ਪੰਜਾਬ ਦੇ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਅੱਜ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ CM ਮਾਨ ਤੇ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸੀਐੱਮ ਮਾਨ ਨੇ ਕਿਹਾ ਕਿ ਸ਼ਹਿਰਾਂ ਤੇ ਪਿੰਡਾਂ ‘ਚ ਇਹ ਮੁਹਿੰਮ ਜਾਗਰੂਕਤਾ ਅਭਿਆਨ ਚਲਾਇਆ ਜਾਵੇਗਾ। 9 ਤੋਂ 25 ਜਨਵਰੀ ਤੱਕ ਪੈਦਲ ਮਾਰਚ ਕੀਤੇ ਜਾਣਗੇ ।
ਉਨ੍ਹਾਂ ਕਿਹਾ ਕਿ ਪੰਜਾਬ ’ਚੋਂ ਨਸ਼ਾ ਕਹਿਰ ਨਾਲ ਨਹੀਂ, ਲਹਿਰ ਨਾਲ ਖਤਮ ਹੋਵੇਗਾ। ਪੰਜਾਬੀਆਂ ਅੱਗੇ ਹਰ ਮੁਸੀਬਤ ਬੌਨੀ ਬਣ ਜਾਂਦੀ ਹੈ। ਨਸ਼ਿਆਂ ਖਿਲਾਫ਼ ਪਿੰਡਾਂ ‘ਚ ਪਹਿਰੇ ਦੇਣੇ ਹੋਣਗੇ ਤੇ ਅਸੀਂ ਸਾਰੇ ਮਿਲ ਕੇ ਪੰਜਾਬ ‘ਚੋਂ ਨਸ਼ਾ ਵੀ ਖਤਮ ਕਰ ਦਿਆਂਗੇ । ਉਨ੍ਹਾਂ ਕਿਹਾ ਕਿ ਅਸੀਂ ਤੁਹਾਡੀ ਸੋਚ ‘ਤੇ ਪਹਿਰਾ ਦੇਵਾਂਗੇ। ਮੈਂ ਇਹ ਨਹੀਂ ਕਹਿੰਦਾ ਕਿ ਪੜਾਅ-1 ਵਿਚ 100 ਫੀਸਦੀ ਨਸ਼ਾ ਖਤਮ ਕਰ ਦਿੱਤਾ ਪਰ ਕਾਫੀ ਹੱਦ ਤਕ ਬੰਦ ਹੋਇਆ ਹੈ। ਅਜੇ ਮੰਜ਼ਿਲ ਤੱਕ ਨਹੀਂ ਪਹੁੰਚੇ ਹਾਂ। ਅਸੀਂ ਅੱਜ ਇਥੇ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰ ਰਹੇ ਹਾਂ। ਇਸ ਲੜਾਈ ਨੂੰ ਯੁੱਧ ਦੀ ਤਰ੍ਹਾਂ ਲੜਾਂਗੇ। ਅਸੀਂ ਆਪਣੇ ਦੇਸ਼, ਕੌਮ, ਕਿਸਾਨੀ ਤੇ ਪੰਜਾਬ ਨੂੰ ਬਚਾਉਣਾ ਹੈ। ਇਹ ਰੰਗਲਾ ਪੰਜਾਬ ਹੈ।
ਇਹ ਵੀ ਪੜ੍ਹੋ : ਕਾਰ ਨਾਲ ਟਕਰਾਉਣ ਮਗਰੋਂ ਦਰੱਖਤ ਨਾਲ ਟਕਰਾਈ ਗੱਡੀ, ਦੁਬਈ ਤੋਂ ਪੰਜਾਬ ਪਰਤੇ ਨੌਜਵਾਨ ਦੀ ਹੋਈ ਮੌ/ਤ
CM ਮਾਨ ਨੇ ਕਿਹਾ ਕਿ ਅਸੀਂ ਤੁਹਾਡੇ ਹੱਕਾਂ ਲਈ ਖੜ੍ਹੇ ਹਾਂ। ਭਾਵੇਂ BBMB ਦਾ ਮਾਮਲਾ ਹੋਵੇ ਜਾਂ ਯੂਨੀਵਰਸਿਟੀ ਦਾ ਹੋਵੇ। ਚਾਰ ਸਾਲ ਵਿਚ 61 ਹਜ਼ਾਰ ਨੌਕਰੀਆਂ ਮੈਰਿਟ ਦੇ ਆਧਾਰ ‘ਤੇ ਦਿੱਤੀਆਂ ਹਨ। ਸਾਡੀ ਨੀਅਤ ਸਾਫ ਹੈ। ਨੌਕਰੀਆਂ ਡਿਗਰੀ ਮੁਤਾਬਕ ਹੀ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਜੋ ਕੀਤਾ, ਉਹ ਉਸ ਦਾ ਭੁਗਤ ਰਹੇ ਹਨ। ਅਸੀਂ ਆਪਣੇ ਕੰਮ ਤੇ ਡਿਵੈਲਪਮੈਂਟ ਦੇ ਨਾਂ ‘ਤੇ ਵੋਟ ਲਵਾਂਗੇ। ਅਸੀਂ ਟੋਲ ਟੈਕਸ ਬੰਦ ਕਰਨ ਦੀ ਗੱਲ ਕਰਾਂਗੇ। ਉਨ੍ਹਾਂ ਕਿਹਾ ਕਿ ਐਂਟੀ ਡ੍ਰੋਨ ਸਿਸਟਮ ਲਗਾ ਕੇ ਨਸ਼ਾ ਫੜਦੇ ਹਾਂ। ਉਨ੍ਹਾਂ ਕਿਹਾ ਕਿ ਨਸ਼ਾ ਹਰ ਸੂਬੇ ‘ਚ ਹੈ ਪਰ ਬਦਨਾਮ ਪੰਜਾਬ ਨੂੰ ਕੀਤਾ ਜਾ ਰਿਹਾ ਹੈ। ਨਸ਼ਿਆਂ ਨੂੰ ਖਤਮ ਕਰਨ ਲਈ ਸਾਨੂੰ ਲੋਕਾਂ ਦਾ ਸਹਿਯੋਗ ਚਾਹੀਦਾ ਹੈ ਤੇ ਨ.ਸ਼ਾ ਛੱਡਣ ਵਾਲਿਆਂ ਨੂੰ ਪਿਆਰ ਨਾਲ ਸਮਝਾਇਆ ਜਾਵੇ ਕਿਉਂਕਿ ਨ.ਸ਼ਾ ਕਰਨ ਵਾਲੇ ਮੁਲਜ਼ਮ ਨਹੀਂ, ਮਰੀਜ਼ ਹਨ।
ਵੀਡੀਓ ਲਈ ਕਲਿੱਕ ਕਰੋ -:
The post ਨਸ਼ਿਆਂ ਵਿਰੁੱਧ’ ਮੁਹਿੰਮ ਦੇ ਦੂਜੇ ਪੜਾਅ ਦੀ ਹੋਈ ਸ਼ੁਰੂਆਤ, CM ਮਾਨ ਬੋਲੇ-‘ਨਸ਼ਿਆਂ ਖਿਲਾਫ਼ ਪਿੰਡਾਂ ‘ਚ ਦੇਣੇ ਹੋਣਗੇ ਪਹਿਰੇ’ appeared first on Daily Post Punjabi.

