ਸੋਮਵਾਰ ਸਵੇਰੇ ਨਿਊਯਾਰਕ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ A350 ਉਡਾਣ ਨੂੰ ਸ਼ੱਕੀ ਤਕਨੀਕੀ ਨੁਕਸ ਕਾਰਨ ਸਾਵਧਾਨੀ ਵਜੋਂ ਆਇਰਲੈਂਡ ਦੇ ਸ਼ੈਨਨ ਹਵਾਈ ਅੱਡੇ ਵੱਲ ਡਾਇਵਰਟ ਦਿੱਤਾ ਗਿਆ। ਜਹਾਜ਼ ਵਿੱਚ ਲਗਭਗ 300 ਯਾਤਰੀ ਸਵਾਰ ਸਨ।
ਏਅਰ ਇੰਡੀਆ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ 15 ਮਾਰਚ ਨੂੰ ਨਿਊਯਾਰਕ (JFK) ਤੋਂ ਦਿੱਲੀ ਲਈ ਰਵਾਨਾ ਹੋਈ ਫਲਾਈਟ AI102 ਨੂੰ ਸੰਭਾਵੀ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨ ਤੋਂ ਬਾਅਦ ਸ਼ੈਨਨ, ਆਇਰਲੈਂਡ ਵੱਲ ਡਾਇਵਰਟ ਕਰ ਦਿੱਤਾ ਗਿਆ। ਏਅਰਲਾਈਨ ਮੁਤਾਬਕ ਜਹਾਜ਼ ਸਥਾਨਕ ਸਮੇਂ ਮੁਤਾਬਕ ਸਵੇਰੇ 4.30 ਵਜੇ ਸ਼ੈਨਨ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰਿਆ ਅਤੇ ਸਾਰੇ ਯਾਤਰੀ ਅਤੇ ਚਾਲਕ ਦਲ ਸੁਰੱਖਿਅਤ ਹਨ।
ਇਹ ਵੀ ਪੜ੍ਹੋ : ਜਲੰਧਰ ‘ਚ LPG ਸਿਲੰਡਰਾਂ ਲਈ ਹੈਲਪਲਾਈਨ ਜਾਰੀ, ਕਾਲਾਬਾਜ਼ਾਰੀ ਰੋਕਣ ਲਈ ਬਣੀਆਂ ਟੀਮਾਂ
ਬੁਲਾਰੇ ਨੇ ਕਿਹਾ ਕਿ ਸਥਾਪਿਤ ਸੁਰੱਖਿਆ ਮਾਪਦੰਡਾਂ ਮੁਤਾਬਕ ਜਹਾਜ਼ ਦੀ ਵਿਸਥਾਰਤ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ। ਏਅਰ ਇੰਡੀਆ ਨੇ ਕਿਹਾ ਕਿ ਯਾਤਰੀ ਸੁਰੱਖਿਆ ਸਭ ਤੋਂ ਵੱਧ ਤਰਜੀਹ ਹੈ ਅਤੇ ਇਹ ਸਾਵਧਾਨੀ ਵਾਲਾ ਫੈਸਲਾ ਲਿਆ ਗਿਆ ਹੈ। ਫਲਾਈਟ ਟਰੈਕਿੰਗ ਵੈੱਬਸਾਈਟ Flightradar24 ਤੋਂ ਉਪਲਬਧ ਅੰਕੜਿਆਂ ਮੁਤਾਬਕ, ਜਹਾਜ਼ ਨੂੰ ਲਗਭਗ ਛੇ ਘੰਟੇ ਹਵਾ ਵਿੱਚ ਰਹਿਣ ਤੋਂ ਬਾਅਦ ਸ਼ੈਨਨ ਵੱਲ ਮੋੜ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
The post ਨਿਊਯਾਰਕ ਤੋਂ ਦਿੱਲੀ ਆ ਰਹੀ Air India ਦੀ ਫਲਾਈਟ ‘ਚ ਤਕਨੀਕੀ ਨੁਕਸ, ਆਇਰਲੈਂਡ ਡਾਇਵਰਟ appeared first on Daily Post Punjabi.
source https://dailypost.in/air-india-flight-from-new-york/

