TV Punjab | Punjabi News Channel: Digest for January 15, 2026

TV Punjab | Punjabi News Channel

Punjabi News, Punjabi TV

CES 2026: AI ਹਾਈਪ ਖਤਮ

Wednesday 14 January 2026 01:40 AM UTC+00 | Tags: ces ces-2026 consumer-electronic gadgets punjabi-tech-news tech tech-and-auto tech-autos technology technology-event trending trending-news tv-punjab vancouver

Autonomous AI ਏਜੰਟਸ ਦਾ ਉਭਾਰ

Vancouver/Las Vegas: ਦੁਨੀਆ ਦੇ ਸਭ ਤੋਂ ਵੱਡੇ ਟੈਕਨੋਲੋਜੀ ਸ਼ੋ CES ਨੇ ਇਸ ਸਾਲ ਇਕ ਸਾਫ਼ ਸੰਦੇਸ਼ ਦਿੱਤਾ ਹੈ — AI ਦੀ ਹਾਈਪ ਦਾ ਦੌਰ ਮੁੱਕ ਚੁੱਕਾ ਹੈ। CES 2026 ਮਹਿਜ ਗੈਜਿਟਸ ਦਿਖਾਉਣ ਬਾਰੇ ਨਹੀਂ ਸੀ, ਇਹ ਚੌਖੀ ਕਮਾਈ, ਤਕਨੀਕ ਅਤੇ ਇਸ ਤੋਂ ਪੈਦਾ ਹੋਏ ਅਸਲੀ ਕਾਰੋਬਾਰ ਦਾ ਪ੍ਰਗਟਾਵਾ ਕਰ ਰਿਹਾ ਸੀ।

 

CES 2025 → CES 2026 – ਕੀ ਬਦਲਿਆ?

ਪਿਛਲੇ ਸਾਲ CES 2025 ਵਿੱਚ, AI ਦਾ ਰੌਲਾ ਹਰ ਥਾਂ ਸੀ — ਪਰ ਜ਼ਿਆਦਾਤਰ AI ਸਿਰਫ ਨੁਮਾਇਸ਼ ਤੱਕ ਸੀਮਿਤ ਸੀ। ਸਿਰਫ਼ ਡੈਮੋਜ਼ ਵਿੱਚ, ਜੈਨਰੇਟਿਵ AI ਕੋ-ਪਾਇਲਟਸ, XR ਤਜਰਬੇ ਅਤੇ ਰੋਬੋਟਿਕ ਪ੍ਰੋਟੋਟਾਈਪਸ ਨੇ ਸ਼ੋ ਫਲੋਰ ਭਰ ਦਿੱਤਾ ਸੀ। ਸਭ ਕੁਝ ਭਵਿੱਖ ਲਈ ਦਿਖਾਇਆ ਜਾ ਰਿਹਾ ਸੀ। ਬਹੁਤ ਜ਼ਿਆਦਾ ਹਾਈਪ ਇਨਵੇਸਟਰਸ ਨੂੰ ਡਰਾ ਵੀ ਰਹੀ ਸੀ ਕਿ ਕੀਤੇ ਗੁਬਾਰੇ ਵਾਂਗ ਇਸਦੀ ਫੂਕ ਨਾ ਨਿਕਲ ਜਾਏ!

ਪਰ 2026 ਵਿੱਚ ਸੁਰ ਬਦਲ ਗਿਆ ਹੈ | CES 2026 ਵਿੱਚ ਤਸਵੀਰ ਬਿਲਕੁਲ ਵੱਖਰੀ ਸੀ। AI ਦਾ ਹੁਣ ਸਿਰਫ ਰੌਲਾ ਨਹੀਂ ਰਹਿ ਗਿਆ — AI ਹੁਣ ਕੰਮ ਕਰ ਰਹੀ ਹੈ, ਤਜ਼ਰਬਾ ਲਾਹੇਵੰਦ ਕਾਰੋਬਾਰ ਚ ਬਾਦਲ ਰਿਹਾ ਹੈ। AI ਹੁਣ ਸਿਰਫ਼ ਮਦਦ ਨਹੀਂ ਕਰ ਰਿਹਾ — AI ਹੁਣ ਫੈਸਲੇ ਲੈ ਰਿਹਾ ਹੈ, ਅਤੇ ਕਮਾਈ ਕਰ ਰਿਹਾ ਹੈ।

CES 2026: ਡੈਮੋ ਤੋਂ ਡਿਪਲੋਇਮੈਂਟ ਤੱਕ

CES 2026 ਵਿੱਚ, ਕੋ-ਪਾਇਲਟਸ ਦੀ ਥਾਂ ਲੈ ਲਈ ਹੈ ਆਟੋਨੋਮਸ AI ਏਜੰਟਸ ਨੇ। XR ਹੁਣ ਮਨੋਰੰਜਨ ਤੱਕ ਸੀਮਿਤ ਨਹੀਂ — ਇਹ ਨਿਊਜ਼ ਬ੍ਰਾਡਕਾਸਟਿੰਗ, ਕਾਰਪੋਰੇਟ ਟ੍ਰੇਨਿੰਗ ਅਤੇ ਲਾਈਵ ਕਾਮਰਸ ਦਾ ਹਿੱਸਾ ਬਣ ਚੁੱਕੀ ਹੈ। ਰੋਬੋਟ ਭਵਿੱਖ ਦੀ ਗੱਲ ਨਹੀਂ ਰਹੇ — ਇਹ ਸਿਹਤ ਸੇਵਾਵਾਂ, ਲਾਜਿਸਟਿਕਸ ਅਤੇ ਮੈਨੂਫੈਕਚਰਿੰਗ ਵਿੱਚ ਕੰਮ ਕਰ ਰਹੇ ਹਨ।

ਨਿਵੇਸ਼ਕ ਅਤੇ ਹਕੀਕਤ

CES 2026 ਦਾ ਸਭ ਤੋਂ ਵੱਡਾ ਬਦਲਾਅ ਸ਼ਾਇਦ ਟੈਕਨੋਲੋਜੀ ਨਹੀਂ, ਸਗੋਂ INVESTORS ਦੀ ਸੋਚ ਵਿੱਚ ਆਇਆ। CES 2025 ਵਿੱਚ ਨਿਵੇਸ਼ਕ ਹਰ ਵਿਚਾਰ ਨੂੰ ਸੁਣ ਰਹੇ ਸਨ। CES 2026 ਵਿੱਚ ਉਹ ਸਿਰਫ ਉਹੀ ਕੰਪਨੀਆਂ ਦੇਖ, ਲੱਭ ਰਹੇ ਹਨ, ਜਿਨ੍ਹਾਂ ਕੋਲ ਗਾਹਕ, ਰੇਵਨਿਊ ਅਤੇ ਸਕੇਲ ਦੀ ਸੰਭਾਵਨਾ ਹੈ। ਹੁਣ presentations ਅਤੇ ਕਹਾਣੀਆਂ ਨਹੀਂ ਰਹੀਆਂ — ਹੁਣ Data ਅਤੇ ਨੰਬਰ ਬੋਲਦੇ ਹਨ।

CES 2026 ਸ਼ੋਰਗੁਲ ਵਾਲਾ ਨਹੀਂ ਸੀ — ਇਹ ਗੰਭੀਰ ਸੀ। ਦੁਨੀਆ ਦੇ ਸਭ ਤੋਂ ਵੱਡੇ ਟੈਕ ਸ਼ੋ ਦਾ ਸੰਦੇਸ਼ ਬਿਲਕੁਲ ਸਾਫ਼ ਹੈ: ਸਿਰਫ innovation ਕਾਫ਼ੀ ਨਹੀਂ। ਹੁਣ ਜਿੱਤ ਉਸਦੀ ਹੈ ਜੋ ਐਗਜ਼ੀਕਿਊਟ ਕਰਦਾ ਹੈ।

The post CES 2026: AI ਹਾਈਪ ਖਤਮ appeared first on TV Punjab | Punjabi News Channel.

Tags:
  • ces
  • ces-2026
  • consumer-electronic
  • gadgets
  • punjabi-tech-news
  • tech
  • tech-and-auto
  • tech-autos
  • technology
  • technology-event
  • trending
  • trending-news
  • tv-punjab
  • vancouver

ਕੈਨੇਡਾ 'ਚ ਮੀਂਹ, ਭਾਰੀ ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ! CANADA NEWS

Wednesday 14 January 2026 01:49 AM UTC+00 | Tags: canada canada-immigration canada-new-bulletin canada-news canada-weather montreal news-jan-13 ottawa toronto trending trending-news tv-punjab vancouver


Vancouver: ਕੈਨੇਡਾ ਵਿੱਚ ਭਿੜੇ ਇਮੀਗ੍ਰੇਸ਼ਨ ਹਮਾਇਤੀ ਅਤੇ ਵਿਰੋਧੀ ਗੁੱਟ ਟੋਰਾਂਟੋ ਪੁਲਿਸ ਦੇ ਅਫ਼ਸਰ ਕੁੱਟੇ, ਆਂਡਿਆਂ ਨਾਲ ਕੀਤਾ ਹਮਲਾ

ਬੀਸੀ ਵਾਸੀਆਂ ਦੀ ਯੂਐੱਸ ਯਾਤਰਾ ਵਿਚ ਕਮੀ ਜਾਰੀ ਵਾਸ਼ਿੰਗਟਨ ਦੇ ਸਰਹੱਦੀ ਸ਼ਹਿਰਾਂ ਦੀ ਵੱਧ ਰਹੀ ਚਿੰਤਾ

ਅਰਸਲਾਨ ਚੌਧਰੀ ਦੁਬਈ ਤੋਂ ਟੋਰੌਂਟੋ ਆਉਣ ‘ਤੇ ਏਅਰਪੋਰਟ ਤੋਂ ਗ੍ਰਿਫ਼ਤਾਰ ਪੀਅਰਸਨ ਏਅਰਪੋਰਟ ਤੋਂ ਸੋਨੇ ਦੀ ਚੋਰੀ ਦੇ ਮਾਮਲੇ ਵਿਚ ਨਵੇਂ ਦੋਸ਼ ਆਇਦ

ਪੰਜਾਬੀ ਮੂਲ ਦੇ ਤਿੰਨ ਕੈਨੇਡੀਅਨ ਨਾਗਰਿਕਾਂ ਨੂੰ ਕੀਤਾ ਗ੍ਰਿਫ਼ਤਾਰ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਵਿੱਚ ਇੱਕ ਔਰਤ ਵੀ ਸ਼ਾਮਲ

ਕਾਰਨੀ ਆਉਣ ਵਾਲੇ ਹਫ਼ਤਿਆਂ ‘ਚ ਕਰਨਗੇ ਭਾਰਤ ਦਾ ਦੌਰਾ ਨਵੀਨੀਕਰਨ ਕੀਤੇ ਗਏ ਕੂਟਨੀਤਿਕ ਸਬੰਧ ਭਰੋਸੇ ਦੇ ਪ੍ਰਤੀਕ

ਕਾਰਨੀ ਦੀ ਚੀਨ ਫੇਰੀ ਤੋਂ ਪਹਿਲਾਂ ਤਾਈਵਾਨ ਨੇ ਜਤਾਈ ਇਕਜੁੱਟਤਾ ਚੀਨ ਨਾਲ ਵੱਧ ਰਹੇ ਤਣਾਅ ਵਿੱਚਕਾਰ ਕੀਤਾ ਕੈਨੇਡਾ ਦਾ ਧੰਨਵਾਦ

ਕੈਨੇਡਾ ‘ਚ ਮੀਂਹ, ਭਾਰੀ ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਬਿਜਲੀ ਗੁਲ ਹੋਣ ਤੇ ਸੜਕਾਂ ਦੀ ਹਾਲਤ ਖ਼ਰਾਬ ਹੋਣ ਦੀ ਸੰਭਾਵਨਾ

ਸਾੜ੍ਹੀ ਪਹਿਨੀ ਮਹਿਲਾ ਵਰਗੇ ਸਨੋਮੈਨ ਨੇ ਇੰਟਰਨੈੱਟ 'ਤੇ ਪਾਏ ਹਾਸੇ 'ਸਨੋਪ੍ਰੀਤ ਕੌਰ, ਕੈਨੇਡਾ ਵਾਲੇ': ਲੋਕਾਂ ਨੇ ਦਿੱਤੇ ਮਜ਼ੇਦਾਰ ਰਿਐਕਸ਼

The post ਕੈਨੇਡਾ ‘ਚ ਮੀਂਹ, ਭਾਰੀ ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ! CANADA NEWS appeared first on TV Punjab | Punjabi News Channel.

Tags:
  • canada
  • canada-immigration
  • canada-new-bulletin
  • canada-news
  • canada-weather
  • montreal
  • news-jan-13
  • ottawa
  • toronto
  • trending
  • trending-news
  • tv-punjab
  • vancouver

ਕੈਨੇਡਾ 'ਚ ਕੱਚਿਆਂ ਲਈ ਆਉਣ ਵਾਲਾ ਸਮਾਂ ਬੇਹੱਦ ਚਿੰਤਾਜਨਕ!

Wednesday 14 January 2026 11:08 PM UTC+00 | Tags: canada immigrants immigration ircc news student-visa top-news trending trending-news tr-to-pr


ਕੈਨੇਡਾ ਵਿੱਚ ਰਹਿ ਰਹੇ ਲੱਖਾਂ ਅਸਥਾਈ ਵਸਨੀਕਾਂ ਲਈ ਆਉਂਦਾ ਸਮਾਂ ਬਹੁਤ ਅਣਿਸ਼ਚਿਤ ਅਤੇ ਚਿੰਤਾਜਨਕ ਬਣਦਾ ਜਾ ਰਿਹਾ ਹੈ। ਵਿੰਡਸਰ–ਐਸੇਕਸ ਵਿੱਚ ਪਿਛਲੇ ਛੇ ਸਾਲ ਤੋਂ ਰਹਿ ਰਹੇ 25 ਸਾਲਾ ਅਭਿਸ਼ੇਕ ਪਰਮਾਰ ਦੀ ਕਹਾਣੀ ਇਸ ਮਾਹੌਲ ਦੀ ਜਿਉਂਦੀ–ਜਾਗਦੀ ਮਿਸਾਲ ਹੈ। ਅਭਿਸ਼ੇਕ 2019 ਵਿੱਚ ਭਾਰਤ ਤੋਂ ਕੈਨੇਡਾ ਆਇਆ ਸੀ। ਉਸਨੇ ਸੇਂਟ ਕਲੇਅਰ ਕਾਲਜ ਤੋਂ ਮਕੈਨਿਕਲ ਇੰਜੀਨੀਅਰਿੰਗ ਟੈਕਨੋਲੋਜੀ ਦੀ ਪੜ੍ਹਾਈ ਕੀਤੀ ਅਤੇ ਪੜ੍ਹਾਈ ਤੇ ਰਹਿਣ–ਸਹਿਣ 'ਤੇ 80 ਹਜ਼ਾਰ ਡਾਲਰ ਤੋਂ ਵੱਧ ਖਰਚ ਕੀਤਾ। ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਉਸਨੂੰ ਲਸੈਲ ਦੀ ਇੱਕ ਆਟੋਮੋਟਿਵ ਕੰਪਨੀ ਵਿੱਚ ਨੌਕਰੀ ਮਿਲੀ ਅਤੇ 2024 ਵਿੱਚ ਉਸਨੇ ਓਨਟੇਰਿਓ ਇਮੀਗ੍ਰੇਸ਼ਨ ਪਾਥਵੇਅ ਰਾਹੀਂ ਪਰਮਾਨੈਂਟ ਰੈਜ਼ੀਡੈਂਸੀ ਲਈ ਅਰਜ਼ੀ ਦਿੱਤੀ। ਪਰ ਉਸਦੇ ਸੁਪਨੇ ਉਸ ਵੇਲੇ ਟੁੱਟਣ ਲੱਗ ਪਏ ਜਦੋਂ ਅਮਰੀਕਾ ਨਾਲ ਜੁੜੀਆਂ ਟੈਰਿਫ਼ ਨੀਤੀਆਂ ਕਾਰਨ ਪਹਿਲਾਂ ਉਸਦੀ ਨੌਕਰੀ ਗਈ ਅਤੇ ਬਾਅਦ ਵਿੱਚ ਦੂਜੀ ਆਟੋ ਕੰਪਨੀ ਤੋਂ ਵੀ ਉਸ ਦੀ ਛੁੱਟੀ ਕਰ ਦਿੱਤੀ ਗਈ। ਉਸਦੀ ਪੀ.ਆਰ. ਅਰਜ਼ੀ ਨੌਕਰੀ ਨਾਲ ਜੁੜੀ ਹੋਈ ਸੀ, ਇਸ ਲਈ ਉਸਦਾ ਸੂਬਾਈ ਇਮੀਗ੍ਰੇਸ਼ਨ ਪਾਥਵੇਅ ਵੀ ਖ਼ਤਮ ਹੋ ਗਿਆ।  ਅਭਿਸ਼ੇਕ ਕਹਿੰਦਾ ਹੈ ਕਿ ਇਕ ਪਲ ਵਿੱਚ ਉਸਨੇ ਕੈਨੇਡਾ ਵਿੱਚ ਪੱਕੇ ਤੌਰ 'ਤੇ ਰਹਿਣ ਦੀ ਹਰ ਉਮੀਦ ਗੁਆ ਦਿੱਤੀ। ਉਸਦਾ ਵਰਕ ਪਰਮਿਟ ਮਾਰਚ ਵਿੱਚ ਖ਼ਤਮ ਹੋ ਰਿਹਾ ਹੈ ਅਤੇ ਵਿੰਡਸਰ ਵਿੱਚ ਕਾਰੋਬਾਰ ਸ਼ੁਰੂ ਕਰਨ ਅਤੇ ਘਰ ਖਰੀਦਣ ਦੇ ਸਾਰੇ ਸੁਪਨੇ ਅਧੂਰੇ ਰਹਿ ਗਏ ਹਨ। ਦੂਜੇ ਪਾਸੇ, ਆਈਆਰਸੀਸੀ ਦੇ ਅੰਕੜੇ ਹੋਰ ਵੀ ਚਿੰਤਾਜਨਕ ਤਸਵੀਰ ਪੇਸ਼ ਕਰਦੇ ਹਨ। ਵਿਭਾਗ ਮੁਤਾਬਕ ਪਿਛਲੇ ਸਾਲ 1.4 ਮਿਲੀਅਨ ਅਸਥਾਈ ਵਸਨੀਕਾਂ ਦੇ ਪਰਮਿਟ ਖ਼ਤਮ ਹੋਏ ਸਨ ਅਤੇ ਇਸ ਸਾਲ ਵੀ ਹੋਰ 1.4 ਮਿਲੀਅਨ ਲੋਕਾਂ ਦੇ ਪਰਮਿਟ ਖ਼ਤਮ ਹੋਣ ਜਾ ਰਹੇ ਹਨ। ਦੋ ਸਾਲਾਂ ਵਿੱਚ ਇਹ ਗਿਣਤੀ 2.9 ਮਿਲੀਅਨ ਬਣਦੀ ਹੈ, ਜਿਸ ਵਿੱਚ ਸਟਡੀ ਪਰਮਿਟ ਸ਼ਾਮਲ ਨਹੀਂ ਹਨ। ਆਈਆਰਸੀਸੀ ਕਹਿੰਦਾ ਹੈ ਕਿ 2025 ਵਿੱਚ ਸਿਰਫ਼ 3 ਲੱਖ 95 ਹਜ਼ਾਰ ਅਤੇ 2026 ਵਿੱਚ ਲਗਭਗ 3 ਲੱਖ 80 ਹਜ਼ਾਰ ਲੋਕਾਂ ਲਈ ਹੀ ਪੀ.ਆਰ. ਦੀਆਂ ਥਾਵਾਂ ਉਪਲਬਧ ਹਨ। ਇਸਦਾ ਮਤਲਬ ਇਹ ਹੈ ਕਿ ਘੱਟੋ-ਘੱਟ 2.1 ਮਿਲੀਅਨ ਅਸਥਾਈ ਵਸਨੀਕ ਅਜਿਹੇ ਹੋ ਸਕਦੇ ਹਨ, ਜਿਨ੍ਹਾਂ ਨੂੰ ਕੈਨੇਡਾ ਛੱਡਣਾ ਪਵੇ। ਪਰ ਸਰਕਾਰ ਇਹ ਮੰਨ ਕੇ ਚੱਲ ਰਹੀ ਹੈ ਕਿ ਲੋਕ ਆਪਣੇ ਆਪ ਵਾਪਸ ਚਲੇ ਜਾਣਗੇ।  ਪਰ ਹਕੀਕਤ ਇਹ ਹੈ ਕਿ ਬਹੁਤ ਸਾਰੇ ਲੋਕਾਂ ਨੇ ਆਪਣੀ ਸਾਰੀ ਜਾਇਦਾਦ ਵੇਚ ਕੇ ਅਤੇ ਕਰਜ਼ੇ ਲੈ ਕੇ ਕੈਨੇਡਾ ਆਉਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਮੁਤਾਬਕ 2.1 ਮਿਲੀਅਨ ਲੋਕਾਂ ਨੂੰ ਡਿਪੋਰਟ ਕਰਨਾ ਪ੍ਰਸ਼ਾਸਨਿਕ ਤੌਰ 'ਤੇ ਲਗਭਗ ਅਸੰਭਵ ਅਤੇ ਬਹੁਤ ਦਰਦਨਾਕ ਪ੍ਰਕਿਰਿਆ ਹੋਵੇਗੀ।

ਸੀਬੀਐੱਸਏ ਦੇ ਅੰਕੜਿਆਂ ਅਨੁਸਾਰ 2024–25 ਵਿੱਚ 18 ਹਜ਼ਾਰ ਤੋਂ ਵੱਧ ਲੋਕਾਂ ਨੂੰ ਕੈਨੇਡਾ ਤੋਂ ਕੱਢਿਆ ਗਿਆ, ਜਿਸ 'ਤੇ 78 ਮਿਲੀਅਨ ਡਾਲਰ ਤੋਂ ਵੱਧ ਖ਼ਰਚ ਆਇਆ। ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿੱਚ ਪੀ.ਆਰ. ਲਈ ਮੁਕਾਬਲਾ ਬੇਹੱਦ ਸਖ਼ਤ ਹੋ ਗਿਆ ਹੈ। ਉਨ੍ਹਾਂ ਮੁਤਾਬਕ ਬਹੁਤ ਸਾਰੇ ਲੋਕਾਂ ਨੂੰ "ਕੈਨੇਡੀਅਨ ਸੁਪਨਾ" ਵੇਚਿਆ ਗਿਆ, ਪਰ ਇਹ ਨਹੀਂ ਦੱਸਿਆ ਗਿਆ ਕਿ ਪੀ.ਆਰ. ਕੋਈ ਅਧਿਕਾਰ ਨਹੀਂ, ਸਗੋਂ ਇੱਕ ਸੁਵਿਧਾ ਹੈ। ਇਸ ਸਭ ਦੇ ਦਰਮਿਆਨ ਅਭਿਸ਼ੇਕ ਵਰਗੇ ਹਜ਼ਾਰਾਂ ਨੌਜਵਾਨ ਅਜੇ ਵੀ ਉਮੀਦ ਨਾਲ ਅੰਗਰੇਜ਼ੀ ਟੈਸਟ, ਫਰੈਂਚ ਭਾਸ਼ਾ ਅਤੇ ਹੋਰ ਰਾਹਾਂ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਸਵਾਲ ਇਹ ਹੈ ਕਿ ਕੀ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਇਨ੍ਹਾਂ ਲੋਕਾਂ ਲਈ ਕੋਈ ਸਥਿਰ ਅਤੇ ਇਨਸਾਫ਼ਪੂਰਨ ਹੱਲ ਲੱਭ ਪਾਏਗੀ, ਜਾਂ ਫਿਰ ਲੱਖਾਂ ਲੋਕਾਂ ਦਾ ਕੈਨੇਡੀਅਨ ਸੁਪਨਾ ਅਧੂਰਾ ਹੀ ਰਹਿ ਜਾਵੇਗਾ?

The post ਕੈਨੇਡਾ ‘ਚ ਕੱਚਿਆਂ ਲਈ ਆਉਣ ਵਾਲਾ ਸਮਾਂ ਬੇਹੱਦ ਚਿੰਤਾਜਨਕ! appeared first on TV Punjab | Punjabi News Channel.

Tags:
  • canada
  • immigrants
  • immigration
  • ircc
  • news
  • student-visa
  • top-news
  • trending
  • trending-news
  • tr-to-pr
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form