ਪੰਜਾਬ ‘ਚ ਫਿਰ ਤੋਂ ਬਦਲੇਗਾ ਮੌਸਮ ਦਾ ਮਿਜਾਜ਼, ਵਿਭਾਗ ਨੇ ਭਲਕੇ ਸੂਬੇ ‘ਚ ਮੀਂਹ ਪੈਣ ਦੀ ਪ੍ਰਗਟਾਈ ਸੰਭਾਵਨਾ

ਪੰਜਾਬ ਤੇ ਚੰਡੀਗੜ੍ਹ ਵਿਚ ਅੱਜ ਸ਼ਾਮ ਤੋਂ ਮੌਸਮ ਵਿਚ ਬਦਲਾਅ ਦੇਖਣ ਨੂੰ ਮਿਲੇਗਾ। ਬੀਤੇ ਦਿਨ ਯਾਨੀ ਵੀਰਵਾਰ ਨੂੰ ਪੂਰਾ ਦਿਨ ਹਨ੍ਹੇਰੀ ਤੇ ਤੇਜ਼ ਹਵਾਵਾਂ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਵਿਚ ਅਧਿਕਤਮ ਤਾਪਮਾਨ ਵਿਚ 0.4 ਡਿਗਰੀ ਦਾ ਵਾਧਾ ਹੋਇਆ ਹੈ। ਇਹ ਹੁਣ ਸਾਧਾਰਨ ਦੇ ਨੇੜੇ ਪਹੁੰਚ ਗਿਆ ਹੈ। ਸੂਬੇ ਵਿਚ ਸਭ ਤੋਂ ਵਧ ਤਾਪਮਾਨ 31.5 ਡਿਗਰੀ ਗੁਰਦਾਸਪੁਰ ਵਿਚ ਦਰਜ ਕੀਤਾ ਗਿਆ ਹੈ।

ਮੌਸਮ ਵਿਭਾਗ ਮੁਤਾਬਕ ਨਵਾਂ ਵੈਸਟਰਨ ਡਿਸਟਰਬੈਂਸ ਪਹਾੜਾਂ ਵਲ ਆ ਰਿਹਾ ਹੈ। ਇਹ ਅੱਗੇ ਵਧ ਰਿਹਾ ਹੈ। ਇਸ ਵਜ੍ਹਾ ਤੋਂ ਅੱਜ ਸ਼ਾਮ ਨੂੰ ਮੌਸਮ ਬਦਲੇਗਾ। ਇਸ ਦੌਰਾਨ ਕੁਝ ਥਾਵਾਂ ਪਠਾਨਕੋਟ, ਫਾਜ਼ਿਲਕਾ, ਮੁਕਤਸਰ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਬਠਿੰਡਾ, ਮਾਨਸਾ ਵਿਚ ਕੁਝ ਥਾਵਾਂ ‘ਤੇ ਹਲਕਾ ਤੋਂ ਮੱਧਮ ਮੀਂਹ ਪੈਣ ਦੀ ਸੰਭਾਵਨਾ ਹੈ।

ਸੂਬੇ ਵਿਚ ਸਾਰੇ ਜ਼ਿਲ੍ਹਿਆਂ ਦਾ ਅਧਿਕਤਮ ਤਾਪਮਾਨ 25 ਡਿਗਰੀ ਤੋਂ ਉਪਰ ਦਰਜ ਕੀਤਾ ਗਿਆ ਹੈ ਤੇ ਜ਼ਿਆਦਾਤਰ ਥਾਵਾਂ ‘ਤੇ ਤਾਪਮਾਨ 27 ਡਿਗਰੀ ਤੋਂ 31 ਡਿਗਰੀ ਦੇ ਵਿਚ ਬਣਿਆ ਹੋਇਆ ਹੈ ਜਿਸ ਵਿਚ ਸਭ ਤੋਂ ਵਧ ਤਾਪਮਾਨ 31.5 ਗੁਰਦਾਸਪੁਰ ਵਿਚ ਰਿਕਾਰਡ ਕੀਤਾ ਗਿਆ।

ਚੰਡੀਗੜ੍ਹ ਵਿਚ 29.4 ਡਿਗਰੀ, ਅੰਮ੍ਰਤਿਸਰ 28.1, ਲੁਧਿਆਣਾ 29.6, ਪਟਿਆਲਾ 30.2, ਫਰੀਦਕੋਟ 30.0, ਐੱਸਬੀਐੱਸ ਨਗਰ 27.2, ਫਾਜ਼ਿਲਕਾ 30.6, ਫਿਰੋਜ਼ਪੁਰ 30.7, ਹੁਸ਼ਿਾਰਪੁਰ 27.7, ਮੋਹਾਲੀ 29.3, ਪਠਾਨਕੋਟ 28.9 ਤੇ ਰੋਪੜ 28.4 ਡਿਗਰੀ ਦਰਜ ਕੀਤਾ ਗਿਆ ਜਿਸ ਤੋਂ ਸਾਫ ਹੈ ਕਿ ਪੂਰੇ ਸੂਬੇ ਵਿਚ ਗਰਮੀ ਦਾ ਅਸਰ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : MLA ਪਠਾਨਮਾਜਰਾ ਨੂੰ ਲਿਆਂਦਾ ਗਿਆ ਪੰਜਾਬ, ਪਟਿਆਲਾ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਕੀਤਾ ਗ੍ਰਿਫ਼ਤਾਰ

26 ਮਾਰਚ ਨੂੰ ਨਵੀਂ ਪੱਛਮੀ ਗੜਬੜੀ ਭਾਰਤ ਨੂੰ ਪ੍ਰਭਾਵਿਤ ਕਰੇਗੀ ਤੇ ਇਸ ਦੇ ਬਾਅਦ 28 ਮਾਰਚ ਦੀ ਰਾਤ ਤੋਂ ਦੂਜਾ ਸਿਸਟਮ ਸਰਗਰਮ ਹੋ ਜਾਵੇਗਾ। ਇਸ ਕਰਕੇ ਮੀਂਹ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਤਾਪਮਾਨ ਵਿਚ ਵੀ ਥੋੜ੍ਹੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ 25, 26 ਤੇ 28 ਤਰੀਕ ਨੂੰ ਸੂਬੇ ਵਿਚ ਕੁਝ ਥਾਵਾਂ ‘ਤੇ ਹਲਕਾ ਮੀਂਹ ਪੈ ਸਕਦਾ ਹੈ। 29 ਤੇ 30 ਤਰੀਕ ਨੂੰ ਵੀ ਕੁਝ ਥਾਵਾਂ ‘ਤੇ ਮੀਂਹ ਪਵੇਗਾ। ਜਦੋਂ ਕਿ ਅਗਲੇ 3 ਦਿਨਾਂ ਵਿਚ ਅਧਿਕਤਮ ਤਾਪਮਾਨ ਵਿਚ 3 ਤੋਂ 4 ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ ਤੇ ਉਸ ਦੇ ਬਾਅਦ ਗਿਰਾਵਟ ਆਏਗੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪੰਜਾਬ ‘ਚ ਫਿਰ ਤੋਂ ਬਦਲੇਗਾ ਮੌਸਮ ਦਾ ਮਿਜਾਜ਼, ਵਿਭਾਗ ਨੇ ਭਲਕੇ ਸੂਬੇ ‘ਚ ਮੀਂਹ ਪੈਣ ਦੀ ਪ੍ਰਗਟਾਈ ਸੰਭਾਵਨਾ appeared first on Daily Post Punjabi.



Previous Post Next Post

Contact Form