ਮੋਹਾਲੀ ਦੇ ਫੋਰਟਿਸ ਹਸਪਤਾਲ ਪਹੁੰਚੇ CM ਭਗਵੰਤ ਮਾਨ, ਕਰਵਾ ਰਹੇ ਰੂਟੀਨ ਚੈਕਅੱਪ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਗਵੰਤ ਮਾਨ ਮੋਹਾਲੀ ਦੇ ਫੋਰਟਿਸ ਹਸਪਤਾਲ ਪਹੁੰਚੇ ਹਨ।

ਖਬਰ ਹੈ ਕਿ ਸੀਐੱਮ ਮਾਨ ਧੂਰੀ ਦੌਰੇ ਤੋਂ ਬਾਅਦ ਰੁਟੀਨ ਚੈਕਅੱਪ ਲਈ ਫੋਰਟਿਸ ਹਸਪਤਾਲ ਪਹੁੰਚੇ ਹਨ ਤੇ ਡਾਕਟਰਾਂ ਵੱਲੋਂ ਮੁੱਖ ਮੰਤਰੀ ਮਾਨ ਦਾ ਚੈੱਕਅਪ ਕੀਤਾ ਜਾ ਰਿਹਾ ਹੈ। ਪੰਜਾਬ ਪੁਲਿਸ ਦੇ ਡੀਜੀਪੀ ਯਾਦਵ ਵੀ ਉਥੇ ਪਹੁੰਚੇ ਹਨ। ਫੋਰਟਿਸ ਹਸਪਤਾਲ ਦੀ ਸਕਿਓਰਿਟੀ ਵੀ ਵਧਾ ਦਿੱਤੀ ਗਈ ਹੈ। ਹਾਲਾਂਕਿ ਅਜੇ ਤੱਕ ਪਾਰਟੀ ਜਾਂ ਹਸਪਤਾਲ ਵੱਲੋਂ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਹਸਪਤਾਲ ਵਿਚ ਭਰਤੀ ਰਹਿ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਅੱਜ ਦੁਪਹਿਰ ਸੀਐੱਮ ਨੇ ਸੰਗਰੂਰ ਦੇ ਧੂਰੀ ਸਥਿਤ ਸ੍ਰੀ ਰਣਕੇਸ਼ਵਰ ਮਹਾਦੇਵ ਸ਼ਿਵ ਮੰਦਰ ਵਿਚ ਪੂਜਾ ਅਰਚਨਾ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਵੀ ਮੌਜੂਦ ਰਹੇ। ਤਿੰਨਾਂ ਨੇਤਾਵਾਂ ਨੇ ਮੰਦਰ ਵਿਚ ਪੂਜਾ ਪਾਠ ਤੇ ਹਵਨ ਯੱਗ ਕੀਤਾ। ਇਸ ਦੇ ਬਾਅਦ ਸੀਐੱਮ ਹੈਲੀਕਾਪਟਰ ਰਾਹੀਂ ਮੋਹਾਲੀ ਪਹੁੰਚ ਕੇ ਆਪਣਾ ਮੈਡੀਕਲ ਚੈਕਅੱਪ ਕਰਵਾਉਣ ਲਈ ਹਸਪਤਾਲ ਗਏ।

The post ਮੋਹਾਲੀ ਦੇ ਫੋਰਟਿਸ ਹਸਪਤਾਲ ਪਹੁੰਚੇ CM ਭਗਵੰਤ ਮਾਨ, ਕਰਵਾ ਰਹੇ ਰੂਟੀਨ ਚੈਕਅੱਪ appeared first on Daily Post Punjabi.



Previous Post Next Post

Contact Form