ਮਸ਼ਹੂਰ ਬਾਲੀਵੁੱਡ ਸਿੰਗਰ ਸੁਨਿਧੀ ਚੌਹਾਨ ਨੂੰ ਚੰਡੀਗੜ੍ਹ ਦੇ ਪ੍ਰੋਫੈਸਰ ਡਾ. ਪੰਡਿਤ ਰਾਓ ਦੀ ਸ਼ਿਕਾਇਤ ‘ਤੇ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਦੱਖਣੀ ਗੋਆ ਜ਼ਿਲ੍ਹਾ ਬਾਲ ਕਮਿਸ਼ਨ ਨੇ ਜਾਰੀ ਕੀਤਾ ਹੈ। ਇਸ ਵਿਚ ਸਿੰਗਰ ਨੂੰ ‘ਬੀੜੀ ਜਲਾਈ ਲੇ’ ਅਤੇ ਸ਼ਰਾਬੀ ਜਾਂ ਅਜਿਹੇ ਹੀ ਗੀਤ ਨਾ ਗਾਉਣ ਲਈ ਕਿਹਾ ਗਿਆ ਹੈ।
ਦੱਸ ਦੇਈਏ ਕਿ ਗਾਇਕਾ ਦਾ ਕੱਲ੍ਹ ਯਾਨੀ 25 ਜਨਵਰੀ ਨੂੰ ਗੋਆ ਦੇ 1919 ਸਪੋਰਟਸ ਕ੍ਰਿਕਟ ਸਟੇਡੀਅਮ ਵਿਚ ‘ਦਿ ਅਲਟੀਮੇਟ ਸੁਨਿਧੀ ਲਾਈਵ’ ਕੰਸਰਟ ਹੈ। ਇਸ ਨੂੰ ਲੈ ਕੇ ਡਾ. ਪੰਡਿਤ ਰਾਓ ਨੇ ਸਿਕਾਇਤ ਕੀਤੀ ਸੀ, ਜਿਸ ਵਿਚ ਆਯੋਜਕਾਂ ਨੂੰ ਬੱਚਿਆਂ ਦੀ ਮੌਜੂਦਗੀ ਵਿਚ ਤੰਬਾਕੂ ਤੇ ਸ਼ਰਾਬ ਨੂੰ ਬੜ੍ਹਾਵਾ ਦੇਣ ਵਾਲੇ ਗਾਣੇ ਨਾ ਵਜਾਉਣ ਤੇ ਨਾ ਗਾਉਣ ਦੇਣ ਦੀ ਪ੍ਰੀਵੈਂਟਿਵ ਐਡਵਾਈਜਰੀ ਕਰਨ ਦੀ ਮੰਗ ਕੀਤੀ ਸੀ। ਇਸੇ ਸ਼ਿਕਾਇਤ ਮਗਰੋਂ ਗੋਆ ਚਾਈਲਡ ਕਮਿਸ਼ਨ ਨੇ ਗਾਇਕਾ ਸੁਨਿਧੀ ਚੌਹਾਨ ਦੇ ਲਾਈਵ ਕੰਸਰਟ ਨੂੰ ਲੈ ਕੇ ਸਖਤ ਰੁਖ਼ ਅਪਣਾਇਆ ਹੈ। ਦੱਖਣ ਗੋਆ ਜ਼ਿਲ੍ਹਾ ਬਾਲ ਕਮਿਸਨ ਨੇ ਆਯੋਜਕਾਂ ਨੂੰ ਐਡਵਾਈਜਰੀ ਜਾਰੀ ਕਰਕੇ ‘ਬੀੜੀ ਜਲਾਈ ਲੇ’ ਵਰਗੇ ਗੀਤ ਨਾ ਗਾਉਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਜਵੈਲਰਸ ਦੇ ਸ਼ੋਅਰੂਮ ‘ਚ ਅਕਾਉਂਟੈਂਟ ਨੇ ਹੀ ਕੀਤਾ ਹੱਥ ਸਾਫ! ਜਾਅਲੀ ਕੈਸ਼ ਬਿੱਲ ਕੱਟੇ, ਸੋਨਾ ਕੀਤਾ ਗਾਇਬ
ਦੱਸ ਦੇਈਏ ਕਿ ਪੰਡਿਤ ਰਾਓ ਧਰਨੇਵਾਰ ਚੰਡੀਗੜ੍ਹ ਵਿਚ ਸਮਾਜ ਸ਼ਾਤਰ ਪੜ੍ਹਾਉਂਦੇ ਹਨ। ਇਸ ਕੰਨੜ ਭਾਸ਼ੀ ਪ੍ਰੋਫੈਸਰ ਨੂੰ ਇਥੇ ਪੰਜਾਬੀ ਭਾਸ਼ਾ ਨਾਲ ਪਿਆਰ ਹੋ ਗਿਆ। ਉਹ ਲੋਕਾਂ ਨੂੰ ਪੰਜਾਬੀ ਭਾਸ਼ਾ ਪ੍ਰਤੀ ਤੇ ਨਸ਼ੇ ਤੋਂ ਦੂਰ ਰਹਿਣ ਲਈ ਜਾਗਰੂਕ ਕਰ ਰਹੇ ਹਨ। ਆਪਣੇ ਸਿਰ ‘ਤੇ ਇਕ ਬੋਰਡ ਰੱਖ ਕੇ ਉਹ ਬਾਜ਼ਾਰ, ਸੜਕ ਤੇ ਗਲੀਆਂ ਵਿਚ ਘੁੰਮਦੇ ਹਨ ਅਤੇ ਉਸ ‘ਤੇ ਲਿਖਿਆ ਹੁੰਦਾ ਹੈ ਕਿ ‘ਪੰਜਾਬੀ ਭਾਸ਼ਾ ਦਾ ਇਸਤੇਮਾਲ ਕਰੋ’। ਉਹ ਸਾਰਿਆਂ ਨੂੰ ਕਹਿੰਦੇ ਹਨ ਕਿ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰੋ ਤੇ ਆਪਣੀ ਦੁਕਾਨ ਦੇ ਸਾਈਨਬੋਰਡ ਪੰਜਾਬੀ ਵਿਚ ਲਗਾਓ।
The post ਗਾਇਕਾ ਸੁਨਿਧੀ ਚੌਹਾਨ ਨੂੰ ਐਡਵਾਇਜ਼ਰੀ ਜਾਰੀ, ਨਸ਼ੇ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਚਲਾਉਣ ਦੇ ਦਿੱਤੇ ਨਿਰਦੇਸ਼ appeared first on Daily Post Punjabi.

