ਪੰਜਾਬ ‘ਚ ਇੱਕ ਵਾਰ ਫਿਰ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਮਾਮਲਾ ਜਲਾਲਾਬਾਦ ਦੇ ਪਿੰਡ ਜੀਵਾ ਅਰਾਈ ਤੋਂ ਹੈ, ਜਿਥੇ ਇੱਕ ਨੌਜਵਾਨ ਗੁਰੂਘਰ ‘ਚ ਬੇਅਦਬੀ ਕਰਦਾ ਫੜਿਆ ਗਿਆ। ਮੌਕੇ ‘ਤੇ ਮੌਜੂਦ ਪਾਠੀ ਸਿੰਘ ਨੇ ਨੌਜਵਾਨ ਨੂੰ ਕਾਬੂ ਕੀਤਾ। ਸਾਰੀ ਘਟਨਾ CCTV ‘ਚ ਕੈਦ ਹੋ ਗਈ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ।
ਜਿਸ ਸਮੇਂ ਇਹ ਘਟਨਾ ਵਾਪਰੀ ਉਸ ਵੇਲੇ ਗੁਰੂਘਰ ਵਿਚ ਅਰਦਾਸ ਚੱਲ ਰਹੀ ਸੀ ਤੇ ਸੰਗਤ ਵੀ ਉਥੇ ਮੌਜੂਦ ਸੀ। ਕਿਸੇ ਦੀ ਪਰਵਾਹ ਨਾ ਕਰਦੇ ਹੋਏ ਇਹ ਨੌਜਵਾਨ ਉਥੇ ਆਉਂਦਾ ਹੈ। ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਗੁਰੂਘਰ ਦੇ ਅੰਦਰ ਵੜਦਾ ਹੈ ਤੇ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੈ, ਉਥੇ ਨਾਲ ਵਾਲੀ ਜਗ੍ਹਾ ‘ਤੇ ਜਾਂਦਾ ਹੈ ਤੇ ਉਥੇ ਜੋ ਵਸਤਰ ਪਏ ਹਨ ਉਸ ਨਾਲ ਛੇੜਛਾੜ ਕਰਦਾ ਹੈ।

ਇਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਫੜ ਲਿਆ ਤੇ ਗੁਰੂਘਰ ਤੋਂ ਬਾਹਰ ਲੈ ਗਏ। ਉਸ ਦੀ ਛਿੱਤਰ ਪਰੇਡ ਕੀਤੀ ਤਾਂ ਲੋਕਾਂ ਨੇ ਪੁੱਛਿਆ ਕਿ ਉਥੇ ਕੀ ਕਰਨ ਆਇਆ ਸੀ। ਉਸ ਨੇ ਦੱਸਿਆ ਕਿ ਉਹ ਇਥੋਂ ਗੁੱਲਕ ਵਿਚੋਂ ਪੈਸੇ ਚੋਰੀ ਕਰਨ ਆਇਆ ਸੀ। ਪਿੰਡ ਵਾਲਿਆਂ ਨੇ ਇਲਜਾਮ ਲਾਏ ਕਿ ਉਸ ਨੇ ਨਸ਼ੇ ਦੀ ਪੂਰਤੀ ਲਈ ਇਹ ਸਭ ਕੁਝ ਕੀਤਾ ਹੈ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਨੇ ਕਿਸੇ ਦੇ ਉਕਸਾਵੇ ਵਿਚ ਆ ਕੇ ਇਹ ਕਾਰਾ ਕੀਤਾ ਹੈ।
ਇਹ ਵੀ ਪੜ੍ਹੋ : ਸ਼ੀਤਲ ਅੰਗੁਰਾਲ ਦੇ ਕਤਲ ਕੀਤੇ ਭਤੀਜੇ ਦਾ ਹੋਇਆ ਅੰਤਿਮ ਸੰਸਕਾਰ, ਮਾਂ ਦਾ ਰੋ-ਰੋ ਬੁਰਾ ਹਾਲ
ਪਿੰਡ ਦੇ ਸਰਪੰਚ ਨੇ ਕਿਹਾ ਕਿ ਸਾਰੇ ਪਿੰਡ ਵਾਲਿਆਂ ਦੀ ਇਹੀ ਮੰਗ ਹੈ ਕਿ ਨਸ਼ੇੜੀਆਂ ਨੂੰ ਪਿੰਡ ਵਿਚੋਂ ਬਾਹਰ ਕੱਢਿਆ ਜਾਵੇ। ਇਸ ਦੇ ਨਾਲ ਪ੍ਰਸ਼ਾਸਨ ਵੱਲੋਂ ਇਸ ਬੇਅਦਬੀ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -:
The post ਪੰਜਾਬ ‘ਚ ਮੁੜ ਹੋਈ ਬੇਅਦਬੀ! ਗੁਰੂਘਰ ‘ਚ ਫੜਿਆ ਨੌਜਵਾਨ, ਸਾਰੀ ਘਟਨਾ CCTV ‘ਚ ਕੈਦ appeared first on Daily Post Punjabi.

