IndiGo ਸੰਕਟ ‘ਤੇ ਐਵੀਏਸ਼ਨ ਮੰਤਰਾਲੇ ਦਾ ਵੱਡਾ ਐਕਸ਼ਨ, ਮਨਮਾਨੇ ਕਿਰਾਏ ਲੈਣ ‘ਤੇ ਲਗਾਈ ਪਾਬੰਦੀ

ਇੰਡੀਗੋ ਸੰਕਟ ਤੇ ਸਰਕਾਰ ਨੇ ਵੱਡਾ ਐਕਸ਼ਨ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਕਿਰਾਏ ਵਧਾਉਣ ‘ਤੇ ਹੁਣ ਰੋਕ ਲਗਾ ਦਿੱਤੀ ਹੈ। ਦਰਅਸਲ Indigo ਦੀਆਂ ਕਈ ਫਲਾਈਟਾਂ ਰੱਦ ਹੋਈਆਂ ਸਨ ਜਿਸ ਕਰਕੇ ਯਾਤਰੀ ਪ੍ਰੇਸ਼ਾਨ ਹੋ ਰਹੇ ਸਨ ਜਿਸ ਤੋਂ ਬਾਅਦ ਸਰਕਾਰ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ। ਹਵਾਈ ਉਡਾਣਾਂ ਦੀਆਂ ਵਧਦੀਆਂ ਕੀਮਤਾਂ ‘ਤੇ ਰੋਕ ਲੱਗੇਗੀ। ਇੰਨਾ ਹੀ ਨਹੀਂ ਫਲਾਈਟਸ ਦੀਆਂ ਵਧਦੀਆਂ ਕੀਮਤਾਂ ‘ਤੇ ਐਵੀਏਸ਼ਨ ਮੰਤਰਾਲਾ ਦਾ ਐਕਸ਼ਨ ਵੀ ਦੇਖਣ ਨੂੰ ਮਿਲਿਆ ਹੈ। ਐਵੀਏਸ਼ਨ ਮੰਤਰਾਲਾ ਨੇ ਮਨਮਾਨੇ ਕਿਰਾਇਆ ਲੈਣ ਤੇ ਪਾਬੰਦੀ ਲਗਾ ਦਿੱਤੀ ਹੈ। ਸਾਰੇ ਲੰਬਿਤ ਯਾਤਰੀਆਂ ਦੇ ਰਿਫੰਡ ਬਿਨਾਂ ਦੇਰੀ ਦੇ ਕਲੀਅਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤੇ ਸਾਰੀਆਂ ਰੱਦ ਉਡਾਣਾਂ ਲਈ ਰਿਫੰਡ ਪ੍ਰਕਿਰਿਆ ਨੂੰ 7 ਦਸੰਬਰ, ਰਾਤ 8.00 ਵਜੇ ਤੱਕ ਪੂਰਾ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਵੀ ਕਿਹਾ ਗਿਆ ਹੈ ਕਿ 48 ਘੰਟਿਆਂ ਦੇ ਅੰਦਰ ਯਾਤਰੀਆਂ ਦੇ ਸਮਾਨ ਉਨ੍ਹਾਂ ਦੇ ਰਿਹਾਇਸ਼ ਜਾਂ ਚੁਣੇ ਹੋਏ ਪਤੇ ‘ਤੇ ਪਹੁੰਚਾਇਆ ਜਾਵੇ।

ਦੱਸ ਦੇਈਏ ਕਿ ਇੰਡੀਗੋ ਏਅਰਲਾਈਨ ਦੇ ਸੰਚਾਲਨ ਵਿਚ ਲਗਾਤਾਰ ਪਿਛਲੇ 4 ਦਿਨਾਂ ਤੋਂ ਰੁਕਾਵਟ ਆ ਰਹੀ ਸੀ ਜਿਸ ਕਰਕੇ ਦੇਸ਼ ਭਰ ਦੇ ਹਵਾਈ ਅੱਡਿਆਂ ਉਤੇ ਯਾਤਰੀ ਫਸ ਗਏ ਸਨ। ਦਿੱਲੀ, ਮੁੰਬਈ, ਗੁਹਾਟੀ, ਹੈਦਰਾਬਾਦ ਸਣੇ ਕਈ ਮੁੱਖ ਅੱਡਿਆਂ ਉਤੇ ਲਾਈਨਾਂ ਲੱਗੀਆਂ ਨਜ਼ਰ ਆਈਆਂ। ਇਸ ਪ੍ਰੇਸ਼ਾਨੀ ਦੌਰਾਨ ਕੁਝ ਏਅਰਲਾਈਨਾਂ ਵੱਲੋਂ ਵਸੂਲੇ ਜਾ ਰਹੇ ਉੱਚੇ ਹਵਾਈ ਕਿਰਾਏ ਨੂੰ ਲੈ ਕੇ ਮੰਤਰਾਲੇ ਵੱਲੋਂ ਨੋਟਿਸ ਲਿਆ ਗਿਆ ਹੈ ਤਾਂ ਕਿ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ।

ਇਹ ਵੀ ਪੜ੍ਹੋ : ਕਪੂਰਥਲਾ : ਸ਼ੋਅਰੂਮ ਦੇ ਉੱਤੇ ਬਣੇ ਘਰ ‘ਚ ਲੱਗੀ ਭਿਆਨਕ ਅੱ.ਗ, ਭਰਾ ‘ਤੇ ਲਾਏ ਇਲਜ਼ਾਮ

ਇਕ ਅਧਿਕਾਰਤ ਨਿਰਦੇਸ਼ ਜਾਰੀ ਕੀਤਾ ਗਿਆ ਹੈ ਜਿਸ ਵਿਚ ਸਾਰੀਆਂ ਏਅਰਲਾਈਨਾਂ ਨੂੰ ਨਿਰਧਾਰਤ ਕੀਤੇ ਗਏ ਕਿਰਾਇਆਂ ਦੀ ਸਖਤੀ ਨਾਲ ਪਾਲਣਾ ਕਰਨ ਦਾ ਹੁਕਮ ਵੀ ਦਿੱਤਾ ਗਿਆ ਹੈ। ਇਹ ਸੀਮਾਵਾਂ ਉਦੋਂ ਤੱਕ ਲਾਗੂ ਰਹਿਣਗੀਆਂ ਜਦੋਂ ਤਕ ਸਥਿਤੀ ਪੂਰੀ ਤਰ੍ਹਾਂ ਸਥਿਰ ਨਹੀਂ ਹੋ ਜਾਂਦੀ। ਇਸ ਨਿਰਦੇਸ਼ ਦਾ ਮੁੱਖ ਉਦੇਸ਼ ਕੀਮਤਾਂ ਦਾ ਅਨੁਸ਼ਾਸਨ ਬਣਾਈ ਰੱਖਣਾ ਹੈ ਤੇ ਮੁਸ਼ਕਲਾਂ ਵਿਚ ਫਸੇ ਯਾਤਰੀਆਂ ਦੀ ਮਦਦ ਕਰਨਾ ਹੈ। ਯਾਤਰੀਆਂ ਨੇ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਹੈ ਕਿ ਇਹ ਕਦਮ ਇਹ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ ਕਿ ਜ਼ਰੂਰੀ ਤੌਰ ‘ਤੇ ਯਾਤਰਾ ਕਰਨ ਵਾਲੇ ਨਾਗਰਿਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

The post IndiGo ਸੰਕਟ ‘ਤੇ ਐਵੀਏਸ਼ਨ ਮੰਤਰਾਲੇ ਦਾ ਵੱਡਾ ਐਕਸ਼ਨ, ਮਨਮਾਨੇ ਕਿਰਾਏ ਲੈਣ ‘ਤੇ ਲਗਾਈ ਪਾਬੰਦੀ appeared first on Daily Post Punjabi.



source https://dailypost.in/news/latest-news/aviation-ministry-takes/
Previous Post Next Post

Contact Form