ਨਹਿਰ ‘ਚ ਬੇਕਾਬੂ ਹੋ ਕੇ ਡਿੱਗੀ Ritz Car, 4 ਦਿਨਾਂ ਮਗਰੋਂ ਮਿਲੀ ਗੱਡੀ ਤੇ ਚਾਲਕ ਦੀ ਦੇਹ

ਮਲੋਟ ਦੇ ਨਜ਼ਦੀਕ ਪਿੰਡ ਮਹੂਆਨਾ ਵਿਚ ਵੱਡਾ ਹਾਦਸਾ ਵਾਪਰਿਆ, ਜਿਥੇ ਰਾਜਸਥਾਨ ਨਹਿਰ ਵਿਚ ਇੱਕ ਕਾਰ ਡਿੱਗ ਗਈ, ਜਿਸ ਵਿਚ ਕਾਰ ਸਵਾਰ ਦੀ ਮੌਤ ਹੋ ਗਈ। ਡਿੱਗੀ ਕਾਰ ਨੂੰ ਅੱਜ 4 ਦਿਨਾਂ ਬਾਅਦ ਬਾਹਰ ਕੱਢਿਆ ਗਿਆ ਅਤੇ ਕਾਰ ਚਾਲਕ ਦੀ ਲਾਸ਼ ਨੂੰ ਕੱਢ ਕੇ ਪੋਸਟਮਾਰਟਮ ਲਈ ਭੇਜਿਆ ਗਿਆ। ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਵਾਸੀ ਪਿੰਡ ਲੰਬੀ ਵਜੋਂ ਹੋਈ ਹੈ।ਪੁਲਿਸ ਵਲੋਂ ਇਸ ਮਾਮਲੇ ਵਿਚ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ।

ਜਾਣਕਾਰੀ ਮੁਤਾਬਕ ਸੋਮਵਾਰ ਦੀ ਸ਼ਾਮ ਨੂੰ ਪਿੰਡ ਮਹੂਆਨਾ ਕੋਲੋਂ ਲੰਘਦੀ ਰਾਜਸਥਾਨ ਨਹਿਰ ਵਿਚ ਇਕ Ritz ਕਾਰ ਬੇਕਾਬੂ ਹੋ ਕੇ ਡਿੱਗ ਗਈ, ਜਿਸ ਨੂੰ ਪਿੰਡ ਲੰਬੀ ਦਾ ਰਹਿਣ ਵਾਲਾ ਹਰਦੀਪ ਸਿੰਘ ਚਲਾ ਰਿਹਾ ਸੀ। ਪਰਿਵਾਰ ਵਾਲਿਆਂ ਵੱਲੋਂ ਸੂਚਨਾ ਮਿਲਣ ‘ਤੇ ਥਾਣਾ ਲੰਬੀ ਦੀ ਪੁਲਿਸ ਵਲੋਂ NDRF ਦੀਆਂ ਟੀਮਾਂ ਲਗਾਤਰ ਕਾਰ ਦੀ ਭਾਲ ਕਰ ਰਹੀਆਂ ਸਨ।

ਇਹ ਵੀ ਪੜ੍ਹੋ : DGP ਗੌਰਵ ਯਾਦਵ ਨੂੰ ਮਿਲੇ ਸੁਖਬੀਰ ਬਾਦਲ, ਬੋਲੇ- ‘ਮੈਂ ਗ੍ਰਿਫਤਾਰੀ ਦੇਣ ਆਇਆ ਹਾਂ’

ਬੜੀ ਮੁਸ਼ੱਕਤ ਤੋਂ ਬਾਅਦ ਅੱਜ ਦੁਪਹਿਰ ਨੂੰ ਕਾਰ ਦਾ ਪਤਾ ਲੱਗਿਆ ਤਾਂ ਕਾਰ ਅਤੇ ਕਾਰ ਚਾਲਕ ਨੂੰ ਬਾਹਰ ਕੱਢ ਲਿਆ ਗਿਆ। ਲਾਸ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਥਾਣਾ ਲੰਬੀ ਦੀ ਪੁਲਿਸ ਵਲੋਂ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

The post ਨਹਿਰ ‘ਚ ਬੇਕਾਬੂ ਹੋ ਕੇ ਡਿੱਗੀ Ritz Car, 4 ਦਿਨਾਂ ਮਗਰੋਂ ਮਿਲੀ ਗੱਡੀ ਤੇ ਚਾਲਕ ਦੀ ਦੇਹ appeared first on Daily Post Punjabi.



Previous Post Next Post

Contact Form