ਪੰਡੋਰੀ ਰੋਡ ਦੇ ਸਾਹਮਣੇ ਜਲੰਧਰ ਰੋਡ ਥਾਣਾ ਧਰਮਕੋਟ ਅਧੀਨ ਪੈਂਦੇ ਰੋਡ ਉਪਰ ਸਕੋਰਪੀਓ ਸਵਾਰ ਦੀ ਗੋਲੀ ਲੱਗਣ ਨਾਲ ਮੌਤ ਹੋਣ ਜਾਣ ਦੀ ਖਬਰ ਹੈ। ਮ੍ਰਿਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ ਗੈਰੀ (29) ਪੁੱਤਰ ਕੁਲਵੰਤ ਸਿੰਘ ਵਾਸੀ ਧਰਮਕੋਟ ਵਜੋਂ ਹੋਈ ਹੈ ਤੇ ਮ੍ਰਿਤਕ ਗੁਰਪ੍ਰੀਤ ਸਿੰਘ ਦਾ ਵਿਆਹ ਹੋਇਆ ਸੀ ਅਤੇ ਦੋ ਬੱਚਿਆਂ ਦਾ ਪਿਤਾ ਸੀ।
ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਗੁਰਪ੍ਰੀਤ ਸਿੰਘ ਗੈਰੀ ਕਲੈਕਸ਼ਨ ਦੇ ਨਾਂ ‘ਤੇ ਧਰਮਕੋਟ ਵਿਖੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਕਰਦਾ ਸੀ ਅਤੇ ਘਰੇ ਕਹਿ ਕੇ ਗਿਆ ਸੀ ਕਿ ਕਾਰ ਵਾਸ਼ ਕਰਵਾਉਣ ਚੱਲਿਆ ਹੈ। ਅਤੇ ਜਦੋਂ ਕਾਫੀ ਦੇਰ ਹੋਣ ਦੇ ਬਾਵਜੂਦ ਫੋਨ ਲਗਾਇਆ ਨਹੀਂ ਲੱਗਿਆ ਤਾਂ ਭਾਲ ਕਰਦਿਆਂ ਹੋਏ ਜਦੋਂ ਉਹਨਾਂ ਦੇ ਦੁਕਾਨ ਦਾ ਮੁਲਾਜ਼ਮ ਉਥੇ ਪਹੁੰਚਿਆ ਤਾਂ ਫੋਨ ਨਾਲ ਲੱਥਪਥ ਮ੍ਰਿਤਕ ਗੁਰਪ੍ਰੀਤ ਸਕੋਰਪੀਓ ਗੱਡੀ ਵਿੱਚ ਹੀ ਪਿਆ ਮਿਲਿਆ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਉਕਤ ਜਗ੍ਹਾ ਤੇ ਪਹੁੰਚ ਕੇ ਗੁਰਪ੍ਰੀਤ ਨੂੰ ਉਸੇ ਗੱਡੀ ਵਿੱਚ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚੇ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਪੁਲਿਸ ਨੂੰ ਪਰਿਵਾਰਿਕ ਮੈਂਬਰਾਂ ਵੱਲੋਂ ਸੂਚਨਾ ਦੇ ਦਿੱਤੀ ਗਈ ਅਤੇ ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗ ਗਈ ਹੈ।

ਇਹ ਵੀ ਪੜ੍ਹੋ : LPG ਸੰਕਟ ਵਿਚਾਲੇ ਭਾਰਤ ਨੂੰ ਵੱਡੀ ਰਾਹਤ ! 20,000 ਮੀਟ੍ਰਿਕ ਟਨ LPG ਲੈ ਕੇ ਗੁਜਰਾਤ ਪਹੁੰਚਿਆ ‘ਜਗ ਵਿਕਰਮ’
ਇੱਥੇ ਦੱਸਣ ਯੋਗ ਇਹ ਵੀ ਬਣਦਾ ਹੈ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਨੂੰ ਕੁਝ ਸਮਾਂ ਪਹਿਲਾਂ ਧਮਕੀ ਵੀ ਮਿਲੀ ਹੋਈ ਤੇ ਉਸ ਨੂੰ ਗੰਨਮੈਨ ਵੀ ਮਿਲਿਆ ਹੋਇਆ ਸੀ। ਫਿਲਹਾਲ ਪਰਿਵਾਰਿਕ ਮੈਂਬਰ ਅਜੇ ਬੋਲਣ ਸਥਿਤੀ ਦੇ ਵਿੱਚ ਨਹੀਂ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮੋਗਾ : ਸਕਾਰਪੀਓ ਗੱਡੀ ‘ਚ ਮਿਲੀ ਨੌਜਵਾਨ ਦੀ ਦੇਹ, 2 ਬੱਚਿਆਂ ਦਾ ਪਿਤਾ ਸੀ ਮ੍ਰਿਤਕ ਗੁਰਪ੍ਰੀਤ ਸਿੰਘ appeared first on Daily Post Punjabi.