‘ਸਾਡੇ ਲਈ ਪੰਜਾਬ ‘ਚ ਜੇ ਤਰੱਕੀ ਤੇ ਅਮਨ-ਸ਼ਾਂਤੀ ਹੈ ਤਾਂ ਹੀ ਸੂਬਾ ਅੱਗੇ ਵਧੇਗਾ’ : ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਦੇ ਕਸਬਾ ਜੂਨੀਅਰ ਵਿਚ ‘ਪੰਜਾਬ ਬਚਾਓ ਰੈਲੀ’ ਦਾ ਆਯੋਜਨ ਕੀਤਾ। ਇਸ ਦੌਰਾਨ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਸੰਬੋਧਨ ਕੀਤਾ।

ਸ. ਬਾਦਲ ਨੇ ਕਿਹ ਕਿ ਸ਼੍ਰੋਮਣੀ ਅਕਾਲੀ ਦਲ ਸਿਆਸੀ ਪਾਰਟੀ ਨਹੀਂ, ਕੌਮ ਦੀ ਜਥੇਬੰਦੀ ਹੈ। ਸਾਡੇ ਲਈ ਪੰਜਾਬ ‘ਚ ਜੇ ਤਰੱਕੀ ਤੇ ਅਮਨ-ਸ਼ਾਂਤੀ ਹੈ ਤਾਂ ਹੀ ਸੂਬਾ ਅੱਗੇ ਵਧੇਗਾ। ਸ਼੍ਰੋਮਣੀ ਅਕਾਲੀ ਦਲ ਗੁਰੂਆਂ ਦੇ ਦੱਸੇ ਰਸਤੇ ‘ਤੇ ਚੱਲਣ ਵਾਲੀ ਪਾਰਟੀ ਹੈ ਅਸੀਂ ਜੋ ਕਹਿੰਦੇ ਹਾਂ ਉਹ ਹਮੇਸ਼ਾ ਕਰ ਕੇ ਦਿਖਾਉਂਦੇ ਹਾਂ। ਸਾਡੀ ਪਾਰਟੀ ਔਖੇ ਸਮੇ ‘ਚ ਲੋਕਾਂ ਦੇ ਨਾਲ ਖੜ੍ਹੀ ਰਹੀ ਹੈ।

ਇਸ ਦੇ ਨਾਲ ਹੀ ਸ. ਸੁਖਬੀਰ ਬਾਦਲ ਵੱਲੋਂ 2027 ਵਿਚ ਆਪਣੀ ਸਰਕਾਰ ਬਣਨ ‘ਤੇ ਕਈ ਵਾਅਦੇ ਕੀਤੇ ਗਏ। ਉਨ੍ਹਾਂ ਕਿਹਾ ਕਿ ਕਣਕ 4 ਰੁਪਏਪ੍ਰਤੀ ਕਿਲੋ, ਦਾਲ 20 ਰੁਪਏ ਪ੍ਰਤੀ ਕਿਲੋ ਮਿਲੇਗੀ ਤੇ ਬਜ਼ੁਰਗਾਂ ਨੂੰ 3100 ਰੁਪਏ ਪੈਨਸ਼ਨ ਦਿੱਤੀ ਜਾਵੇਗੀ। ਗਰੀਬ ਪਰਿਵਾਰ ਦੀਆਂ ਧੀਆਂ ਨੂੰ ਸ਼ਗਨ ਯੋਜਨਾ ਤਹਿਤ 1 ਲੱਖ ਰੁਪਏ ਤੇ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣਗੇ। ਨੌਜਵਾਨਾਂ ਲਈ 10-10 ਲੱਖ ਰੁਪਏ ਦਾ ਵਿਆਜ ਮੁਕਤ ਕਰਜ਼ਾ ਤੇ ਸਿਰਫ ਪੰਜਾਬ ਦੇ ਨੌਜਵਾਨਾਂ ਨੂੰ ਸੂਬੇ ਵਿਚ ਨੌਕਰੀ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਬਾਹਰੀ ਸੂਬਿਆਂ ਦੇ ਨੌਜਵਾਨਾਂ ਨੂੰ ਪੰਜਾਬ ਵਿਚ ਕੋਈ ਨੌਕਰੀ ਨਹੀਂ ਮਿਲੇਗੀ।

ਵੀਡੀਓ ਲਈ ਕਲਿੱਕ ਕਰੋ -:

 

The post ‘ਸਾਡੇ ਲਈ ਪੰਜਾਬ ‘ਚ ਜੇ ਤਰੱਕੀ ਤੇ ਅਮਨ-ਸ਼ਾਂਤੀ ਹੈ ਤਾਂ ਹੀ ਸੂਬਾ ਅੱਗੇ ਵਧੇਗਾ’ : ਸੁਖਬੀਰ ਬਾਦਲ appeared first on Daily Post Punjabi.



Previous Post Next Post

Contact Form