ਦਰੱਖਤ ਨਾਲ ਟਕਰਾਈ ਤੇਜ਼ ਰਫਤਾਰ ਸਕਾਰਪੀਓ, ਗੱਡੀ ‘ਚ ਸਵਾਰ 7 ਮੁੰਡਿਆਂ ‘ਚੋਂ 5 ਦੀ ਹੋਈ ਮੌਤ

ਹਰਿਆਣਾ ਵਿਚ ਦਰਦਨਾਕ ਹਾਦਸਾ ਵਾਪਰਿਆ ਹੈ ਜਿਥੇ  ਦੋਸਤ ਦੀ ਭੈਣ ਦੇ ਵਿਆਹ ਤੋਂ ਪਰਤ ਰਹੇ 7 ਜਵਾਨ ਮੁੰਡਿਆਂ ਨਾਲ ਹਾਦਸਾ ਵਾਪਰ ਗਿਆ। ਤੇਜ਼ ਰਫਤਾਰ ਸਕਾਰਪੀਓ ਬੇਕਾਬੂ ਹੋ ਕੇ ਦਰੱਖਤ ਵਿਚ ਜਾ ਵੱਜੀ ਜਿਸ ਤੋਂ ਬਾਅਦ 5 ਨੌਜਵਾਨਾਂ ਦੀ ਮੌਤ ਹੋ ਗਈ।

ਹਾਦਸਾ ਇੰਨਾ ਦਰਦਨਾਕ ਸੀ ਕਿ ਵਾਹਨ ਦੇ ਪਰੱਖਚੇ ਉਡ ਗਏ ਹਨ। ਗੱਡੀ ਵਿਚ ਕੁੱਲ 7 ਨੌਜਵਾਨ ਸਵਾਰ ਸਨ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। 3 ਮੁੰਡਿਆਂ ਦੇ ਤਾਂ ਮੌਕੇ ‘ਤੇ ਹੀ ਸਾਹ ਮੁੱਕ ਗਏ ਜਦੋਂ ਕਿ 2 ਦੀ ਇਲਾਜ ਦੌਰਾਨ ਮੌਤ ਹੋ ਗਈ ਦੱਸੀ ਜਾ ਰਹੀ ਹੈ। ਇਹ ਸਾਰੇ ਨੌਜਵਾਨ ਸੋਨੀਪਤ ਦੇ ਪਿੰਡ ਵਿਚ ਵਿਆਹ ਸਮਾਗਮ ਵਿਚ ਸ਼ਾਮਲ ਹੋ ਕੇ ਰੋਹਤਕ ਵੱਲ ਨੂੰ ਵਾਪਸ ਜਾ ਰਹੇ ਸੀ। ਸਕਾਰਪੀਓ ਅਚਾਨਕ ਬੇਕਾਬੂ ਹੋ ਜਾਂਦੀ ਹੈ ਤੇ ਦਰੱਖਤ ਵਿਚ ਜਾ ਵੱਜਦੀ ਹੈ। ਟੱਕਰ ਦੀ ਆਵਾਜ਼ ਸੁਣ ਕੇ ਨੇੜਲੇ ਲੋਕ ਭੱਜ ਕੇ ਜਖਮੀਆਂ ਦੀ ਮਦਦ ਲਈ ਆਉਂਦੇ ਹਨ ਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਭਰਤੀ ਕਰਾਇਆ ਜਾਂਦਾ ਹੈ।

ਦਿੱਲੀ ਪੁਲਿਸ ਵਿਚ ਤਾਇਨਾਤ ਆਪਣੇ ਦੋਸਤ ਦੀ ਭੈਣ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਇਹ 7 ਦੋਸਤ ਜਾ ਰਹੇ ਹੁੰਦੇ ਹਨ ਜਿਨ੍ਹਾਂ ਨਾਲ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਹੈ। 2 ਜ਼ਖਮੀ ਨੌਜਵਾਨਾਂ ਨੂੰ ਕਾਨਪੁਰ ਦੇ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾਂ ਦੀ ਉਮਰ 25 ਤੋਂ 28 ਸਾਲ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਭਲਕੇ ਚੱਲਣਗੀਆਂ 25 ਨਵੀਆਂ ਈ-ਬੱਸਾਂ, PM ਦੀ ਦਿਖਾਉਣਗੇ ਵਰਚੁਅਲੀ ਹਰੀ ਝੰਡੀ

ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ ਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕਾਂ ਵਿਚੋਂ ਗੋਲੀ ਜਿਸ ਦਾ 2 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ, ਪਰਿਵਾਰ ਦਾ ਇਕਲੌਤਾ ਪੁੱਤਰ ਸੀ ਤੇ ਹੁਣ ਉਸ ਦੇ ਪਿੱਛੇ ਨਵ-ਵਿਆਹੀ ਪਤਨੀ ਤੇ ਬਜ਼ੁਰਗ ਮਾਪੇ ਰਹਿ ਗਏ ਹਨ। ਜਾਣਕਾਰੀ ਮੁਤਾਬਕ 7 ਨੌਜਵਾਨ ਸੈਲਫ ਡਰਾਈਵਿੰਗ ਗੱਡੀਆਂ ਦੇ ਕਾਰੋਬਾਰ ਨਾਲ ਸਬੰਧਤ ਸਨ।

The post ਦਰੱਖਤ ਨਾਲ ਟਕਰਾਈ ਤੇਜ਼ ਰਫਤਾਰ ਸਕਾਰਪੀਓ, ਗੱਡੀ ‘ਚ ਸਵਾਰ 7 ਮੁੰਡਿਆਂ ‘ਚੋਂ 5 ਦੀ ਹੋਈ ਮੌਤ appeared first on Daily Post Punjabi.



Previous Post Next Post

Contact Form