TV Punjab | Punjabi News Channel: Digest for January 17, 2026

TV Punjab | Punjabi News Channel

Punjabi News, Punjabi TV

International Students ਨੂੰ ਕੈਨੇਡਾ ਸਰਕਾਰ ਦੀ ਰਾਹਤ! CANADA NEWS

Friday 16 January 2026 05:37 PM UTC+00 | Tags: canada canadaadvisory canadaimmigration canadainternationalstudents canada-news-bulletin crsscore deportation expressentry immigration indianincanada manitoba pgwp quebeq studyvisa tfwp top-news trending trending-news trtopr workpermit


Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**. ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਇਸ ਸਾਲ ਕੋਈ ਬਦਲਾਅ ਨਹੀਂ ਯੋਗਤਾ ਲਈ ਕੋਈ ਨਵੇਂ ਕੋਰਸ ਨਾ ਸ਼ਾਮਲ ਹੋਣਗੇ ਨਾ ਹਟਾਏ ਜਾਣਗੇ ਕੈਨੇਡਾ ਨੇ 2025 ‘ਚ 393,500 ਪੱਕੇ ਨਿਵਾਸੀਆਂ ਨੂੰ ਦਿੱਤੀ ਮਨਜ਼ੂਰੀ ਸਰਕਾਰ ਦੇ ਟੀਚੇ ਤੋਂ ਪੀ ਆਰ ਦੀ ਗਿਣਤੀ ਰਹੀ ਸਿਰਫ 1500 ਘੱਟ ਚੀਨ-ਕੈਨੇਡਾ ਦੇ ਸੁਖਾਵੇਂ ਤੇ ਸਥਿਰ ਸਬੰਧ ਸਾਂਝੇ ਹਿੱਤਾਂ ਲਈ ਜ਼ਰੂਰੀ ਸ਼ੀ ਜਿਨਪਿੰਗ ਨੇ ਕਾਰਨੀ ਨਾਲ ਮੁਲਾਕਾਤ ਦੌਰਾਨ ਦਿੱਤਾ ਬਿਆਨ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਪਰਿਵਾਰ ਨੇ ਦੋਸਤਾਂ ‘ਤੇ ਲਗਾਇਆ ਸਿਮਰਨਜੀਤ ਦੇ ਕਤਲ ਦਾ ਆਰੋਪ ਕੈਨੇਡਾ ‘ਚ ਪੰਜਾਬਣ ਮੁਟਿਆਰ ਨਾਲ ਵਾਪਰਿਆ ਭਾਣਾ ਸਟੱਡੀ ਵੀਜ਼ਾ 'ਤੇ ਆਈ ਲਵਪ੍ਰੀਤ ਕੌਰ ਨੇ ਤੋੜਿਆ ਦਮ ਸਰੀ ਦੇ ਪੈਨੋਰਾਮਾ ਰਿੱਜ ਇਲਾਕੇ ਵਿਚ ਰਾਤੀਂ ਚੱਲੀਆਂ ਗੋਲੀਆਂ ਪੁਲਿਸ ਨੂੰ ਜਬਰਨ ਵਸੂਲੀ ਨਾਲ ਜੁੜਿਆ ਮਾਮਲਾ ਹੋਣ ਦਾ ਸ਼ੱਕ ਕੈਨੇਡਾ ਸਰਕਾਰ ਵੱਲੋਂ 20 ਦੇਸ਼ਾਂ ਵਿੱਚ ਸਫ਼ਰ ਨਾ ਕਰਨ ਦੀ ਸਲਾਹ ਭਾਰਤ ਯਾਤਰਾ ਵੇਲੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਕੀਤੀ ਅਪੀਲ ਪੁਲਿਸ ਨੇ ਡਾਕੇ ਅਤੇ ਫ਼ਰੌਡ ਦੇ ਮਾਮਲਿਆਂ ਵਿਚ 5 ਭਾਰਤੀ ਕੀਤੇ ਕਾਬੂ ਜਸ਼ਨਬੀਰ, ਗੁਰਬੀਰ ਅਤੇ ਆਰਿਅਨ ਗੁਪਤਾ 'ਤੇ ਲੱਗੇ ਫ਼ਰੌਡ ਦੇ ਦੋਸ਼ #pgwp #immigration #canadainternationalstudents #tfwp #trtopr #expressentry #studyvisa #canadaadvisory #deportation #workpermit #manitoba #staples #rcmp #calgary #canadaimmigration #indianincanada ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

The post International Students ਨੂੰ ਕੈਨੇਡਾ ਸਰਕਾਰ ਦੀ ਰਾਹਤ! CANADA NEWS appeared first on TV Punjab | Punjabi News Channel.

Tags:
  • canada
  • canadaadvisory
  • canadaimmigration
  • canadainternationalstudents
  • canada-news-bulletin
  • crsscore
  • deportation
  • expressentry
  • immigration
  • indianincanada
  • manitoba
  • pgwp
  • quebeq
  • studyvisa
  • tfwp
  • top-news
  • trending
  • trending-news
  • trtopr
  • workpermit

ਬੀ.ਸੀ. ਪ੍ਰੀਮੀਅਰ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ

Friday 16 January 2026 05:47 PM UTC+00 | Tags: bhagwant-maan british-columbia david-eby news punjab top-news trending trending-news vancouver


ਬੀ.ਸੀ. ਦੇ ਪ੍ਰੀਮੀਅਰ ਡੇਵਿਡ ਏਬੀ ਇਸ ਸਮੇਂ ਭਾਰਤ ਦੌਰੇ ‘ਤੇ ਹਨ,,ਵਿਸ਼ੇਸ਼ ਤੌਰ ਤੇ ਪੰਜਾਬ ਵਿਚ ਉਨ੍ਹਾਂ ਵਲੋਂ ਮੁੱਖ ਮੰਤਰੀ ਭਗਵਮਤ ਮਾਨ ਨਾਲ਼ ਮੁਲਾਕਾਤ ਕੀਤੀ ਗਈ,,ਜਿੱਥੇ ਉਨ੍ਹਾਂ ਦਾ ਪੰਜਾਬ ਸਰਕਾਰ ਵਲੋਂ ਸ਼ਾਨਦਾਰ ਸੁਆਗਤ ਕੀਤਾ ਗਿਆ,, ਇਸ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਨੇ ਮੁੱਖ ਮੰਤਰੀ ਦਾ ਉਨ੍ਹਾਂ ਦੀ ਮਹਿਮਾਨਨਿਵਾਜ਼ੀ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ, "ਪੰਜਾਬ ਵੱਲੋਂ ਕੀਤੀ ਗਈ ਮਹਿਮਾਨਨਿਵਾਜ਼ੀ ਨੇ ਮੇਰੇ ਦੌਰੇ ਨੂੰ ਸੱਚਮੁੱਚ ਯਾਦਗਾਰੀ ਬਣਾ ਦਿੱਤਾ ਹੈ।" ਦੋਵਾਂ ਪਾਸਿਆਂ ਦੇ ਲੋਕਾਂ ਦਰਮਿਆਨ ਆਪਸੀ ਸਾਂਝ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਅੱਗੇ ਕਿਹਾ, "ਪੰਜਾਬ ਹਮੇਸ਼ਾ ਬ੍ਰਿਟਿਸ਼ ਕੋਲੰਬੀਆ ਵਿੱਚ ਵਸਦੇ ਪੰਜਾਬੀਆਂ ਦੇ ਦਿਲਾਂ ਵਿੱਚ ਵੱਸਦਾ ਹੈ ਅਤੇ ਲੋਕਾਂ ਦਰਮਿਆਨ ਇਹ ਰਿਸ਼ਤਾ ਹੋਰ ਵੀ ਮਜ਼ਬੂਤ ਹੋਣਾ ਚਾਹੀਦਾ ਹੈ।" ਪ੍ਰੀਮੀਅਰ ਨੇ ਹੋਰ ਨੇੜਲੇ ਸਬੰਧਾਂ ਲਈ ਉਤਸੁਕਤਾ ਪ੍ਰਗਟ ਕਰਦਿਆਂ, ਕਿਹਾ, "ਅਸੀਂ ਪੰਜਾਬ ਨਾਲ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਇੱਛੁਕ ਹਾਂ ਅਤੇ ਹੁਨਰ ਵਿਕਾਸ, ਊਰਜਾ ਤੇ ਹੋਰ ਖੇਤਰਾਂ ਵਿੱਚ ਆਪਸੀ ਆਦਾਨ-ਪ੍ਰਦਾਨ ਦੇ ਮੌਕਿਆਂ ਦੀ ਪੜਚੋਲ ਕਰਾਂਗੇ।"

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੈਨੇਡਾ, ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਨਾਲ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਜੋ ਆਪਸੀ ਸਹਿਯੋਗ ਵਧਾਇਆ ਜਾ ਸਕੇ ਅਤੇ ਦੋਵਾਂ ਖਿੱਤਿਆਂ ਦੇ ਕਾਰੋਬਾਰ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਇਆ ਜਾ ਸਕੇ। ਪ੍ਰੀਮੀਅਰ ਡੇਵਿਡ ਈਬੀ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ, “ਕੈਨੇਡਾ ਹਮੇਸ਼ਾ ਭਾਰਤ ਅਤੇ ਪੰਜਾਬ ਲਈ ਇੱਕ ਮਜ਼ਬੂਤ ਭਾਈਵਾਲ ਰਿਹਾ ਹੈ ਅਤੇ ਅਸੀਂ ਇਸ ਰਿਸ਼ਤੇ ਦੀ ਤਹਿ ਦਿਲੋਂ ਕਦਰ ਕਰਦੇ ਹਾਂ। ਅਸੀਂ ਕੈਨੇਡਾ ਅਤੇ ਪੰਜਾਬ ਦਰਮਿਆਨ ਮਜ਼ਬੂਤ ਵਪਾਰਕ ਅਤੇ ਨਿਵੇਸ਼ ਸਬੰਧਾਂ ਦੀ ਸ਼ਲਾਘਾ ਕਰਦੇ ਹਾਂ ਅਤੇ ਇਸ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਕਰਦੇ ਹਾਂ।” ਕੈਨੇਡਾ ਨੂੰ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2026 ਵਿੱਚ ਇੱਕ ਭਾਈਵਾਲ ਦੇਸ਼ ਵਜੋਂ ਹਿੱਸਾ ਲੈਣ ਦਾ ਸੱਦਾ ਦਿੰਦਿਆਂ, ਉਨ੍ਹਾਂ ਕਿਹਾ, ” ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2026 ਵਿੱਚ ਵਿਸ਼ੇਸ਼ ਵਪਾਰਕ ਵਫ਼ਦ, ਖੇਤਰੀ ਸੈਸ਼ਨ ਅਤੇ ਉੱਚ-ਪੱਧਰੀ ਗੋਲਮੇਜ਼ ਕਾਨਫਰੰਸਾਂ ਸ਼ਾਮਲ ਹੋਣਗੀਆਂ, ਜੋ ਵਪਾਰ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਹੋਰ ਮਜ਼ਬੂਤ ਕਰਨਗੀਆਂ।”

The post ਬੀ.ਸੀ. ਪ੍ਰੀਮੀਅਰ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ appeared first on TV Punjab | Punjabi News Channel.

Tags:
  • bhagwant-maan
  • british-columbia
  • david-eby
  • news
  • punjab
  • top-news
  • trending
  • trending-news
  • vancouver
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form