਚਿੰਗ ਮੁਹਿੰਮ ਦੇ ਦੂਜੇ ਦਿਨ ਪੰਜਾਬ ਵਾਸੀ ਮਾਣਿਕ ਟੰਡਨ ਦੀ ਦੇਹ ਵੀ ਬਰਾਮਦ ਹੋਈ ਸੀ। ਉਸ ਦੀ ਸਗਾਈ ਹੋ ਚੁੱਕੀ ਸੀ ਤੇ ਸਤੰਬਰ ਵਿਚ ਉਸ ਦਾ ਵਿਆਹ ਹੋਣਾ ਸੀ। ਪੁੱਤ ਦੀ ਲਾਸ਼ ਦੇਖ ਕੇ ਬਜ਼ੁਰਗ ਪਿਓ ਰੋ ਗਿਆ। ਸ਼ੁੱਕਰਵਾਰ ਦੁਪਹਿਰ 3 ਵਜੇ 38 ਸ਼ਰਧਾਲੂਆਂ ਨਾਲ ਭਰੀ ਕਿਸ਼ਤੀ ਪਲਟ ਗਈ ਸੀ। ਹਾਦਸਾ ਸ੍ਰੀ ਬਾਂਕੇ ਬਿਹਾਰੀ ਮੰਦਰ ਤੋਂ 2 ਕਿਲੋਮੀਟਰ ਦੂਰੀ ਕੇਸੀ ਘਾਟ ‘ਤੇ ਹੋਇਆ ਸੀ। ਪੁਲਿਸ ਨੇ ਮੁਲਜ਼ਮ ਪੱਪੂ ਨਿਸ਼ਾਦ ਤੇ ਪਾਂਟੂਨ ਪੁਲ ਦੇ ਠੇਕੇਦਾਰ ਨਾਰਾਇਣ ਸ਼ਰਮਾ ਨੂੰ ਜੇਲ੍ਹ ਭੇਜ ਦਿੱਤਾ ਹੈ। ਪੱਪੂ ਨੇ ਆਪਣੀ ਕਿਸ਼ਤੀ ਵਿਚ ਸ਼ਰਧਾਲੂਆਂ ਨੂੰ ਜੁਗਲ ਘਾਟ ਤੋਂ ਬਿਠਾਇਆ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ
The post ਵ੍ਰਿੰਦਾਵਨ ਕਿਸ਼ਤੀ ਹਾਦਸਾ : ਜਗਰਾਓਂ ਦੇ ਮੁੰਡੇ ਤੇ ਲੁਧਿਆਣਾ ਦੀ ਕੁੜੀ ਦੀ ਮਿਲੀ ਦੇਹ, 3 ਅਜੇ ਵੀ ਲਾਪਤਾ appeared first on Daily Post Punjabi.
