ਲੁਧਿਆਣਾ ਦੇ ਪਿੰਡ ਤਲਵਾੜਾ ਕੋਲ ਇਕ MBA ਦੇ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਸ ਦੇ ਪੇਟ ਵਿਚ ਗੋਲੀ ਮਾਰੀ ਗਈ ਸੀ। ਹਮਲਾਵਰ ਗੋਲੀ ਮਾਰਨ ਦੇ ਬਾਅਦ ਫਰਾਰ ਹੋ ਗਿਆ। ਖੂਨ ਨਾਲ ਲੱਥਪੱਥ ਨੌਜਵਾਨ ਨੂੰ ਸੜਕ ‘ਤੇ ਪਏ ਦੇਖ ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ‘ਤੇ ਪਹੁੰਚੀ ਪੁਲਿਸ ਨੇ ਨੌਜਵਾਨ ਨੂੰ ਚੁੱਕ ਕੇ ਡੀਐੱਮਸੀ ਹਸਪਤਾਲ ਵਿਚ ਭਰਤੀ ਕਰਾਇਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਸੂਚਨਾ ਮਿਲਣ ‘ਤੇ ਪਹੁੰਚੇ ਪਰਿਵਾਰ ਵਾਲਿਆਂ ਨੇ ਪੁੱਤ ਦੇ ਕਤਲ ਦਾ ਦੋਸ਼ ਉਸ ਦੇ ਦੋਸਤ ‘ਤੇ ਹੀ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਨੌਜਵਾਨ ਨੇ ਉਸ ਨੂੰ ਘਰੋਂ ਬੁਲਾ ਕੇ ਲੈ ਗਿਆ ਸੀ। ਫਿਰ ਉਨ੍ਹਾਂ ਨੂੰ ਪੁੱਤ ਦੀ ਮੌਤ ਦੀ ਖਬਰ ਮਿਲੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਲਾਸ਼ ਦਾ ਅੱਜ ਪੋਸਟਮਾਰਟਮ ਹੋਵੇਗਾ।
ਦੂਜੇ ਪਾਸੇ ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ‘ਤੇ ਮ੍ਰਿਤਕ ਦੇ ਦੋਸਤ ਖਿਲਾਫ ਐੱਫਆਈਆਰ ਵੀ ਦਰਜ ਕਰ ਲਈ ਹੈ। ਮੁਲਜ਼ਮ ਫਰਾਰ ਦੱਸਿਆ ਗਿਆ ਹੈ, ਜਿਸ ਦੀ ਗ੍ਰਿਫਤਾਰੀ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਦੀ ਪਛਾਣ ਰਾਜਵੀਰ ਸਿੰਘ ਖਹਿਰਾ (25) ਵਜੋਂ ਹੋਈ ਹੈ ਜੋ ਪਿੰਡ ਥਰੀਕੇ ਦੇ ਜਗਜੀਤ ਨਗਰ ਦਾ ਰਹਿਣ ਵਾਲਾ ਸੀ। ਰਾਜਵੀਰ ਦਾ ਪਰਿਵਾਰ ਕਾਰੋਬਾਰੀ ਹੈ। ਉਨ੍ਹਾਂ ਦੀ ਮੋਗਾ ਵਿਚ ਪਹਿਲਾ ਇੰਡੀਆ ਮੋਟਰਸ ਆਟੋ ਏਜੰਸੀ ਸੀ। ਰਾਜਵੀਰ ਐੱਮਬੀਏ ਦੀ ਪੜ੍ਹਾਈ ਕਰ ਰਿਹਾ ਸੀ।
ਇਹ ਵੀ ਪੜ੍ਹੋ : ਚਾਈਨਾ ਡੋਰ ਦਾ ਆ/ਤੰਕ! 50 ਸਾਲਾਂ ਬੰਦਾ ਹੋਇਆ ਬੁਰੀ ਤਰ੍ਹਾਂ ਜ਼ਖਮੀ, ਨਿੱਜੀ ਹਸਪਤਾਲ ਰੈਫਰ
ਪਰਿਵਾਰ ਮੁਤਾਬਕ ਵੀਰਵਾਰ ਦੀ ਦੇਰ ਸ਼ਾਮ ਰਾਜਵੀਰ ਨੂੰ ਉਸ ਦਾ ਦੋਸਤ ਘਰ ਤੋਂ ਬੁਲਾ ਕੇ ਲੈ ਗਿਆ ਸੀ। ਰਾਜਵੀਰ ਨੇ ਘਰੋਂ ਜਾਂਦੇ ਸਮੇਂ ਦੱਸਿਆ ਸੀ ਕਿ ਉਹ ਇਕ ਦੋਸਤ ਨਾਲ ਜਾ ਰਿਹਾ ਹੈ। ਪੀਏਯੂ ਪੁਲਿਸ ਸਟੇਸ਼ਨ ਦੇ SHO ਵਿਜੇ ਕੁਮਾਰ ਨੇ ਘਟਨਾ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਪਿੰਡ ਤਲਵਾੜਾ ਦੇ ਰਹਿਣ ਵਾਲੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਇਕ ਨੌਜਵਾਨ ਖੂਨ ਨਾਲ ਲੱਥਪੱਥ ਸੜਕ ‘ਤੇ ਪਿਆ ਹੈ। ਉਸ ਨੂੰ ਕਿਸੇ ਨੇ ਗੋਲੀ ਮਾਰੀ ਹੈ। ਹਮਲਾਵਰ ਭੱਜ ਚੁੱਕੇ ਹਨ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ DMC ਹਸਪਤਾਲ ਵਿਚ ਭਰਤੀ ਕਰਾਇਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਰਾਜਵੀਰ ਦੇ ਦੋਸਤ ਜੁਗਰਾਜ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਜੋ ਪਿੰਡ ਪਮਾਲ ਦਾ ਰਹਿਣ ਵਾਲਾ ਹੈ। ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
The post ਲੁਧਿਆਣਾ : ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋਲੀ ਮਾਰ ਕੇ ਕਤਲ, ਪਰਿਵਾਰ ਨੇ ਦੋਸਤ ‘ਤੇ ਜਤਾਇਆ ਕਤਲ ਦਾ ਸ਼ੱਕ appeared first on Daily Post Punjabi.

