ਮਰਹੂਮ ਅਜੀਤ ਪਵਾਰ ਦੀ ਪਤਨੀ ਹੋਣਗੇ ਮਹਾਰਾਸ਼ਟਰ ਦੇ ਡਿਪਟੀ CM, ਸ਼ਾਮ ਨੂੰ ਚੁੱਕਣਗੇ ਸਹੁੰ

ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਮਹਾਰਾਸ਼ਟਰ ਦੀ ਡਿਪਟੀ ਸੀਐੱਮ ਹੋਣਗੇ। ਸ਼ਨੀਵਾਰ ਦੁਪਹਿਰ 2 ਵਜੇ ਉਨ੍ਹਾਂ ਨੂੰ NCP ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਸੂਬੇ ਦੀ ਪਹਿਲੀ ਮਹਿਲਾ ਉਪ ਮੁੱਖ ਮੰਤਰੀ ਵਜੋਂ ਉਹ ਸ਼ਾਮ 5 ਵਜੇ ਸਹੁੰ ਚੁੱਣਗੇ।

ਸੁਨੇਤਰਾ ਨੂੰ ਪਾਰਟੀ ਨੇਤਾ ਚੁਣੇ ਜਾਣ ਲਈ NCP ਵਿਧਾਇਕ ਦਲ ਤੇ ਵਿਧਾਨ ਪ੍ਰੀਸ਼ਦ ਮੈਂਬਰਾਂ ਦੀ ਵਿਧਾਨ ਭਵਨ ਵਿਚ ਬੈਠਕ ਬੁਲਾਈ ਗਈ ਸੀ। ਉਥੇ ਦਿਲੀਪ ਵਲਸੇ ਪਾਟਿਲ ਨੇ ਉਨ੍ਹਾਂ ਕੋਲ ਪ੍ਰਸਤਾਵ ਰੱਖਿਆ। ਡਿਪਟੀ ਸੀਐੱਮ ਦੀ ਸਹੁੰ ਚੁੱਕਣ ਤੋਂ ਪਹਿਲਾਂ ਸੁਨੇਤਰਾ ਨੇ ਰਾਜ ਸਭਾ ਦੇ ਸਾਂਸਦ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਜੀਤ ਪਵਾਰ ਦੀ 28 ਜਨਵਰੀ ਨੂੰ ਬਾਰਾਮਤੀ ਵਿਚ ਪਲੇਨ ਕ੍ਰੈਸ਼ ਵਿਚ ਮੌਤ ਦੇ ਬਾਅਦ ਡਿਪਟੀ ਸੀਐੱਮ ਅਹੁਦਾ ਖਾਲੀ ਹੋ ਗਿਆ ਸੀ।

ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ‘ਚ ‘ਵਜ਼ੂ’ ਦਾ ਮਾਮਲਾ, ਅਦਾਲਤ ਨੇ ਨੌਜਵਾਨ ਨੂੰ ਨਿਆਇਕ ਹਿਰਾਸਤ ‘ਚ ਭੇਜਿਆ

NCP ਦੇ ਸਾਰੇ ਵਿਧਾਇਕਾਂ ਨੂੰ ਸ਼ਾਮ 4.30 ਵਜੇ ਰਾਜ ਭਵਨ ਦੇ ਲੋਕ ਭਵਨ ਵਿਚ ਬੁਲਾਇਆ ਗਿਆ ਹੈ। ਇਥੇ ਸੁਨੇਤਰਾ ਪਵਾਰ ਸ਼ਾਮ 5 ਵਜੇ ਡਿਪਟੀ ਚੀਫ ਮਨਿਸਟਰ ਵਜੋਂ ਸਹੁੰ ਚੁੱਕਣਗੇ। ਇਸ ਮੌਕੇ ਸੁਨੇਤਰਾ ਪਵਾਰ ਦੇ ਪਰਿਵਾਰ ਦੇ ਮੈਂਬਰ ਵੀ ਮੌਜੂਦ ਰਹਿਣਗੇ।

The post ਮਰਹੂਮ ਅਜੀਤ ਪਵਾਰ ਦੀ ਪਤਨੀ ਹੋਣਗੇ ਮਹਾਰਾਸ਼ਟਰ ਦੇ ਡਿਪਟੀ CM, ਸ਼ਾਮ ਨੂੰ ਚੁੱਕਣਗੇ ਸਹੁੰ appeared first on Daily Post Punjabi.



source https://dailypost.in/news/latest-news/ajit-pawars-wife-will/
Previous Post Next Post

Contact Form