ਮੁੰਡਾ-ਕੁੜੀ ਵੱਲੋਂ ਪਿੰਡ ‘ਚ ਹੀ ਵਿਆਹ ਕਰਾਉਣ ‘ਤੇ ਬਾਈਕਾਟ ਦਾ ਮਾਮਲਾ, ਮਹਿਲਾ ਕਮਿਸ਼ਨ ਨੇ ਲਿਆ ਸੋ-ਮੋਟੋ ਨੋਟਿਸ

ਸੰਗਰੂਰ ਵਿਚ ਇੱਕ ਮੁੰਡੇ-ਕੁੜੀ ਵੱਲੋਂ ਪਿੰਡ ‘ਚ ਹੀ ਵਿਆਹ ਕਰਵਾਉਣ ਮਗਰੋਂ ਬਾਈਕਾਟ ਦੇ ਮਾਮਲੇ ਵਿਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੋ-ਮੋਟੋ ਨੋਟਿਸ ਲਿਆ ਹੈ। ਕਮਿਸ਼ਨ ਨੇ DSP ਰੈਂਕ ਦੇ ਅਧਿਕਾਰੀ ਨੂੰ ਬਣਦੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ ਤੇ ਪਿੰਡ ਦੇ ਪਿੰਡ ਦੇ ਸਰਪੰਚ ਤੇ ਦੋਵੇਂ ਧਿਰਾਂ ਨੂੰ ਭਲਕੇ 11.30 ਵਜੇ ਕਮਿਸ਼ਨ ਦਫ਼ਤਰ ਵਿਖੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

ਦੱਸ ਦੇਈਏ ਕਿ ਬੀਤੇ ਦਿਨੀਂ ਸੰਗਰੂਰ ਜਿਲ੍ਹੇ ਦੇ ਪਿੰਡ ਰੋਗਲਾ ਵਿਚ ਮੁੰਡੇ-ਕੁੜੀ ਦੇ ਵਿਆਹ ਨੂੰ ਲੈ ਕੇ ਪਿੰਡ ਦੀ ਪੰਚਾਇਤ ਨੇ ਦੋਹਾਂ ਨੂੰ ਪਿੰਡ ਤੋਂ ਬਾਹਰ ਕੱਢਣ ਤੇ ਦੋਵਾਂ ਦ ਸਮਾਜਿਕ ਬਾਈਕਾਟ ਕਰਨ ਸਬੰਧੀ ਮਤਾ ਪਾਸ ਕੀਤਾ ਹੈ, ਜਿਸ ਨਾਲ ਪਿੰਡ ਵਿਚ ਮਾਹੌਲ ਤਣਾਅ ਵਾਲਾ ਬਣਿਆ ਹੋਇਆ ਹੈ।

ਜਾਣਕਾਰੀ ਮੁਤਾਬਕ ਪਿੰਡ ਦੇ ਹੀ ਇੱਕ ਨੌਜਵਾਨ ਨੇ ਆਪਣੇ ਹੀ ਪਿੰਡ ਦੀ ਕੁੜੀ ਨਾਲ ਵਿਆਹ ਕਰਵਾਇਆ ਸੀ, ਜਿਸ ਤੋਂ ਬਾਅਦ ਕੁੜੀ ਦੇ ਮਾਪਿਆਂ ਨੂੰ ਵੱਡਾ ਸਦਮਾ ਲੱਗਾ ਅਤੇ ਉਨ੍ਹਾਂ ਦੀ ਮੌਤ ਹੋ ਗਈ। ਪੰਚਾਇਤ ਨੇ ਪਿੰਡ ਅੰਦਰ ਵੱਡਾ ਇਕੱਠ ਕਰਕੇ ਪਿੰਡ ਦੀ ਸਹਿਮਤੀ ਨਾਲ ਇਕ ਮਤਾ ਪਾਸ ਕਰ ਦਿੱਤਾ ਕਿ ਉਕਤ ਕੁੜੀ ਤੇ ਮੁੰਡੇ ਨੂੰ ਪਿੰਡ ‘ਚੋਂ ਬਾਹਰ ਕੱਢ ਦਿੱਤਾ ਜਾਵੇ ਅਤੇ ਉਨ੍ਹਾਂ ਦਾ ਬਾਈਕਾਟ ਕੀਤਾ ਜਾਵੇ, ਨਹੀਂ ਤਾਂ ਫਿਰ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : SSP ਨਾਲ ਜੁੜੀ ਕਥਿਤ ਵਾਇਰਲ ਕਾਲ ਦਾ ਮਾਮਲਾ, ਹਾਈ ਕੋਰਟ ਵੱਲੋਂ ਆਡੀਓ ਕਲਿੱਪ ਦੀ ਜਾਂਚ ਦੇ ਹੁਕਮ

ਹੁਣ ਇਸ ਮਾਮਲੇ ਦਾ ਨੋਟਿਸ ਲੈਂਦੇ ਹਏ ਪੰਜਾਬ ਮਹਿਲਾ ਕਮਿਸ਼ਨ ਨੇ ਡਿਪਟੀ ਸੁਪਰਡੈਂਟ ਆਫ ਪੁਲਿਸ ਰੈਂਕ ਦ ਅਧਿਕਾਰੀ ਨੂੰ ਕਾਨੂੰਨ ਮੁਤਾਬਕ ਬਣਦ ਕਾਰਵਾਈ ਕਰਨ ਦੀ ਹਿਦਇਤ ਦਿੱਤੀ ਹੈ ਤ ਕੀਤੀ ਕਾਰਵਾਈ ਸਬੰਧੀ ਸਟੇਟਸ ਰਿਪੋਰਟ ਅਤੇ ਦੋਵੇਂ ਪਾਰਟੀਆਂਸਣੇਪਿੰਡ ਦੇ ਸਰਪੰਚ ਨੂੰ ਲੈ ਕੇ 5 ਫਰਵਰੀ ਨੂੰ ਕਮਿਸ਼ਨ ਦਫਤਰ ਵਿਖੇ ਹਾਜਰ ਹੋਣ ਦੇ ਹੁਕਮ ਦਿੱਤੇ ਹਨ।

ਵੀਡੀਓ ਲਈ ਕਲਿੱਕ ਕਰੋ -:

 

The post ਮੁੰਡਾ-ਕੁੜੀ ਵੱਲੋਂ ਪਿੰਡ ‘ਚ ਹੀ ਵਿਆਹ ਕਰਾਉਣ ‘ਤੇ ਬਾਈਕਾਟ ਦਾ ਮਾਮਲਾ, ਮਹਿਲਾ ਕਮਿਸ਼ਨ ਨੇ ਲਿਆ ਸੋ-ਮੋਟੋ ਨੋਟਿਸ appeared first on Daily Post Punjabi.



Previous Post Next Post

Contact Form