ਕੰਗਨਾ ਰਣੌਤ ਮਾਣਹਾਨੀ ਕੇਸ, ਪਾਸਪੋਰਟ ਜ਼ਬਤ ਕਰਨ ਨੂੰ ਲੈ ਕੇ ਅਦਾਕਾਰਾ ਦੇ ਵਕੀਲ ਨੇ ਕੋਰਟ ‘ਚ ਦਿੱਤਾ ਜਵਾਬ

ਬਾਲੀਵੁੱਡ ਅਦਾਕਾਰਾ ਤੇ ਮੰਡੀ ਤੋਂ ਸੰਸਦ ਮੈਂਬਰ ਕੰਗਣਾ ਰਣੌਤ ਮਾਣਹਾਨੀ ਕੇਸ ਵਿੱਚ ਬਠਿੰਡਾ ਕੋਰਟ ਵਿੱਚ ਸੁਣਵਾਈ ਹੋਈ। ਕੰਗਨਾ ਦੇ ਵਕੀਲ ਨੇ ਪਾਸਪੋਰਟ ਜ਼ਬਤ ਕਰਨ ਦੇ ਮਾਮਲੇ ‘ਚ ਜਵਾਬ ਦਿੱਤਾ। ਉਥੇ ਹੀ ਬੇਬੇ ਮਹਿੰਦਰ ਕੌਰ ਦੇ ਵਕੀਲ ਵੱਲੋਂ 2 ਗਵਾਹ ਪੇਸ਼ ਕੀਤੇ ਗਏ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 10 ਫਰਵਰੀ 2026 ਤਾਰੀਕ ਤੈਅ ਕੀਤੀ ਗਈ ਹੈ।

ਕੰਗਣਾ ਰਨੌਤ ਵੱਲੋਂ ਇੱਕ ਐਫੀਡੈਟ ਦਿੱਤਾ ਗਿਆ ਜਿਸ ਵਿਚ ਕਿਹਾ ਗਿਆ ਕਿ ਜਦੋਂ ਵੀ ਅਦਾਲਤ ਉਸ ਨੂੰ ਫਿਜੀਕਲੀ ਪੇਸ਼ ਹੋਣ ਲਈ ਕਹੇਗੀ ਤਾਂ ਉਹ ਪੇਸ਼ ਹੋਵੇਗੀ। ਐਡਵੋਕੇਟ ਰਘਬੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਕਿ ਕੰਗਣਾ ਰਨੌਤ ਦੇ ਵਕੀਲ ਵੱਲੋਂ ਵਿਦੇਸ਼ ਜਾਣ ਦੇ ਸੰਬੰਧ ਵਿੱਚ ਹਲਫਨਾਮਾ ਦਿੱਤਾ ਗਿਆ ਪਰ ਸਾਡੇ ਵੱਲੋਂ ਕੰਗਣਾ ਰਨੌਤ ਨੂੰ ਵਿਦੇਸ਼ਾਂ ਵਿੱਚ ਜਾਣ ਤੋਂ ਰੋਕਣ ਬਾਰੇ ਅਤੇ ਉਸ ਦਾ ਪਾਸਪੋਰਟ ਕੋਰਟ ਵਿੱਚ ਜਮ੍ਹਾਂ ਕਰਵਾਉਣ ਬਾਰੇ ਕਿਹਾ ਗਿਆ ਸੀ, ਜਿਸ ‘ਤੇ ਉਨ੍ਹਾਂ ਨੂੰ ਜਿਹੜਾ ਹਲਫਨਾਮਾ ਦੇਣ ਦੀ ਹਦਾਇਤ ਦਿੱਤੀ ਗਈ ਹੈ।

Farmers' protest remark: BJP MP Kangana Ranaut granted bail by Bathinda court - The Tribune

ਦੱਸ ਦੇਈਏ ਕਿ ਸਾਲ 2021 ਵਿਚ ਕਿਸਾਨ ਅੰਦੋਲਨ ਦੌਰਾਨ ਕੰਗਨਾ ਨੇ ਬੇਬੇ ਮਹਿੰਦਰ ਕੌਰ ‘ਤੇ ਵਿਵਾਦਿਤ ਟਿੱਪਣੀ ਕੀਤੀ ਸੀ, ਜਿਸ ਕਰਕੇ ਬੇਬੇ ਮਹਿੰਦਰ ਕੌਰ ਵੱਲੋਂ ਕੇਸ ਦਰਜ ਕਰਵਾਇਆ ਗਿਆ ਸੀ। ਕੰਗਨਾ ਨੇ ਬਿਆਨ ਦਿੱਤਾ ਸੀ ਕਿ ਕਿਸਾਨੀ ਧਰਨੇ ਵਿਚ ਬੈਠੀਆਂ ਮਹਿਲਾਵਾਂ ਪੈਸੇ ਲੈ ਕੇ ਬੈਠੀਆਂ ਹਨ। ਕੁਝ ਸਮਾਂ ਪਹਿਲਾਂ ਬਠਿੰਡਾ ਕੋਰਟ ਵਿਚ ਪੇਸ਼ ਵੀ ਹੋਈ ਸੀ ਪਰ ਹੁਣ ਹਾਜ਼ਰੀ ਮਾਫੀ ਦੀ ਅਰਜ਼ੀ ਨੂੰ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ ਹੈ।

ਹਾਲਾਂਕਿ 15 ਜਨਵਰੀ ਨੂੰ ਹੋਈ ਪਿਛਲੀ ਸੁਣਵਾਈ ਦੌਰਾਨ ਕੰਗਨਾ ਨੂੰ ਬਠਿੰਡਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ। ਅਦਾਲਤ ਨੇ ਉਸ ਨੂੰ ਅਗਲੀਆਂ ਸੁਣਵਾਈਆਂ ਵਿਚ ਵੀਡੀਓ ਕਾਨਫਰੰਸ ਦੇ ਜ਼ਰੀਏ ਪੇਸ਼ ਹੋਣ ਦੀ ਇਜਾਜਤ ਦੇ ਦਿੱਤੀ। ਅਦਾਲਤ ਨੇ ਕੰਗਨਾ ਦੀ ਫਿਜੀਕਲ ਤੌਰ ‘ਤੇ ਪੇਸ਼ ਨਾ ਹੋਣ ਦੀ ਅਰਜੀ ਮਨਜੂਰ ਕਰ ਲਈ। ਅਦਾਲਤ ਨੇ ਕੰਗਨਾ ਖਿਲਾਫ ਹੋਰ ਗਵਾਹ ਪੇਸ਼ ਕਰਨ ਨੂੰ ਵੀ ਮਨਜੂਰੀ ਦਿੱਤੀ।

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਕੰਗਨਾ ਰਣੌਤ ਮਾਣਹਾਨੀ ਕੇਸ, ਪਾਸਪੋਰਟ ਜ਼ਬਤ ਕਰਨ ਨੂੰ ਲੈ ਕੇ ਅਦਾਕਾਰਾ ਦੇ ਵਕੀਲ ਨੇ ਕੋਰਟ ‘ਚ ਦਿੱਤਾ ਜਵਾਬ appeared first on Daily Post Punjabi.



Previous Post Next Post

Contact Form