TV Punjab | Punjabi News Channel: Digest for December 11, 2025

TV Punjab | Punjabi News Channel

Punjabi News, Punjabi TV

ਟਰੰਪ ਦੀ ਭਾਰਤ ਨੂੰ ਚੇਤਾਵਨੀ!

Tuesday 09 December 2025 06:11 PM UTC+00 | Tags: agriculture canada farmers food health india news rice top-news trending trending-news trump usa world wto


ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਨੂੰ ਅਮਰੀਕਾ ਦੇ ਬਾਜ਼ਾਰ ਵਿੱਚ ਚੌਲ 'ਡੰਪ' ਨਹੀਂ ਕਰਨੇ ਚਾਹੀਦੇ ਅਤੇ ਉਹ ਇਸ ਸਮੱਸਿਆ ਨੂੰ ਜਲਦ ਠੀਕ ਕਰਨਗੇ। ਸੋਮਵਾਰ ਨੂੰ ਵ੍ਹਾਈਟ ਹਾਊਸ ਵਿੱਚ, ਟਰੰਪ ਨੇ ਖੇਤੀਬਾੜੀ ਖੇਤਰ ਦੇ ਨੁਮਾਇੰਦਿਆਂ ਅਤੇ ਆਪਣੀ ਕੈਬਨਿਟ ਦੇ ਮੁੱਖ ਮੈਂਬਰਾਂ, ਖਜ਼ਾਨਾ ਸਕੱਤਰ Scott Bessent ਅਤੇ ਖੇਤੀਬਾੜੀ ਸਕੱਤਰ Brooke Rollins ਨਾਲ ਇੱਕ ਮੀਟਿੰਗ ਕੀਤੀ। ਉਨ੍ਹਾਂ ਕਿਸਾਨਾਂ ਲਈ 12 ਅਰਬ ਡਾਲਰ ਦੀ ਸੰਘੀ ਸਹਾਇਤਾ ਦਾ ਐਲਾਨ ਕੀਤਾ। ਲੁਈਸਿਆਨਾ (Louisiana) ਵਿੱਚ ਕੈਨੇਡੀ ਰਾਈਸ ਮਿੱਲ ਚਲਾਉਣ ਵਾਲੀ ਮੇਰਿਲ ਕੈਨੇਡੀ ਨੇ ਟਰੰਪ ਨੂੰ ਦੱਸਿਆ ਕਿ ਦੱਖਣੀ ਅਮਰੀਕਾ ਦੇ ਚੌਲ ਉਤਪਾਦਕ ਸੱਚਮੁੱਚ ਸੰਘਰਸ਼ ਕਰ ਰਹੇ ਹਨ, ਕਿਉਂਕਿ ਦੂਜੇ ਦੇਸ਼ ਅਮਰੀਕਾ ਵਿੱਚ ਚੌਲ ਡੰਪ ਕਰ ਰਹੇ ਹਨ। ਜਦੋਂ ਟਰੰਪ ਨੇ ਪੁੱਛਿਆ ਕਿ ਕਿਹੜੇ ਦੇਸ਼ ਡੰਪਿੰਗ ਕਰ ਰਹੇ ਹਨ, ਤਾਂ ਕੈਨੇਡੀ ਨੇ ਜਵਾਬ ਦਿੱਤਾ: ਭਾਰਤ ਅਤੇ ਥਾਈਲੈਂਡ, ਇੱਥੋਂ ਤੱਕ ਕਿ ਚੀਨ ਵੀ ਪੋਰਟੋ ਰੀਕੋ ਵਿੱਚ। ਚੌਲ ਡੰਪ ਕਰ ਰਿਹਾ ਹੈ।ਕੈਨੇਡੀ ਨੇ ਕਿਹਾ ਕਿ ਇਹ ਕਈ ਸਾਲਾਂ ਤੋਂ ਹੋ ਰਿਹਾ ਹੈ ਪਰ ਹੁਣ ਇਹ ਇੱਕ ਬਹੁਤ ਵੱਡੇ ਪੱਧਰ 'ਤੇ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਦੇ ਖਿਲਾਫ ਵਿਸ਼ਵ ਵਪਾਰ ਸੰਗਠਨ (WTO) ਵਿੱਚ ਇੱਕ ਕੇਸ ਵੀ ਚੱਲ ਰਿਹਾ ਹੈ। ਟਰੰਪ ਨੇ ਖਜ਼ਾਨਾ ਸਕੱਤਰ Bessent ਨੂੰ ਭਾਰਤ ਬਾਰੇ ਪੁੱਛਿਆ, ਜਿਸ 'ਤੇ ਬੇਸੈਂਟ ਨੇ ਜਵਾਬ ਦਿੱਤਾ ਕਿ ਉਹ ਅਜੇ ਵੀ ਭਾਰਤ ਦੇ ਵਪਾਰ ਸਮਝੌਤੇ 'ਤੇ ਕੰਮ ਕਰ ਰਹੇ ਹਨ। ਟਰੰਪ ਨੇ ਕਿਹਾ, "ਪਰ ਉਨ੍ਹਾਂ ਨੂੰ ਡੰਪਿੰਗ ਨਹੀਂ ਕਰਨੀ ਚਾਹੀਦੀ… ਉਹ ਅਜਿਹਾ ਨਹੀਂ ਕਰ ਸਕਦੇ।" ਟਰੰਪ ਨੇ ਭਰੋਸਾ ਦਿੱਤਾ ਕਿ ਇਸ ਸਮੱਸਿਆ ਨੂੰ ਟੈਰਿਫ ਨਾਲ ਬਹੁਤ ਆਸਾਨੀ ਨਾਲ ਅਤੇ ਇੱਕ ਦਿਨ ਵਿੱਚ ਹੱਲ ਕੀਤਾ ਜਾ ਸਕਦਾ ਹੈ, ਜਿਸ ਨਾਲ ਗੈਰ-ਕਾਨੂੰਨੀ ਢੰਗ ਨਾਲ ਚੌਲ ਭੇਜਣ ਵਾਲੇ ਦੇਸ਼ਾਂ ਨੂੰ ਰੋਕਿਆ ਜਾਵੇਗਾ।

ਦਸ ਦਈਏ ਕਿ ਭਾਰਤੀ ਚੌਲ ਬਰਾਮਦਕਾਰ ਫੈਡਰੇਸ਼ਨ (IREF) ਦੇ ਅੰਕੜਿਆਂ ਅਨੁਸਾਰ ਭਾਰਤ ਚੌਲਾਂ ਦਾ ਸਭ ਤੋਂ ਵੱਡਾ ਉਤਪਾਦਕ ਹੈ (150 ਮਿਲੀਅਨ ਟਨ) ਅਤੇ ਗਲੋਬਲ ਮਾਰਕੀਟ ਵਿੱਚ 28 ਫੀਸਦ ਹਿੱਸੇਦਾਰੀ ਰੱਖਦਾ ਹੈ।ਇਹ ਚੌਲਾਂ ਦਾ ਸਭ ਤੋਂ ਵੱਡਾ ਬਰਾਮਦਕਾਰ ਵੀ ਹੈ, ਜਿਸਦੀ 2024–2025 ਵਿੱਚ ਗਲੋਬਲ ਬਰਾਮਦ ਵਿੱਚ 30.3 ਫੀਸਦ ਹਿੱਸੇਦਾਰੀ ਹੈ। ਇੰਡੀਆ ਬ੍ਰਾਂਡ ਇਕੁਇਟੀ ਫਾਊਂਡੇਸ਼ਨ (IBEF) ਅਨੁਸਾਰ ਭਾਰਤ ਨੇ 2024 ਦੇ ਵਿੱਤੀ ਸਾਲ ਵਿੱਚ ਅਮਰੀਕਾ ਨੂੰ ਲਗਭਗ 2.34 ਲੱਖ ਟਨ ਚੌਲ ਬਰਾਮਦ ਕੀਤੇ, ਜੋ ਇਸਦੀ ਕੁੱਲ ਗਲੋਬਲ ਬਾਸਮਤੀ ਚੌਲਾਂ ਦੀ ਬਰਾਮਦ (52.4 ਲੱਖ ਟਨ) ਦੇ 5 ਫੀਸਦ ਤੋਂ ਵੀ ਘੱਟ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਭਾਰਤ 'ਤੇ 50 ਫੀਸਦ ਟੈਰਿਫ ਲਗਾਇਆ ਹੈ, ਜੋ ਦੁਨੀਆ ਵਿੱਚ ਸਭ ਤੋਂ ਵੱਧ ਹੈ।

The post ਟਰੰਪ ਦੀ ਭਾਰਤ ਨੂੰ ਚੇਤਾਵਨੀ! appeared first on TV Punjab | Punjabi News Channel.

Tags:
  • agriculture
  • canada
  • farmers
  • food
  • health
  • india
  • news
  • rice
  • top-news
  • trending
  • trending-news
  • trump
  • usa
  • world
  • wto

$25.87 ਤੋਂ $31.32 ਪ੍ਰਤੀ ਘੰਟਾ ਤਨਖ਼ਾਹ, ਸਟੈਟਕੈਨ ਕਰੂ ਭਰਤੀ!

Tuesday 09 December 2025 06:22 PM UTC+00 | Tags: agricultural canada canada-populations jobs news statistics-canada trending trending-news


ਸਟੈਟਿਸਟਿਕਸ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੀ 2026 ਦੀ ਪੋਪੂਲੇਸ਼ਨ ਅਤੇ ਐਗ੍ਰੀਕਲਚਰ ਜਨਗਣਨਾ ਲਈ ਦੇਸ਼ ਭਰ ਵਿੱਚ ਲਗਭਗ 32,000 ਕਰਮਚਾਰੀਆਂ ਦੀ ਭਰਤੀ ਕਰੇਗੀ। ਕੁਝ ਉੱਤਰੀ ਅਤੇ ਦੂਰ-ਦਰਾਜ਼ ਇਲਾਕਿਆਂ ਵਿੱਚ ਭਰਤੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ, ਪਰ ਦੇਸ਼-ਪੱਧਰੀ ਭਰਤੀ ਪ੍ਰਕਿਰਿਆ 6 ਜਨਵਰੀ 2026 ਤੋਂ ਸ਼ੁਰੂ ਹੋਵੇਗੀ। ਸਟੈਟਕੈਨ ਮੁੱਖ ਤੌਰ ਤੇ ਦੋ ਕਿਸਮ ਦੇ ਇਨਿਊਮੇਰੇਟਰ ਅਤੇ ਕਰਿਊ ਲੀਡਰ ਅਹੁਦਿਆਂ ਲਈ ਭਰਤੀ ਕਰੇਗਾ। ਇਨਿਊਮੇਰੇਟਰ ਘਰ-ਘਰ ਜਾ ਕੇ ਜਨਗਣਨਾ ਦੇ ਭਰੇ ਹੋਏ ਫਾਰਮ ਇਕੱਠੇ ਕਰਨਗੇ। ਇਸ ਕੰਮ ਵਿੱਚ ਆਬਾਦੀ ਨਾਲ ਮਿਲਣਾ, ਜਾਣਕਾਰੀ ਇਕੱਠੀ ਕਰਨਾ ਅਤੇ ਡਾਟਾ ਸਹੀ ਤਰੀਕੇ ਨਾਲ ਜਮ੍ਹਾਂ ਕਰਨਾ ਸ਼ਾਮਿਲ ਹੈ। ਇਨਿਊਮੇਰੇਟਰ ਨੂੰ ਹਫ਼ਤੇ ਵਿੱਚ ਔਸਤ 20 ਘੰਟੇ, ਜਿਸ ਵਿੱਚ ਜਿ਼ਆਦਾਤਰ ਸ਼ਾਮ ਅਤੇ ਵੀਕੈਂਡ ਸ਼ਾਮਿਲ ਹਨ, ਕੰਮ ਕਰਨਾ ਪਵੇਗਾ। ਇਹ ਨੌਕਰੀ ਮਈ ਤੋਂ ਜੁਲਾਈ 2026 ਤੱਕ ਰਹੇਗੀ। ਕਰਿਊ ਲੀਡਰ ਇਨਿਊਮੇਰੇਟਰਾਂ ਦੀ ਟੀਮ ਦੀ ਅਗਵਾਈ ਕਰਨਗੇ। ਉਨ੍ਹਾਂ ਦੀ ਜਿ਼ੰਮੇਵਾਰੀ ਵਿੱਚ ਟੀਮ ਦੀ ਟ੍ਰੇਨਿੰਗ, ਨਿਗਰਾਨੀ ਅਤੇ ਕੰਮ ਨੂੰ ਟਾਈਮ ‘ਤੇ ਪੂਰਾ ਕਰਵਾਉਣਾ ਸ਼ਾਮਿਲ ਹੈ। ਕਰਿਊ ਲੀਡਰ ਨੂੰ ਫੁੱਲ-ਟਾਈਮ (40 ਘੰਟੇ ਪ੍ਰਤੀ ਹਫ਼ਤਾ) ਕੰਮ ਲਈ ਉਪਲਬਧ ਹੋਣਾ ਪਵੇਗਾ, ਜਿਸ ਵਿੱਚ ਦਿਨ, ਸ਼ਾਮ ਅਤੇ ਵੀਕੈਂਡ ਵੀ ਸ਼ਾਮਿਲ ਹਨ। ਇਹ ਅਹੁਦਾ ਮਾਰਚ ਤੋਂ ਜੁਲਾਈ 2026 ਤੱਕ ਰਹੇਗਾ। ਦੋਵਾਂ ਅਹੁਦਿਆਂ ਲਈ ਘੰਟੇ ਦੇ ਹਿਸਾਬ ਨਾਲ 25.87 ਡਾਲਰ ਤੋਂ 31.32 ਡਾਲਰ ਤਨਖਾਹ ਹੋਵੇਗੀ, ਜੋਕਿ ਜਿ਼ਲ੍ਹੇ ਅਤੇ ਅਹੁਦੇ ਅਨੁਸਾਰ ਵੱਖ-ਵੱਖ ਹੈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਇਹ ਭਰਤੀ ਮੁਹਿੰਮ 2026 ਦੀ ਜਨਗਣਨਾ ਨੂੰ ਸਹੀ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਬਹੁਤ ਜ਼ਰੂਰੀ ਹੈ।   

The post $25.87 ਤੋਂ $31.32 ਪ੍ਰਤੀ ਘੰਟਾ ਤਨਖ਼ਾਹ, ਸਟੈਟਕੈਨ ਕਰੂ ਭਰਤੀ! appeared first on TV Punjab | Punjabi News Channel.

Tags:
  • agricultural
  • canada
  • canada-populations
  • jobs
  • news
  • statistics-canada
  • trending
  • trending-news

ਜਨਵਰੀ ਤੋਂ ਲੈ ਕੇ ਹੁਣ ਤੱਕ 85,000 ਵੀਜ਼ੇ ਰੱਦ!

Wednesday 10 December 2025 06:25 PM UTC+00 | Tags: deportation student-visa top-news travel trending trending-news trump usa visa-appointments world


ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਦੁਆਰਾ ਇਮੀਗ੍ਰੇਸ਼ਨ ਨਿਯਮਾਂ ਨੂੰ ਸਖ਼ਤ ਕਰਨ ਤੋਂ ਬਾਅਦ ਹੁਣ ਤੱਕ 85,000 ਵੀਜ਼ੇ ਰੱਦ ਕੀਤੇ ਗਏ ਹਨ। ਯੂਐਸ ਸਟੇਟ ਡਿਪਾਰਟਮੈਂਟ ਨੇ ‘X’  ‘ਤੇ ਪੋਸਟ ਕਰਕੇ ਦੱਸਿਆ ਕਿ ਜਨਵਰੀ ਤੋਂ ਲੈ ਕੇ ਹੁਣ ਤੱਕ 85,000 ਵੀਜ਼ੇ ਰੱਦ ਕੀਤੇ ਗਏ ਹਨ, ਜੋ Immigration enforcement ਅਤੇ ਸਰਹੱਦੀ ਸੁਰੱਖਿਆ ‘ਤੇ ਟਰੰਪ ਪ੍ਰਸ਼ਾਸਨ ਦੀ ਵਧਦੀ ਸਖ਼ਤੀ ਨੂੰ ਦਰਸਾਉਂਦਾ ਹੈ। ਦਰਅਸਲ, ਯੂਐਸ ਸਟੇਟ ਡਿਪਾਰਟਮੈਂਟ ਨੇ ਇੱਕ ਪੋਸਟ ਵਿੱਚ ਲਿਖਿਆ ਕਿ ਜਨਵਰੀ ਤੋਂ ਲੈ ਕੇ ਹੁਣ ਤੱਕ 85,000 ਵੀਜ਼ੇ ਰੱਦ ਕੀਤੇ ਗਏ ਹਨ। ਜਿਨ੍ਹਾਂ ਵਿੱਚ 8,000 ਤੋਂ ਵੱਧ ਵਿਦਿਆਰਥੀ ਸ਼ਾਮਲ ਹਨ, ਜੋ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਤੋਂ ਵੀ ਵੱਧ ਹਨ। ਇਸ ਸੰਦੇਸ਼ ਨੇ ਸਖ਼ਤ ਇਮੀਗ੍ਰੇਸ਼ਨ ਨਿਗਰਾਨੀ ਲਈ ਪ੍ਰਸ਼ਾਸਨ ਦੀ ਲਗਾਤਾਰ ਵਚਨਬੱਧਤਾ ਨੂੰ ਦਰਸਾਇਆ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਰਾਸ਼ਟਰਪਤੀ ਟਰੰਪ ਅਤੇ ਸੈਕਟਰੀ ਰੂਬੀਓ ਇਨ੍ਹਾਂ ਨਿਯਮਾਂ ਨੂੰ ਲੈ ਕੇ ਰੁਕਣ ਵਾਲੇ ਨਹੀਂ ਹਨ। ਯੂਐਸ ਸਟੇਟ ਡਿਪਾਰਟਮੈਂਟ ਦੁਆਰਾ ਕੀਤੀ ਗਈ ਇਸ ਪੋਸਟ ਨਾਲ ਰਾਸ਼ਟਰਪਤੀ ਡੋਨਲਡ ਟਰੰਪ ਦੀ ਇੱਕ ਤਸਵੀਰ ਵੀ ਸੀ ਜਿਸ ‘ਤੇ ਲਿਖਿਆ ਸੀ “ਮੇਕ ਅਮਰੀਕਾ ਸੇਫ ਅਗੇਨ,” ਇਹ ਪ੍ਰਸ਼ਾਸਨ ਦੀ ਇਸ ਦਲੀਲ ਨੂੰ ਹੋਰ ਮਜ਼ਬੂਤ ​​ਕਰਦਾ ਹੈ ਕਿ ਸਖ਼ਤ ਵੀਜ਼ਾ ਨਿਯਮ ਰਾਸ਼ਟਰੀ ਸੁਰੱਖਿਆ ਦੇ ਯਤਨਾਂ ਲਈ ਜ਼ਰੂਰੀ ਹਨ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰੱਦ ਕੀਤੇ ਗਏ ਵੀਜ਼ਿਆਂ ਵਿੱਚੋਂ 8 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੇ ਸਨ। ਨਸ਼ੇ ਵਿੱਚ ਗੱਡੀ ਚਲਾਉਣਾ, ਚੋਰੀ ਅਤੇ ਹਮਲਾ ਵਰਗੇ ਅਪਰਾਧ ਰੱਦ ਕਰਨ ਦੇ ਮੁੱਖ ਕਾਰਨ ਦੱਸੇ ਗਏ, ਜੋ ਪਿਛਲੇ ਸਾਲ ਦੀਆਂ ਲਗਪਗ ਅੱਧੀਆਂ ਰੱਦੀਕਰਨਾਂ ਦਾ ਹਿੱਸਾ ਸਨ। ਇਸ ਤੋਂ ਇਲਾਵਾ ਕੁਝ ਵੀਜ਼ੇ ਵੀਜ਼ਾ-ਮਿਆਦ ਖਤਮ ਹੋਣ, ਅੱਤਵਾਦ ਦੇ ਸਮਰਥਨ ਨਾਲ ਜੁੜੀਆਂ ਜਾਂਚਾਂ ਅਤੇ ਹੋਰ ਗੰਭੀਰ ਕਾਰਨਾਂ ਕਰਕੇ ਵੀ ਰੱਦ ਕੀਤੇ ਗਏ। ਅਕਤੂਬਰ ਵਿੱਚ ਪ੍ਰਸ਼ਾਸਨ ਨੇ ਉਨ੍ਹਾਂ ਲੋਕਾਂ ਦੇ ਵੀਜ਼ੇ ਵੀ ਰੱਦ ਕਰ ਦਿੱਤੇ ਸਨ, ਜਿਨ੍ਹਾਂ ‘ਤੇ ਕੰਜ਼ਰਵੇਟਿਵ ਕਾਰਕੁਨ ਚਾਰਲੀ ਕਿਰਕ ਦੀ ਹੱਤਿਆ ਦਾ ਜਸ਼ਨ ਮਨਾਉਣ ਦਾ ਦੋਸ਼ ਸੀ।

ਹਾਲਾਂਕਿ, ਇਨ੍ਹਾਂ ਸ਼੍ਰੇਣੀਆਂ ਨੇ ਰੱਦੀਕਰਨਾਂ ਦਾ ਇੱਕ ਵੱਡਾ ਹਿੱਸਾ ਬਣਾਇਆ ਪਰ ਅਧਿਕਾਰੀ ਨੇ 2025 ਵਿੱਚ ਬਾਕੀ ਰੱਦ ਕੀਤੇ ਗਏ ਵੀਜ਼ਿਆਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।  ਦੱਸ ਦਈਏ ਕਿ ਟਰੰਪ ਪ੍ਰਸ਼ਾਸਨ ਦੇ ਸਖ਼ਤ ਸੋਸ਼ਲ ਮੀਡੀਆ ਸਕ੍ਰੀਨਿੰਗ ਨਿਯਮਾਂ ਨੇ ਭਾਰਤ ਵਿੱਚ H-1B ਵੀਜ਼ਾ ਬਿਨੈਕਾਰਾਂ ਲਈ ਭਾਰੀ ਵਿਘਨ ਪੈਦਾ ਕਰ ਦਿੱਤਾ ਹੈ ਕਿਉਂਕਿ ਕਈ Appointments ਅਗਲੇ ਸਾਲ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਮੰਗਲਵਾਰ ਰਾਤ ਨੂੰ ਐਡਵਾਈਜ਼ਰੀ ਜਾਰੀ ਕਰਕੇ ਦੱਸਿਆ ਕਿ ਦਸੰਬਰ-ਜਨਵਰੀ ਦੇ ਕਈ ਇੰਟਰਵਿਊ ਹੁਣ ਮਾਰਚ 2026 ਜਾਂ ਉਸ ਤੋਂ ਬਾਅਦ ਲਈ ਸ਼ਿਫਟ ਕਰ ਦਿੱਤੇ ਗਏ ਹਨ। ਬਿਨੈਕਾਰਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਸਾਰੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਨੂੰ 15 ਦਸੰਬਰ ਤੋਂ ਪਹਿਲਾਂ "ਪਬਲਿਕ" ਕਰ ਦੇਣ, ਨਹੀਂ ਤਾਂ ਵੀਜ਼ਾ ਰੱਦ ਹੋ ਸਕਦਾ ਹੈ। ਪੁਰਾਣੀ ਤਾਰੀਖ ‘ਤੇ ਦੂਤਾਵਾਸ ਆਉਣ ਵਾਲਿਆਂ ਨੂੰ ਐਂਟਰੀ ਤੱਕ ਨਹੀਂ ਮਿਲੇਗੀ।

The post ਜਨਵਰੀ ਤੋਂ ਲੈ ਕੇ ਹੁਣ ਤੱਕ 85,000 ਵੀਜ਼ੇ ਰੱਦ! appeared first on TV Punjab | Punjabi News Channel.

Tags:
  • deportation
  • student-visa
  • top-news
  • travel
  • trending
  • trending-news
  • trump
  • usa
  • visa-appointments
  • world
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form