‘ਡੋਰੇਮੋਨ’ ਦੇ ਡਾਇਰੈਕਟਰ ਸ਼ਿਬਯਾਮਾ ਸੁਤੋਮੂ ਦਾ ਦੇਹਾਂਤ ਹੋ ਗਿਆ ਹੈ। 84 ਸਾਲ ਦੀ ਉਮਰ ‘ਚ ਉਨ੍ਹਾਂ ਨੇ ਆਖਰੀ ਸਾਹ ਲਏ। ਉਨ੍ਹਾਂ ਨੇ ਲਗਭਗ 20 ਸਾਲ ਤੱਕ ਇਸ ਸ਼ੋਅ ਨੂੰ ਸੰਭਾਲਿਆ ਹੈ ਤੇ ਇਸ ਵਿਚ ਕਈ ‘ਡੋਰੇਮੋਨ’ ਫ੍ਰੈਂਚਾਈਜੀ ਨਾਲ ਜੁੜੀਆਂ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ। ਉਨ੍ਹਾਂ ਦੇ ਦਾਹਾਂਤ 6 ਮਾਰਚ 2026 ਨੂੰ ਫੇਫੜਿਆਂ ਦੇ ਕੈਂਸਰ ਦੀ ਵਜ੍ਹਾ ਤੋਂ ਹੋਇਆ ਜਿਸ ਦੀ ਜਾਣਕਾਰੀ ਉਨ੍ਹਾਂ ਵੱਲੋਂ ਸਥਾਪਤ ਸਟੂਡੀਓ ਅਜੀਆ-ਡੋ ਐਨੀਮੇਸ਼ਨ ਵਰਕਰਸ ਨੇ 17 ਮਾਰਚ ਨੂੰ ਦਿੱਤੀ। ਪਰਿਵਾਰ ਦੀ ਇੱਛਾ ਮੁਤਾਬਕ ਉਨ੍ਹਾਂ ਦਾ ਅੰਤਿਮ ਸਸਕਾਰ ਪਹਿਲਾਂ ਹੀ ਨਿੱਜੀ ਤੌਰ ‘ਤੇ ਕੀਤਾ ਜਾ ਚੁੱਕਾ ਹੈ।
ਸ਼ਿਬਾਯਾਮਾ ਸੁਤੋਮੂ ਨੂੰ ਜਾਪਾਸ ਵਿਚ ਅਕਸਰ ‘ਨੈਸ਼ਨਲ ਐਨੀਮੇਸ਼ਨ ਦੇ ਪਿਤਾ’ ਕਿਹਾ ਜਾਂਦਾ ਸੀ। ਉਨ੍ਹਾਂ ਨੇ ‘ਡੋਰੇਮੋਨ’ ਨੂੰ ਲਗਭਗ 20 ਸਾਲ ਤੱਕ ਸੰਭਾਲਿਆ ਤੇ ਇਸ ਨੂੰ ਹਰ ਪੀੜ੍ਹੀ ਦੇ ਦਿਲ ਤੱਕ ਪਹੁੰਚਾਇਆ। 1979 ਵਿਚ ਉਨ੍ਹਾਂ ਨੇ ਡੋਰੇਮੋਨ ਦਾ ਟੀਵੀ ਸੀਰੀਜ ਡਾਇਰੈਕਟ ਕੀਤਾ ਤੇ ਇਸ ਦੇ ਬਾਅਦ ਇਸ ਫ੍ਰੈਂਚਾਈਜੀ ਦੀਆਂ 22 ਫਿਲਮਾਂ ਨੂੰ ਡਾਇਰੈਕਟ ਵੀ ਕੀਤਾ।
ਇਹ ਵੀ ਪੜ੍ਹੋ : ਕੰਗਨਾ ਰਣੌਤ ਦਾ ਵਿਵਾਦਿਤ ਬਿਆਨ! ਰਾਹੁਲ ਗਾਂਧੀ ਦੱਸਿਆ ‘ਟਪੋਰੀ’, ਕਿਹਾ- ‘ਉਨ੍ਹਾਂ ਤੋਂ ਡਰ ਲਗਦੈ…’
ਉਨ੍ਹਾਂ ਦਾ ਕਰੀਅਰ 1963 ਵਿਚ ਟੋਈ ਐਨੀਮੇਸ਼ਨ ਨਾਲ ਸ਼ੁਰੂ ਹੋਇਆ ਸੀ। ਬਾਅਦ ਵਿਚ ਉਨ੍ਹਾਂ ਨੇ ਸ਼ਿਨ-ਈ-ਐਨੀਮੇਸ਼ਨ ਨਾਲ ਕੰਮ ਕੀਤਾ। ‘ਡੋਰੇਮੋਨ’ ਤੋਂ ਇਲਾਵਾ ਉਨ੍ਹਾਂ ਨੇ ‘ਲੁਪਿਨ III’, ‘ਚਿਬੀ ਮਾਰੂਕੋ-ਚਾਨ’ ਵਰਗੇ ਕਈ ਮਸ਼ਹੂਰ ਪ੍ਰਾਜੈਕਟਾਂ ਵਿਚ ਵੀ ਯੋਗਦਾਨ ਦਿੱਤਾ।
ਉਨ੍ਹਾਂ ਦੇ ਦੇਹਾਂਤ ਨਾਲ ਪੂਰੀ ਐਨੀਮੇਸ਼ਨ ਦੀ ਦੁਨੀਆ ਨੂੰ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਨੇ ਜੋ ਕਹਾਣੀਆਂ ਦਿੱਤੀਆਂ ਉਹ ਅੱਜ ਵੀ ਕਰੋੜਾਂ ਲੋਕਾਂ ਦੇ ਬਚਪਨ ਦਾ ਅਹਿਮ ਹਿੱਸਾ ਹੈ ਤੇ ਹਮੇਸ਼ਾ ਰਹਿਣਗੀਆਂ।ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ‘Doraemon’ ਦੇ ਡਾਇਰੈਕਟਰ ਸ਼ਿਬਯਾਮਾ ਸੁਤੋਮੂ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਫੇਫੜਿਆਂ ਦੇ ਕੈਂਸਰ ਤੋਂ ਸਨ ਪੀੜਤ appeared first on Daily Post Punjabi.
source https://dailypost.in/doraemon-director-shibayama/