ਬੀਤੇ ਦਿਨੀਂ ਚੰਡੀਗੜ੍ਹ ਵਿਚ ਜਿੰਮ ਦੇ ਬਾਹਰ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਹੁਣ ਉਸੇ ਮਾਮਲੇ ਵਿਚ ਨਵੀਂ ਅਪਡੇਟ ਸਾਹਮਣੇ ਆਈ ਹੈ। ਕਤਲ ਕਰਨ ਵਾਲੇ ਦੋਵੇਂ ਸ਼ੂਟਰਾਂ ਦਾ ਐਨਕਾਊਂਟਰ ਹੋਇਆ ਹੈ। ਸ਼ੂਟਰਾਂ ਤੇ ਪੁਲਿਸ ਵਿਚਾਲੇ ਇਹ ਮੁਕਾਬਲਾ ਕੈਥਲ ਵਿਚ ਹੋਇਆ ਹੈ ਤੇ ਦੋਵੇਂ ਜ਼ਖਮੀ ਦੱਸੇ ਜਾ ਰਹੇ ਹਨ।
ਚਮਨਪ੍ਰੀਤ ਚਿਨੀ ਨਾਂ ਦਾ ਵਿਅਕਤੀ ਜਦੋਂ ਆਪਣੀ ਫਾਚੂਨਰ ਗੱਡੀ ਵਿਚ ਜਿੰਮ ਦੇ ਬਾਹਰ ਪਹੁੰਚਦਾ ਹੈ ਤਾਂ ਉਥੇ ਪਹਿਲਾਂ ਤੋਂ ਹੀ ਹਮਲਾਵਰ ਬੈਠੇ ਹੁੰਦੇ ਹਨ ਤੇ ਉਨ੍ਹਾਂ ਵੱਲੋਂ ਚਮਨਪ੍ਰੀਤ ‘ਤੇ ਗੋਲੀਆਂ ਚਲਾਈਆਂ ਜਾਂਦੀਆਂ ਹਨ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਜਾਂਦੀ ਹੈ। ਪਰਿਵਾਰ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ। ਪਰਿਵਾਰ ਦਾ ਕਹਿਣਾ ਸੀ ਕਿ ਉਦੋਂ ਤੱਕ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ ਜਦੋਂ ਤੱਕ ਮੁਲਜ਼ਮਾਂ ਖਿਲਾਫ ਕਾਰਵਾਈ ਨਹੀਂ ਹੁੰਦੀ।

ਇਹ ਵੀ ਪੜ੍ਹੋ : AAP ਮੰਤਰੀ ਨੇ ਮਾ/ਰਿਆ ਗੈਸ ਏਜੰਸੀ ‘ਤੇ ਛਾਪਾ, DFSC ਨੂੰ ਫੋਨ ਕਰਕੇ ਦਿੱਤੇ ਸਖਤ ਕਾਰਵਾਈ ਦੇ ਹੁਕਮ
ਇਸੇ ਦੇ ਚੱਲਦਿਆਂ ਪੰਜਾਬ AGTF ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮਾਂ ਵਿਚੋਂ ਇਕ ਰਾਜਨ ਉਰਫ ਭਲਵਾਨ ਦੱਸਿਆ ਜਾ ਰਿਹਾ ਸੀ ਤੇ ਉਹ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ ਤੇ ਉਹ ਕੁਝ ਦੇਰ ਪਹਿਲਾਂ ਹੀ ਮਲੇਸ਼ੀਆ ਤੋਂ ਨੇਪਾਲ ਦੇ ਰਸਤੇ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਪਹੁੰਚਿਆ ਸੀ ਤੇ ਦੂਜਾ ਮੁਲਜ਼ਮ ਪ੍ਰੀਤਮਸ਼ਾਹ ਨਵਾਂਸ਼ਹਿਰ ਦਾ ਦੱਸਿਆ ਜਾ ਰਿਹਾ ਹੈ। ਦੋਵਾਂ ਮੁਲਜ਼ਮਾਂ ‘ਤੇ ਪਹਿਲਾਂ ਤੋਂ ਹੀ ਕੇਸ ਦਰਜ ਹਨ ਤੇ ਆਪ੍ਰੇਸ਼ਨ ਦੌਰਾਨ ਦੋਵਾਂ ਨੇ ਪੁਲਿਸ ‘ਤੇ ਫਾਇਰਿੰਗ ਕੀਤੀ ਸੀ ਤੇ ਜਵਾਬੀ ਕਾਰਵਾਈ ਵਿਚ ਇਹ ਜ਼ਖਮੀ ਹੋਏ ਹਨ। ਮੋਟਰਸਾਈਕਲ ਤੇ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਚੰਡੀਗੜ੍ਹ ‘ਚ Gym ਦੇ ਬਾਹਰ ਮੁੰਡੇ ਦੇ ਕਤਲ ਮਾਮਲੇ ਨਾਲ ਜੁੜੀ ਖਬਰ, AGTF ਵੱਲੋਂ ਦੋਵੇਂ ਸ਼ੂਟਰਾਂ ਦਾ ਐਨਕਾਊਂਟਰ appeared first on Daily Post Punjabi.