ਨੇਪਾਲ ਦੇ ਖੋਟਾਂਗ ਜ਼ਿਲ੍ਹੇ ਵਿੱਚ ਲੈਂਡਿੰਗ ਦੌਰਾਨ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਹਫੜਾ-ਦਫੜੀ ਮਚ ਗਈ। ਮੁੱਖ ਜ਼ਿਲ੍ਹਾ ਅਧਿਕਾਰੀ ਰੇਖਾ ਕੰਡੇਲ ਨੇ ਦੱਸਿਆ ਕਿ ਹੈਲੀਕਾਪਟਰ ਨੇਪਾਲ ਦੇ ਖੋਟਾਂਗ ਜ਼ਿਲ੍ਹੇ ਵਿੱਚ ਇੱਕ ਖੇਤ ਵਿੱਚ ਲੈਂਡ ਕਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਹੈਲੀਕਾਪਟਰ ਇੱਕ ਮ੍ਰਿਤਕ ਦੇਹ ਨੂੰ ਲੈ ਕੇ ਜਾ ਰਿਹਾ ਸੀ ਅਤੇ ਕਾਠਮੰਡੂ ਤੋਂ ਆਇਆ ਸੀ। ਇਸ ਹਾਦਸੇ ਵਿੱਚ ਇੱਕ ਯਾਤਰੀ ਜ਼ਖਮੀ ਹੋ ਗਿਆ। ਇੱਕ ਭਿਆਨਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਹੈਲੀਕਾਪਟਰ ਦੇ ਕ੍ਰੈਸ਼ ਹੁੰਦੇ ਨਜਰ ਆ ਰਿਹਾ ਹੈ।
ਰਿਪੋਰਟਾਂ ਮੁਤਾਬਕ ਹੈਲੀਕਾਪਟਰ ਪੰਜ ਯਾਤਰੀਆਂ ਨਾਲ ਜ਼ਿਲ੍ਹੇ ਵੱਲ ਉਡਾਣ ਭਰ ਰਿਹਾ ਸੀ ਅਤੇ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ। ਪਾਇਲਟ ਅਤੇ ਹੋਰ ਯਾਤਰੀ ਸੁਰੱਖਿਅਤ ਰਹੇ। ਜ਼ਖਮੀ ਯਾਤਰੀ ਨੂੰ ਬਚਾਉਣ ਲਈ ਇੱਕ ਹੋਰ ਹੈਲੀਕਾਪਟਰ ਭੇਜਿਆ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਹੈਲੀਕਾਪਟਰ ਤੇਜ਼ ਹਵਾਵਾਂ ਜਾਂ ਲੈਂਡਿੰਗ ਦੌਰਾਨ ਇਕੱਠੀ ਹੋਈ ਧੂੜ ਕਾਰਨ ਹਾਦਸਾਗ੍ਰਸਤ ਹੋ ਸਕਦਾ ਹੈ। ਕੰਪਨੀ ਦੇ ਪਾਇਲਟ ਦੇ ਅਨੁਸਾਰ, ਸਬੀਨ ਥਾਪਾ ਇਸ ਵਿੱਚ ਸਵਾਰ ਸੀ। ਹਾਦਸੇ ਵਿਚ ਕਿਸੇ ਦੇ ਵੀ ਮਾਰੇ ਜਾਣ ਦ ਖਬਰ ਨਹੀਂ ਹੈ। ਇਹ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ ‘ਚ ਹੋਈ ਫਾਇਰਿੰਗ ਦਾ ਮਾਮਲਾ, ਨਾਮੀ ਗੈਂਗ ਨੇ ਲਈ ਜਿੰਮੇਵਾਰੀ; ਪੁਲਿਸ ਵੱਲੋਂ ਜਾਂਚ ਜਾਰੀ ਹੈਲੀਕਾਪਟਰ ਕੰਪਨੀ ਨੇ ਇਹ ਵੀ ਦੱਸਿਆ ਕਿ ਹਾਦਸਾ ਸਵੇਰੇ ਲਗਭਗ 11.51 ਵਜੇ ਹੋਇਆ। ਹਾਦਸੇ ਵੇਲੇ ਹੈਲੀਕਾਪਟਰ ਵਿੱਚ ਪੰਜ ਯਾਤਰੀ ਸਵਾਰ ਸਨ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਜ਼ਖਮੀ ਯਾਤਰੀ ਨੂੰ ਬਚਾਉਣ ਲਈ ਇੱਕ ਹੋਰ ਹੈਲੀਕਾਪਟਰ ਭੇਜਿਆ ਗਿਆ ਹੈ। ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ
The post ਮ੍ਰਿਤਕ ਦੇਹ ਲਿਜਾ ਰਿਹਾ ਹੈਲੀਕਾਪਟਰ ਕ੍ਰੈਸ਼, ਨੇਪਾਲ ‘ਚ ਲੈਂਡਿੰਗ ਦੌਰਾਨ ਵਾਪਰਿਆ ਹਾਦਸਾ appeared first on Daily Post Punjabi.
source https://dailypost.in/helicopter-carrying-dead-body/
