ਕਪੂਰਥਲਾ ਵਿਚ ਇੱਕ ਵਿਆਹ ਸਮਾਗਮ ਵਿਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇੱਕ ਵਿਅਕਤੀ ਦੇ ਜਖਮੀ ਹੋਣ ਦ ਖਬਰ ਹੈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਗੋਲੀ ਕਿਸ ਵੱਲੋਂ ਚਲਾਈ।

ਮਾਮਲਾ ਮੰਗੀ ਕਾਲੋਨੀ ਦਾ ਹੈ, ਜਿਥੇ ਵਿਆਹ ਤੋਂ ਪਹਿਲਾਂ ਕੱਢੀ ਜਾ ਰਹੀ ਜਾਗੋ ਵਿਚ ਕਿਸੇ ਨੇ ਫੁਕਰਪੁਣੇ ਵਿਚ ਗੋਲੀ ਚਲਾ ਦਿੱਤੀ। ਫਾਇਰ ਪਿਸਟਲ ਰਾਹੀਂ ਕੀਤਾ ਗਿਆ, ਜਿਸ ਵਿਚ ਲਾੜੇ ਦੇ ਰਿਸ਼ਤੇਦਾਰ ਦੇ ਗੋਲੀ ਲੱਗ ਗਈ ਤੇ ਉਹ ਜਖਮੀ ਹੋ ਗਿਆ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਹਾਲਾਂਕਿ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਮਗਰੋਂ ਪੁਲਿਸ ਵਿਆਹ ਵਾਲੇ ਘਰ ਪਹੁੰਚੀ ਤੇ ਮਾਮਲੇ ਦੀ ਜਾਂਚ ਕੀਤੀ ਜਾਰਹੀ ਹੈ। ਪੁਲਿਸ ਵੱਲੋਂ ਜਾਗੋ ਦੀ ਰਿਕਾਰਡਿੰਗ ਖੰਗਾਲੀ ਜਾ ਰਹੀ ਹੈ ਕਿ ਕਿਸ ਵੱਲੋਂ ਗੋਲੀ ਚਲਾਈ ਗਈ। ਹਾਲਾਂਕਿ ਅਜੇ ਤੱਕ ਉਸ ਬੰਦੇ ਬਾਰੇ ਪਤਾ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ : IPL ਦੀ ਤਰਜ਼ ‘ਤੇ ਸੂਬੇ ‘ਚ ਕਰਾਇਆ ਜਾਵੇਗਾ ਪੰਜਾਬ ਕ੍ਰਿਕਟ ਲੀਗ, CM ਮਾਨ ਨੇ ਦਿੱਤੀ ਮਨਜ਼ੂਰੀ
ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਿਵਲ ਹਸਪਤਾਲ ਤੋਂ ਇਤਲਾਹ ਮਿਲੀ ਸੀ ਕਿ ਇੱਕ ਬੰਦਾ ਜਖਮੀ ਹਾਲਤ ਵਿਚ ਦਾਖਲ ਕਰਵਾਇਆ ਗਿਆ ਹੈ, ਜਿਸ ਨੂੰ ਗੋਲੀ ਲੱਗੀ ਹੈ। ਉਸ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਰੈਫਰ ਕਰ ਦਿੱਤਾ ਗਿਆ ਹੈ। ਮੰਗੀ ਕਾਲੋਨੀ ਵਿਚ ਲੱਕੜ ਸਿੰਘ ਨਾਂ ਦੇ ਮੁੰਡੇ ਦਾ ਵਿਆਹ ਸੀ, ਉਸ ਨੂੰ ਲੈ ਕੇ ਜਾਗੋ ਦਾ ਪ੍ਰੋਗਰਾਮ ਚੱਲ ਰਿਹਾ ਸੀ। ਇਸ ਦੌਰਾਨ ਕਿਸੇ ਵਿਅਕਤੀ ਵੱਲੋਂ ਫਾਇਰ ਕੀਤਾ ਗਿਆ, ਜੋ ਲਾੜੇ ਦੇ ਇੱਕ ਰਿਸ਼ਤੇਦਾਰ ਦੀ ਛਾਤੀ ਵਿਚ ਲੱਗਾ। ਹਾਲਾਂਕਿ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਅਸਲਾ ਰਿਕਵਰ ਕੀਤਾ ਜਾ ਚੁੱਕਾ ਹੈ, ਤਫਤੀਸ਼ ਕੀਤੀ ਜਾ ਰਹੀ ਹੈ, ਜਿਹੜਾ ਵੀ ਵਿਅਕਤੀ ਹੋਵੇਗਾ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਖੁਸ਼ੀ ਦੇ ਮੌਕਿਆਂ ‘ਤੇ ਫਾਇਰਿੰਗ ਨਾ ਕਰਨ ਦੀ ਅਪੀਲ ਕੀਤੀ।
ਵੀਡੀਓ ਲਈ ਕਲਿੱਕ ਕਰੋ -:
The post ਕਪੂਰਥਲਾ : ਜਾਗੋ ‘ਚ ਫਾਇਰਿੰਗ, ਲਾੜੇ ਦਾ ਰਿਸ਼ਤੇਦਾਰ ਹੋਇਆ ਜ਼ਖਮੀ, ਵਿਆਹ ਵਾਲੇ ਘਰ ਪਹੁੰਚੀ ਪੁਲਿਸ appeared first on Daily Post Punjabi.

