ਪਟਿਆਲਾ ਵਿੱਚ ਇੱਕ 6 ਸਾਲਾ ਯੂਕੇਜੀ ਦੇ ਬੱਚੇ ਨੂੰ ਸਕੂਲ ਬੱਸ ਤੋਂ ਉਤਰਦੇ ਸਮੇਂ ਇੱਕ ਤੇਜ਼ ਰਫ਼ਤਾਰ ਬਾਈਕ ਨੇ ਟੱਕਰ ਮਾਰ ਦਿੱਤੀ। ਹਾਦਸਾ ਬੱਸ ਕੰਡਕਟਰ ਦੀ ਲਾਪਰਵਾਹੀ ਕਰਕੇ ਵਾਪਰਿਆ, ਜਿਸ ਨੇ ਇੰਨੇ ਛੋਟੇ ਬੱਚੇ ਨੂੰ ਇਕੱਲੇ ਲਾਹ ਦਿੱਤਾ, ਨਾ ਹੀ ਬੱਸ ਵਿਚ ਕੋਈ ਅਟੈਂਡੈਂਟ ਹੀ ਸੀ। ਬੱਚੇ ਦੇ ਸਿਰ, ਚਿਹਰੇ ਅਤੇ ਮੂੰਹ ‘ਤੇ ਗੰਭੀਰ ਸੱਟਾਂ ਲੱਗੀਆਂ। ਟੱਕਰ ਤੋਂ ਬਾਅਦ ਬਾਈਕ ਸਵਾਰ ਨਹੀਂ ਰੁਕਿਆ ਅਤੇ ਤੇਜ਼ ਰਫ਼ਤਾਰ ਨਾਲ ਭੱਜ ਗਿਆ। ਬੱਚੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ।
ਵੀਡੀਓ ਵਿੱਚ ਸਕੂਲ ਬੱਸ ਸੜਕ ‘ਤੇ ਰੁਕਦੀ ਅਤੇ ਬੱਚਾ ਉਤਰਦਾ ਦਿਖਾਈ ਦੇ ਰਿਹਾ ਹੈ। ਉਸ ਦੇ ਨਾਲ ਕੋਈ ਹੋਰ ਬੱਚਾ ਜਾਂ ਸਕੂਲ ਬੱਸ ਅਟੈਂਡੈਂਟ ਨਹੀਂ ਦਿਖਾਈ ਦੇ ਰਿਹਾ ਹੈ। ਬੱਚਾ ਦੌੜਦੇ ਹੋਏ ਸੜਕ ਪਾਰ ਕਰਕੇ ਘਰ ਵੱਲ ਜਾਣ ਲੱਗਦਾ ਹੈ। ਜਿਵੇਂ ਹੀ ਉਹ ਬੱਸ ਦੇ ਪਿੱਛੋਂ ਘੁੰਮਦੇ ਹੋਏ ਸੜਕ ‘ਤੇ ਨਿਕਲਦ ਹੈ ਤਾਂ ਬੱਸ ਦੇ ਸਾਈਡ ਤੋਂ ਆ ਰਹੀ ਤੇਜ ਰਫਤਾਰ ਬਾਈਕ ਉਸ ਨੂੰ ਟੱਕਰ ਮਾਰ ਦਿੰਦੀ ਹੈ।

ਅਚਾਨਕ ਹੱਚੇ ਨੂੰ ਟੱਕਰ ਲੱਗਣ ਨਾਲ ਬਾਈਕ ਵਾਲਾ ਚੱਲਦੇ ਹੋਏ ਪਿੱਛੇ ਤਾਂ ਮੁੜ ਕੇ ਵੇਖਦ ਹੈ ਪਰ ਉਥੇ ਰੁਕਦਾ ਨਹੀਂ। ਉਦੋਂ ਬੱਸ ਤੋਂ ਕੁਝ ਹੋਰ ਬੱਚੇ ਉਤਰਦੇ ਹਨ ਤੇ ਤੁਰੰਤ ਬੱਚੇ ਨੂੰ ਵੇਖਣ ਲਈ ਦੌੜਦੇ ਹਨ। ਇਸ ਦੌਰਾਨ ਬੱਸ ਡਰਾਈਵਰ ਲਾਪਰਵਾਹੀ ਨਾਲ ਬੱਸ ਨੂੰ ਅੱਗੇ ਵਧਾਉਂਦਾ ਦਿਖਾਈ ਦਿੰਦਾ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਉਹ ਚਲਾ ਗਿਆ ਜਾਂ ਰੁਕਿਆ, ਕਿਉਂਕਿ ਵੀਡੀਓ ਇਥੇ ਤੱਕ ਹੀ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ : ਹਰਿਆਣਾ : VIP ਨੰਬਰ ਲਈ 1.17 ਕਰੋੜ ਦੀ ਬੋਲੀ ਲਾ ਕੇ ਬੁਰਾ ਫਸਿਆ ਬੰਦਾ, ਮੰਤਰੀ ਵਿਜ ਨੇ ਦਿੱਤੇ ਜਾਂਚ ਦੇ ਹੁਕਮ
ਪਿਤਾ ਨੇ ਸਕੂਲ ਪ੍ਰਬੰਧਨ ‘ਤੇ ਗੰਭੀਰ ਦੋਸ਼ ਲਗਾਏ ਹਨ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਹਾਲਾਂਕਿ ਨਾ ਤਾਂ ਸਕੂਲ ਪ੍ਰਬੰਧਨ ਅਤੇ ਨਾ ਹੀ ਪ੍ਰਿੰਸੀਪਲ ਨੇ ਬੱਚੇ ਦੀ ਸਿਹਤ ਬਾਰੇ ਪੁੱਛਿਆ। ਉਨ੍ਹਾਂ ਕਿਹਾ ਕਿ ਜਿਸ ਸਕੂਲ ਬੱਸ ਵਿਚ ਇੰਨੇ ਛੋਟੇ ਬੱਚੇ ਆਉਂਦੇ-ਜਾਂਦੇ ਹੋਣ, ਉਸ ਵਿਚ ਕੋਈ ਅਟੈਂਡੈਂਟ ਨਹੀਂ ਸੀ, ਜੋ ਬੱਚਿਆਂ ਨੂੰ ਸੁਰੱਖਿਅਤ ਲਾਹ ਕੇ ਸੜਕ ਪਾਰ ਕਰਾਉਣ ਵਿਚ ਮਦਦ ਕਰਦਾ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਬੱਚੇ ਦਾ ਐਕਸੀਡੈਂਟ ਹੋ ਗਿਆ। ਉਨ੍ਹਾਂ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
The post ਸੜਕ ਕ੍ਰਾਸ ਕਰਦੇ ਬੱਚੇ ਨੂੰ ਬਾਈਕ ਨੇ ਮਾਰੀ ਟੱਕਰ, ਬੱਸ ਕੰਡਕਟਰ ਦੀ ਲਾਪਰਵਾਹੀ ਕਾਰਨ ਵਾਪਰਿਆ ਹਾਦਸਾ appeared first on Daily Post Punjabi.

