ਸੜਕ ‘ਤੇ ਦੋਸਤਾਂ ਨੇ ਲਾੜਾ-ਲਾੜੀ ਦੀ ਕਾਰ ‘ਤੇ ਨੋਟਾਂ ਦਾ ਪਾਇਆ ਮੀਂਹ ! ਦੇਖ ਕੇ ਹਰ ਕੋਈ ਹੋ ਰਿਹਾ ਹੈਰਾਨ

ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਨੂੰ ਕਿ ਹਰ ਇਕ ਨੇ ਹੈਰਾਨ ਕਰ ਦਿੱਤਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਸੜਕ ‘ਤੇ ਨੋਟਾਂ ਦੀ ਬਰਸਾਤ ਹੋ ਰਹੀ ਹੈ ਤੇ ਹਰ ਕੋਈ ਇਸ ਨੂੰ ਦੇਖ ਕੇ ਚੌਕੰਨਾ ਹੈ।

ਜਾਣਕਾਰੀ ਮੁਤਾਬਕ ਮਾਮਲਾ ਬਠਿੰਡਾ ਦੇ ਗੋਨਿਆਣਾ ਰੋਡ ‘ਤੇ ਚਿੱਲਾਂ ਦਾ ਦੱਸਿਆ ਜਾ ਰਿਹਾ ਹੈ ਜਿਥੇ ਵਿਆਹ ਦੀ ਬਰਾਤ ਦੌਰਾਨ ਲਾੜੇ ਦੇ ਦੋਸਤ ਹਾਈਵੇ ‘ਤੇ ਲਾੜਾ-ਲਾੜੀ ‘ਤੇ ਨੋਟਾਂ ਦਾ ਮੀਂਹ ਵਰ੍ਹਾ ਰਹੇ ਹਨ। ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ ਜੋ ਕਿ ਹੁਣ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ : “ਅੱਲ੍ਹਾ ਨੇ ਮੈਨੂੰ ਬਚਾ ਲਿਆ…”, ਜੰਮੂ ‘ਚ ਫਾ.ਇਰਿੰ/ਗ ਦੀ ਘਟਨਾ ਮਗਰੋਂ ਸਾਬਕਾ CM ਫਾਰੂਕ ਅਬਦੁੱਲਾ ਦਾ ਬਿਆਨ 

ਦੇਖੋ ਵੀਡੀਓ : https://www.facebook.com/reel/818787087925958

ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਲਾੜੇ ਦੇ ਦੋਸਤ ਜੀਪ ਵਿਚ ਸਵਾਰ ਹਨ ਤੇ ਉਹ ਪਿੱਛੇ ਆ ਰਹੀ ਲਾੜਾ-ਲਾੜੀ ਦੀ ਕਾਰ ‘ਤੇ ਨੋਟਾਂ ਦਾ ਮੀਂਹ ਪਾ ਰਹੇ ਹਨ ਤੇ ਵੀਡੀਓ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਜਿਵੇਂ ਆਸਮਾਨ ਤੋਂ ਨੋਟਾਂ ਦਾ ਮੀਂਹ ਵਰ੍ਹ ਰਿਹਾ ਹੋਵੇ। ਜੀਪ ਵਿਚ ਬੈਠੇ ਲਾੜੇ ਦੇ ਦੋਸਤ ਨੋਟਾਂ ਨੂੰ ਉਡਾਉਂਦੇ ਹੋਏ ਜਸ਼ਨ ਮਨਾ ਰਹੇ ਹਨ ਤੇ ਸੜਕ ‘ਤੇ ਲੰਘ ਰਹੇ ਲੋਕ ਵਿਚ ਖੜ੍ਹ ਕੇ ਇਸ ਸਾਰੇ ਦ੍ਰਿਸ਼ ਨੂੰ ਦੇਖ ਰਹੇ ਹਨ ਤੇ ਹੈਰਾਨ ਹੋ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

The post ਸੜਕ ‘ਤੇ ਦੋਸਤਾਂ ਨੇ ਲਾੜਾ-ਲਾੜੀ ਦੀ ਕਾਰ ‘ਤੇ ਨੋਟਾਂ ਦਾ ਪਾਇਆ ਮੀਂਹ ! ਦੇਖ ਕੇ ਹਰ ਕੋਈ ਹੋ ਰਿਹਾ ਹੈਰਾਨ appeared first on Daily Post Punjabi.



Previous Post Next Post

Contact Form