‘ਹੱਥਕੜੀ ਲਾ ਕੇ ਲਿਆਓ ਕੋਰਟ…’, ਕੰਗਨਾ ਰਣੌਤ ਦੀ ਅਰਜ਼ੀ ਰੱਦ ਹੋਣ ਮਗਰੋਂ ਬੇਬੇ ਮਹਿੰਦਰ ਕੌਰ ਦਾ ਬਿਆਨ

ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਦੇ ਮੰਡੀ ਤੋਂ ਸੰਸਦ ਮੈਂਬਰ ਕੰਗਣਾ ਰਣੌਤ ਕੰਗਨਾ ਰਣੌਤ ਦੀ ਅਰਜ਼ੀ ਰੱਦ ਹੋਣ ਮਗਰੋਂ ਬੇਬੇ ਮਹਿੰਦਰ ਕੌਰ ਦਾ ਦੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਬੇਬੇ ਮਹਿੰਦਰ ਕੌਰ ਨੇ ਕਿਹਾ ਕਿ ਕੰਗਨਾ ਰਣੌਤ ਨੂੰ ਇਸ ਵਾਰ ਕੋਰਟ ‘ਚ ਪੇਸ਼ ਹੋਣਾ ਚਾਹੀਦਾ ਹੈ। ਕੰਗਨਾ ਨੂੰ ਹੱਥਕੜੀ ਲਾ ਕੇ ਕੋਰਟ ਲਿਆਓ।

कंगना रनौतच्या कानशिलात; अभिनेत्री म्हणाली, 'दहशतवादी हल्ल्याचा आनंद साजरा करणारे तुमच्यासोबत...' - Marathi News | Bollywood actress and bjp mp kangana ranaut slams ...

ਦੱਸ ਦੇਈਏ ਕਿ ਕੰਗਨਾ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੇਸ਼ੀ ਦੀ ਮਨਜ਼ੂਰੀ ਨਹੀਂ ਮਿਲੀ ਹੈ। ਬਠਿੰਡਾ ਕੋਰਟ ਨੇ ਹਾਜ਼ਰੀ ਮੁਆਫ਼ੀ ਦੀ ਅਰਜ਼ੀ ਰੱਦ ਕੀਤੀ ਹੈ ਤੇ ਨਾਲ ਹੀ ਕੰਗਨਾ ਨੂੰ 15 ਜਨਵਰੀ ਨੂੰ ਬਠਿੰਡਾ ਕੋਰਟ ‘ਚ ਪੇਸ਼ ਹੋਣ ਹੁਕਮ ਦੇ ਦਿੱਤੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੇਬੇ ਮਹਿੰਦਰ ਕੌਰ ਨੇ ਗੁੱਸੇ ਵਿੱਚ ਕਿਹਾ ਕਿ ਕੰਗਣਾ ਰਣੌਤ ਲਗਾਤਾਰ ਅਦਾਲਤ ਵਿੱਚ ਪੇਸ਼ ਹੋਣ ਤੋਂ ਬਚ ਰਹੀ ਹੈ। ਕੰਗਣਾ ਨੂੰ ਹੱਥਕੜੀਆਂ ਲਗਾ ਕੇ ਕੋਰਟ ਵਿੱਚ ਪੇਸ਼ ਕਰਨਾ ਚਾਹੀਦਾ ਹੈ।

ਇਹ ਮਾਮਲਾ ਸਾਲ 2021 ਵਿਚ ਕਿਸਾਨ ਅੰਦੋਲਨ ਦੌਰਾਨ ਕੰਗਨਾ ਨੇ ਬੇਬੇ ਮਹਿੰਦਰ ਕੌਰ ‘ਤੇ ਵਿਵਾਦਿਤ ਟਿੱਪਣੀ ਕੀਤੀ ਸੀ, ਜਿਸ ਕਰਕੇ ਬੇਬੇ ਮਹਿੰਦਰ ਕੌਰ ਵੱਲੋਂ ਕੇਸ ਦਰਜ ਕਰਵਾਇਆ ਗਿਆ ਸੀ। ਕੰਗਨਾ ਨੇ ਬਿਆਨ ਦਿੱਤਾ ਸੀ ਕਿ ਕਿਸਾਨੀ ਧਰਨੇ ਵਿਚ ਬੈਠੀਆਂ ਮਹਿਲਾਵਾਂ ਪੈਸੇ ਲੈ ਕੇ ਬੈਠੀਆਂ ਹਨ। ਕੁਝ ਸਮਾਂ ਪਹਿਲਾਂ ਬਠਿੰਡਾ ਕੋਰਟ ਵਿਚ ਪੇਸ਼ ਵੀ ਹੋਈ ਸੀ ਪਰ ਹੁਣ ਹਾਜ਼ਰੀ ਮਾਫੀ ਦੀ ਅਰਜ਼ੀ ਨੂੰ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ ਡਰੰਮ ਕ.ਤ/ਲ ਮਾਮਲੇ ‘ਚ 2 ਮੁਲਜ਼ਮ ਗ੍ਰਿਫ਼ਤਾਰ, ਬੇਰਹਿਮੀ ਨਾਲ ਵਾਰ/ਦਾਤ ਨੂੰ ਦਿੱਤਾ ਸੀ ਅੰਜ਼ਾਮ

ਹੁਣ ਕੰਗਨਾ ਨੂੰ 15 ਜਨਵਰੀ ਨੂੰ ਅਦਾਲਤ ਵਿਚ ਪੇਸ਼ ਹੋਣਾ ਪਵੇਗਾ ਨਹੀਂ ਤਾਂ ਉਸ ਦੀ ਜ਼ਮਾਨਤ ਅਰਜ਼ੀ ਖਾਰਜ ਕੀਤੀ ਜਾਵੇਗੀ ਤੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਕੀਤੇ ਜਾਣਗੇ। ਕੰਗਨਾ ਪਹਿਲਾਂ ਵੀ ਚਾਰ ਵਾਰ ਹਾਜ਼ਰੀ ਮਾਫੀ ਦੀ ਅਰਜ਼ੀ ਲਗਾ ਚੁੱਕੀ ਹੈ। ਇਸ ਸਬੰਧੀ ਕੰਗਨਾ ਨੇ ਹਵਾਲਾ ਦਿੱਤਾ ਸੀ ਕਿ ਉਸ ਦੇ ਕੁਝ ਆਫੀਸ਼ੀਅਲ ਕੰਮ ਹਨ ਤੇ ਬੰਬੇ ਵਿਚ ਉਨ੍ਹਾਂ ਦੇ ਕੁਝ ਕਮਿਟਮੈਂਟਸ ਹਨ, ਇਸ ਕਰਕੇ ਉਹ ਆਪਣੇ ਕੰਮਾਂ ਦੇ ਚੱਲਦੇ ਫਿਜ਼ੀਕਲੀ ਪੇਸ਼ ਨਹੀਂ ਹੋ ਸਕਦੀ ਪਰ ਕੋਰਟ ਨੇ ਕਿਹਾ ਕਿ ਸਾਡਾ ਬੇਵਜ੍ਹਾ ਸਮਾਂ ਖਰਾਬ ਨਾ ਕੀਤਾ ਜਾਵੇ।

ਵੀਡੀਓ ਲਈ ਕਲਿੱਕ ਕਰੋ -:

The post ‘ਹੱਥਕੜੀ ਲਾ ਕੇ ਲਿਆਓ ਕੋਰਟ…’, ਕੰਗਨਾ ਰਣੌਤ ਦੀ ਅਰਜ਼ੀ ਰੱਦ ਹੋਣ ਮਗਰੋਂ ਬੇਬੇ ਮਹਿੰਦਰ ਕੌਰ ਦਾ ਬਿਆਨ appeared first on Daily Post Punjabi.



Previous Post Next Post

Contact Form