ਵਾਰਾਣਸੀ ਦੇ ਚੌਕ ਥਾਣਾ ਖੇਤਰ ਵਿਚ ਕਰਨਘੰਟਾ ਇਲਾਕੇ ਵਿਚ ਬੰਦ ਦੁਕਾਨ ਤੋਂ ਕਰੋੜਾਂ ਰੁਪਏ ਦਾ ਸੋਨਾ ਚੋਰੀ ਕਰਨ ਵਾਲੇ ਬਦਮਾਸ਼ਾਂ ਨੂੰ ਪੁਲਿਸ ਨੇ ਦਬੋਚ ਲਿਆ। ਚੋਰੀ ਦੀ ਵਾਰਦਾਤ ਫਿਲਮੀ ਸਟਾਈਲ ਵਿਚ ਅੰਜਾਮ ਦੇਣ ਵਾਲੇ ਅਪਰਾਧੀਆਂ ਨੂੰ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਤੇ ਸਰਵਿਸਲਾਂਸ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ।
ਪੁਲਿਸ ਨੇ ਖੁਲਾਸਾ ਕੀਤਾ ਕਿ ਦੁਕਾਨ ਦਾ ਕੇਅਰਟੇਕਰ ਹੀ ਇਸ ਪੂਰੀ ਵਾਰਦਾਤ ਦਾ ਮਾਸਟਰਮਾਈਂਡ ਨਿਕਲਿਆ। ਕੇਅਰ ਟੇਕਰ ਨੇ ਆਪਣੇ ਚਾਰ ਹੋਰ ਸਾਥੀਆਂ ਨਾਲਮ ਮਿਲ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਸਾਜਿਸ਼ ਰਚੀ ਸੀ। ਸੀਸੀਟੀਵੀ ਕੈਮਰੇ ਦੇ ਸਿਰਫ ਇਕ ਸਬੂਤ ਨਾਲ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਵਾਰਾਣਸੀ ਦੇ ਕੈਂਟ ਰੇਲਵੇ ਸਟੇਸ਼ਨ ਕੋਲ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 2 ਕਿਲੋ 122 ਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਦਿਨ-ਦਿਹਾੜੇ ਫਾ/ਇਰਿੰਗ, ਦੋ ਹ.ਮਲਾ/ਵਰਾਂ ਨੇ ਲਗਜ਼ਰੀ ਕਾਰ ਸ਼ੋਅਰੂਮ ਨੂੰ ਬਣਾਇਆ ਨਿਸ਼ਾਨਾ
ਪੁਲਿਸ ਨੂੰ ਗੁੰਮਰਾਹ ਕਰਨ ਲਈ ਮਕਾਨ ਦੇ ਖਿੜਕੀ ਦਾ ਸ਼ੀਸ਼ਾ ਵੀ ਤੋੜਿਆ ਗਿਆ ਪਰ ਇਨ੍ਹਾਂ ਦੀ ਇਹ ਸਾਜਿਸ਼ ਸੀਸੀਟੀਵੀ ਵਿਚ ਕੈਦ ਹੋ ਗਈ ਜਿਸ ਦੀ ਜਾਂਚ ਦੇ ਬਾਅਦ ਪੁਲਿਸ ਹੁਣ ਇਸ ਨਾਲ ਜੁੜੇ ਨੈਟਵਰਕ ਨੂੰ ਖੰਗਾਲੇਗੀ।
ਵੀਡੀਓ ਲਈ ਕਲਿੱਕ ਕਰੋ -:
The post ਵਾਰਾਣਸੀ : ਬੰਦ ਦੁਕਾਨ ‘ਚੋਂ ਕਰੋੜਾਂ ਦਾ ਸੋਨਾ ਚੋਰੀ ਕਰਨ ਵਾਲੇ 5 ਮੁਲਜ਼ਮ ਕਾਬੂ, ਕੇਅਰ ਟੇਕਰ ਹੀ ਨਿਕਲਿਆ ਮਾਸਟਰਮਾਈਂਡ appeared first on Daily Post Punjabi.
source https://dailypost.in/news/latest-news/5-accused-arrested-for/

