ਡਰੰਮ, ਬੋਤਲ, ਕੈਨੀ ‘ਚ ਨਹੀਂ ਮਿਲੇਗਾ ਪੈਟ੍ਰੋਲ ਡੀਜ਼ਲ, ਪੰਪ ਮਾਲਕਾਂ ਨੂੰ ਐਡਵਾਈਜ਼ਰੀ ਜਾਰੀ!

ਅਮਰੀਕਾ-ਇਜ਼ਰਾਈਲ-ਈਰਾਨ ਜੰਗ ਵਿਚਾਲੇ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਸੰਕਟ ਵਧਦਾ ਜਾ ਰਿਹਾ ਹੈ। ਕੱਲ੍ਹ, ਜਲੰਧਰ ਅਤੇ ਲੁਧਿਆਣਾ ਦੇ ਦੋ ਪੈਟਰੋਲ ਪੰਪ ਡਰਾਈ ਗਏ। ਅੱਜ, ਸ਼ਨੀਵਾਰ, ਅੰਮ੍ਰਿਤਸਰ ਦੇ ਰਾਣੀ ਬਾਗ ਪੈਟਰੋਲ ਪੰਪ ਵਿੱਚ ਵੀ ਪੈਟਰੋਲ ਖਤਮ ਹੋ ਗਿਆ, ਜਿਸ ਕਾਰਨ ਪੰਪ ਮਾਲਕਾਂ ਨੂੰ ਇੱਕ ਨੋਟਿਸ ਲਗਾਉਣਾ ਪਿਆ।

ਇਸੇ ਵਿਚਾਲੇ ਮੋਗਾ ਵਿੱਚ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੇ ਪੈਟਰੋਲ ਪੰਪ ਮਾਲਕਾਂ ਨੂੰ ਇੱਕ ਐਡਵਾਇਜਰੀ ਜਾਰੀ ਕੀਤੀ ਹੈ, ਜਿਸ ਵਿੱਚ ਡਰੰਮਾਂ, ਬੋਤਲਾਂ ਤੇ ਕੈਨੀਆਂ ਵਿੱਚ ਡੀਜ਼ਲ ਭਰਨ ‘ਤੇ ਪਾਬੰਦੀ ਲਾਈ ਗਈ ਹੈ। ਵਿਭਾਗ ਦਾ ਕਹਿਣਾ ਹੈ ਕਿ ਇਸ ਨਾਲ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਿਆ ਜਾਵੇਗਾ।

ਪੈਟਰੋਲ ਪੰਪ ਐਸੋਸੀਏਸ਼ਨ ਨੇ ਇਸਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਗਲਤ ਹੈ। ਡੀਜ਼ਲ ਮੋਟਰਾਂ, ਪੰਪਾਂ, ਜਨਰੇਟਰਾਂ ਅਤੇ ਹੋਰ ਬਾਲਣਾਂ ਵਿੱਚ ਵਰਤਿਆ ਜਾਂਦਾ ਹੈ। ਇਹਨਾਂ ਨੂੰ ਪੈਟਰੋਲ ਪੰਪਾਂ ‘ਤੇ ਲਿਆਉਣਾ ਸੰਭਵ ਨਹੀਂ ਹੈ। ਇਸ ਨਾਲ ਲੋਕਾਂ ਵਿਚ ਪੈਨਿਕ ਵਧੇਗਾ ਤੇ ਪ੍ਰੇਸ਼ਾਨੀ ਵੀ ਵਧੇਗੀ।

ਉਥੇ ਹੀ ਲੁਧਿਆਣਾ ਦੇ ਭਾਰਤ ਨਗਰ ਚੌਕ ਨੇੜੇ ਪੈਟਰੋਲ ਪੰਪ ਕੱਲ੍ਹ ਬੰਦ ਕਰ ਦਿੱਤਾ ਗਿਆ ਸੀ। ਲੁਧਿਆਣਾ ਵਿੱਚ ਤੇਲ ਹੁਣ ਸਿਰਫ਼ ਵਾਹਨਾਂ ਲਈ ਉਪਲਬਧ ਹੋਵੇਗਾ। ਕੈਨੀ ਵਗੈਰਾ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਚੰਡੀਗੜ੍ਹ ਵਿੱਚ ਵੀ ਡਰੰਮਾਂ ਵਿੱਚ ਡੀਜ਼ਲ ਦੀ ਵਿਕਰੀ ਬੰਦ ਕਰ ਦਿੱਤੀ ਗਈ ਹੈ। ਪਠਾਨਕੋਟ ਵਿੱਚ ਸਥਿਤੀ ਇਸ ਵੇਲੇ ਆਮ ਹੈ। ਮੋਹਾਲੀ ਵਿੱਚ ਵੀ ਪੈਟਰੋਲ ਅਤੇ ਡੀਜ਼ਲ ਦੀ ਕੋਈ ਸਮੱਸਿਆ ਨਹੀਂ ਹੈ।

ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਬੇਨਤੀ ਕੀਤੀ ਜਾਂਦੀ ਹੈ। ਪੈਟਰੋਲ ਅਤੇ ਡੀਜ਼ਲ ਦੀ ਕੋਈ ਕਮੀ ਨਹੀਂ ਹੈ। ਐਲਪੀਜੀ ਰੂਟਾਂ ‘ਤੇ ਯਕੀਨਨ ਵਿਘਨ ਪਿਆ ਹੈ। ਮੌਜੂਦਾ ਸਥਿਤੀ ਮੁਤਾਬਕ ਵਪਾਰਕ ਐਲਪੀਜੀ ਦੀ ਜ਼ਰੂਰ ਘਾਟ ਹੈ। ਇਸ ਵੇਲੇ 20 ਫੀਸਦੀ ਉਪਲਬਧ ਹੈ। ਅਸੀਂ ਹੋਸਟਲਾਂ, ਹਸਪਤਾਲਾਂ ਅਤੇ ਹੋਰ ਜ਼ਰੂਰੀ ਥਾਵਾਂ ‘ਤੇ ਇਸ ਦੀ ਵਰਤੋਂ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਾਈਪ ਗੈਸ ਦੀ ਕੋਈ ਕਮੀ ਨਹੀਂ ਹੈ।

ਇਹ ਵੀ ਪੜ੍ਹੋ : ਮੁਅੱਤਲ DIG ਭੁੱਲਰ ਦੇ ਮਾਮਲੇ ‘ਚ CBI ਹੱਥ ਲੱਗੇ ਅਹਿਮ ਸਬੂਤ, ਕਈ ਅਫਸਰ ਤੇ ਸਿਆਸੀ ਨੇਤਾ ਰਡਾਰ ‘ਤੇ!

ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਵੀ 10-10 ਰੁਪਏ ਘਟਾ ਦਿੱਤੀ। ਨਤੀਜੇ ਵਜੋਂ, ਪੈਟਰੋਲ ‘ਤੇ ਐਕਸਾਈਜ਼ ਡਿਊਟੀ 13 ਰੁਪਏ ਤੋਂ ਘਟਾ ਕੇ 3 ਰੁਪਏ ਅਤੇ ਡੀਜ਼ਲ ‘ਤੇ 10 ਰੁਪਏ ਤੋਂ ਘਟਾ ਕੇ ਜ਼ੀਰੋ ਕਰ ਦਿੱਤੀ ਗਈ ਹੈ। ਹਾਲਾਂਕਿ, ਇਸ ਨਾਲ ਦਰਾਂ ਨਹੀਂ ਘਟਣਗੀਆਂ।

ਸਰਕਾਰ ਨੇ ਇਹ ਕਦਮ ਤੇਲ ਕੰਪਨੀਆਂ ਨੂੰ ਦਰਾਂ ਵਧਾਉਣ ਤੋਂ ਰੋਕਣ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਹੋਏ ਨੁਕਸਾਨ ਤੋਂ ਬਚਾਉਣ ਲਈ ਚੁੱਕਿਆ ਹੈ। ਸਰਕਾਰ ਨੂੰ ਡਰ ਸੀ ਕਿ ਤੇਲ ਕੰਪਨੀਆਂ ਅੰਤਰਰਾਸ਼ਟਰੀ ਕੀਮਤਾਂ ਵਧਣ ਤੋਂ ਬਾਅਦ ਦਰਾਂ ਵਧਾ ਸਕਦੀਆਂ ਹਨ, ਜਿਸ ਨਾਲ ਹੋਰ ਘਬਰਾਹਟ ਪੈਦਾ ਹੋ ਸਕਦੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਡਰੰਮ, ਬੋਤਲ, ਕੈਨੀ ‘ਚ ਨਹੀਂ ਮਿਲੇਗਾ ਪੈਟ੍ਰੋਲ ਡੀਜ਼ਲ, ਪੰਪ ਮਾਲਕਾਂ ਨੂੰ ਐਡਵਾਈਜ਼ਰੀ ਜਾਰੀ! appeared first on Daily Post Punjabi.



Previous Post Next Post

Contact Form