ਫੌਜ ਵੱਲੋਂ ਪੰਜਾਬ ਸਥਿਤ ਵੇਰਕਾ ਦੇ ਮਿਲਕ ਪਾਊਡਰ ਦੇ ਦੋ ਸੈਂਪਲ ਫੇਲ੍ਹ ਕਰ ਦਿੱਤੇ ਗਏ ਹਨ। ਵੇਰਕਾ ਦੇ ਅਧੀਨ ਆਉਂਦੀ ਮੈਸਰਜ ਲੁਧਿਆਣਾ ਕੋਆਪ੍ਰੇਟਿਵ ਮਿਲਕ ਪ੍ਰੋਡਿਊਸਰ ਯੂਨੀਅਨ ਲਿਮਟਿਡ ਵੱਲੋਂ ਫੌਜ ਨੂੰ 783 ਕਿਲੋ ਦੁੱਧ ਦੀ ਸਪਲਾਈ ਕੀਤੀ ਜਾਣੀ ਸੀ। ਫੌਜ ਨੇ ਦਲੀਲ ਦਿੰਦੇ ਹੋਏ ਕਿਹਾ ਕਿ ਮਿਲਕ ਪਾਊਡਰ ਦੇ ਸੈਂਪਲਾਂ ਦੀ ਕੁਆਲਿਟੀ ਮਾਪਦੰਡਾਂ ‘ਤੇ ਖਰੀ ਨਹੀਂ ਉਤਰੀ ਹੈ, ਫਿਲਹਾਲ ਇਨ੍ਹਾਂ ਨੂੰ ਰਿਜੈਕਟ ਕਰ ਦਿੱਤਾ ਗਿਆ ਹੈ।
ਸੈਂਪਲ ਰਿਜੈਕਟ ਹੋਣ ਮਗਰੋਂ ਪੰਜਾਬ ਸਰਕਾਰ ਨੇ ਵੱਡਾ ਐਕਸ਼ਨ ਲੈਂਦੇ ਹੋਏ ਮਿਲਕ ਯੂਨੀਅਨ, ਲੁਧਿਆਣਾ ਦੇ ਜਨਰਲ ਮੈਨੇਜਰ (GM) ਦਲਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਸਸਪੈਂਸ਼ਨ ਪੀਰੀਅਡ ਦੌਰਾਨ ਉਸ ਦਾ ਹੈੱਡਕੁਆਰਟਰ ਪੰਜਾਬ ਸਟੇਟ ਕੋਆਪ੍ਰੇਟਿਵ ਮਿਲਕ ਫੈਡਰੇਸ਼ਨ ਲਿਮਟਿਡ ਚੰਡੀਗੜ੍ਹ ਵਿਖੇ ਤੈਅ ਕੀਤਾ ਗਿਆ ਹੈ।

ਦੱਸ ਦੇਈਏ ਕਿ ਫੌਜ ਨੇ ਫੇਲ੍ਹ ਹੋਏ ਸੈਂਪਲ ਦੀ ਸਮੱਗਰੀ ਨੂੰ ਸੱਤ ਦਿਨਾਂ ਦੇ ਅੰਦਰ ਚੁੱਕਣ ਲਈ ਕਿਹਾ ਹੈ। ਫੌਜ ਨੇ ਇਹ ਵੀ ਕਿਹਾ ਹੈ ਕਿ ਜੇ ਸਬੰਧਤ ਫਰਮ ਤੈਅ ਸਮੇਂ ਦੇ ਅੰਦਰ ਆਪਣੇ ਸੈਂਪਲ ਨਹੀਂ ਚੁੱਕਦੀ ਤਾਂ ਫੌਜ ਅਫਸਰਾਂ ਦੇ ਬੋਰਡ ਦੀ ਨਿਗਰਾਨੀ ਵਿਚ ਸੈਂਪਲ ਸਮੱਗਰੀ ਨੂੰ ਨਸ਼ਟ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਜੰ/ਗ ਵਿਚਾਲੇ ਆਮ ਲੋਕਾਂ ਨੂੰ ਰਾਹਤ, ਸਰਕਾਰ ਨੇ ਪੈਟਰੋਲ-ਡੀਜ਼ਲ ‘ਤੇ ਘਟਾਈ 10 ਰੁਪਏ ਐਕਸਾਈਜ਼ ਡਿਊਟੀ
ਦੂਜੇ ਪਾਸੇ ਇਸ ਮਾਮਲੇ ਵਿਚ ਵੇਰਕਾ ਦੇ ਜਨਰਲ ਮੈਨੇਜਰ ਦਲਜੀਤ ਸਿੰਘ ਨੇ ਦਾਅਵਾ ਕਰਦਿਆਂ ਕਿਹਾ ਸੀ ਕਿ ਦੁੱਧ ਪਾਊਡਰ ਦੇ ਸੈਂਪਲ ਦੁਬਾਰਾ ਜਾਂਚ ਲਈ ਭੇਜ ਦਿੱਤੇ ਗਏ ਹਨ ਅਤੇ ਰਿਪੋਰਟ ਦੀ ਉਡੀਕ ਹੈ। ਰਿਪੋਰਟ ਆਉਣ ਤੋਂ ਬਾਅਦ ਉਹ ਫੌਜ ਨੂੰ ਸਪਲਾਈ ਜਾਰੀ ਰੱਖਣਗੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post Verka Milk ਦੇ ਸੈਂਪਲ ਫੇਲ੍ਹ ਮਾਮਲੇ ‘ਚ ਪੰਜਾਬ ਸਰਕਾਰ ਦਾ ਐਕਸ਼ਨ, GM ‘ਤੇ ਡਿੱਗੀ ਗਾਜ appeared first on Daily Post Punjabi.