ਧੂਰੀ ਤੇ ਦੋਰਾਹਾ ਵਾਸੀਆਂ ਨੂੰ ਵੱਡਾ ਤੋਹਫਾ, ਰੇਲਵੇ ਓਵਰਬ੍ਰਿਜ ਦੇ ਨਿਰਮਾਣ ਨੂੰ ਮਿਲੀ ਮਨਜ਼ੂਰੀ

ਪੰਜਾਬ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ। ਦੋਰਾਹਾ ਤੇ ਧੂਰੀ ਵਿਖੇ ਰੇਲਵੇ ਓਵਰ ਬ੍ਰਿਜ ਨੂੰ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। ਹੁਣ ਕੁਝ ਹੀ ਘੰਟਿਆਂ ਵਿਚ ਚੰਡੀਗੜ੍ਹ, ਰੋਪੜ ਤੇ ਆਨੰਦਪੁਰ ਸਾਹਿਬ ਵਿਖੇ ਪਹੁੰਚਿਆ ਜਾ ਸਕੇਗਾ। ਮੰਤਰੀ ਬਿੱਟੂ ਨੇ ਦੱਸਿਆ ਕਿ ਦੋਰਾਹਾ ਓਵਰ ਬ੍ਰਿਜ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਿਆ ਹੈ। ਲਗਭਗ 124 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਦੋਵੇਂ ਬ੍ਰਿਜ ਕੀਤੇ ਜਾਣਗੇ।

ਇਹ ਵੀ ਪੜ੍ਹੋ : ਮਹਾਰਾਸ਼ਟਰ ਦੇ ਡਿਪਟੀ CM ਦਾ ਪਲੇਨ ਕ੍ਰੈ/ਸ਼, ਜਹਾਜ਼ ‘ਚ ਸਵਾਰ ਅਜੀਤ ਪਵਾਰ ਸਣੇ 5 ਲੋਕਾਂ ਦੀ ਮੌ/ਤ

ਇਹ ਜਾਣਕਾਰੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਦਿੱਤੀ ਗਈ ਹੈ। ਮੰਤਰੀ ਬਿੱਟੂ ਨੇ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਸਬੰਧੀ ਸਾਰੀਆਂ ਕਾਗਜ਼ੀ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਰੇਲਵੇ ਪੁਲਾਂ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਰੋਜ਼ਾਨਾ ਆਉਣ-ਜਾਣ ਵਿੱਚ ਪੇਸ਼ ਆਉਂਦੀਆਂ ਵੱਡੀਆਂ ਦਿੱਕਤਾਂ ਅਤੇ ਟ੍ਰੈਫਿਕ ਜਾਮ ਤੋਂ ਸਥਾਈ ਨਿਜਾਤ ਮਿਲੇਗੀ। ਕੇਂਦਰੀ ਮੰਤਰੀ ਬਿੱਟੂ ਨੇ ਦੱਸਿਆ ਕਿ ਇਨ੍ਹਾਂ ਰੇਲਵੇ ਬ੍ਰਿਜਾਂ ਦੇ ਬਣਨ ਨਾਲ ਇਕ ਪਾਸੇ ਜਿਥੇ ਸਮੇਂ ਦੀ ਬਚਤ ਹੋਵੇਗੀ ਨਾਲ ਹੀ ਇਲਾਕੇ ਦੇ ਵਿਕਾਸ ਵਿਚ ਵੀ ਮਦਦ ਮਿਲੇਗੀ।

The post ਧੂਰੀ ਤੇ ਦੋਰਾਹਾ ਵਾਸੀਆਂ ਨੂੰ ਵੱਡਾ ਤੋਹਫਾ, ਰੇਲਵੇ ਓਵਰਬ੍ਰਿਜ ਦੇ ਨਿਰਮਾਣ ਨੂੰ ਮਿਲੀ ਮਨਜ਼ੂਰੀ appeared first on Daily Post Punjabi.



Previous Post Next Post

Contact Form