ਪੰਜਾਬ ‘ਚ ਠੰਢ ਦੇ ਕਹਿਰ, ਸੰਘਣੀ ਵਿਚਾਲੇ ਕਈ ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ, ਹੋਰ ਡਿੱਗੇਗਾ ਪਾਰਾ

ਪੰਜਾਬ ਵਿੱਚ ਠੰਢ ਦੀ ਲਪੇਟ ਵਿਚ ਹੈ। ਸ਼ੁੱਕਰਵਾਰ ਨੂੰ ਬਹੁਤ ਜ਼ਿਆਦਾ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਅੰਮ੍ਰਿਤਸਰ ਵਿੱਚ ਵਿਜੀਬਿਲਟੀ ਜ਼ੀਰੋ, ਪਟਿਆਲਾ ਵਿੱਚ 10 ਮੀਟਰ ਅਤੇ ਲੁਧਿਆਣਾ ਵਿੱਚ 50 ਮੀਟਰ ਤੱਕ ਘੱਟ ਗਈ। ਰਾਤ ਭਰ ਸੰਘਣੀ ਧੁੰਦ ਛਾਈ ਰਹੀ।

ਵਧਦੀ ਧੁੰਦ ਦੇ ਵਿਚਕਾਰ ਮੌਸਮ ਵਿਭਾਗ ਨੇ ਸ਼ਨੀਵਾਰ ਤੋਂ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਤਿੰਨ ਦਿਨਾਂ ਲਈ ਹਲਕੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਕਪੂਰਥਲਾ ਅਤੇ ਹੁਸ਼ਿਆਰਪੁਰ ਸ਼ਾਮਲ ਹਨ। ਇਸ ਨਾਲ ਆਉਣ ਵਾਲੇ ਦਿਨਾਂ ਵਿੱਚ ਪਾਰਾ ਡਿਗਣ ਨਾਲ ਠੰਢ ਦਾ ਕਹਿਰ ਹੋਰ ਵਧਣ ਦੀ ਉਮੀਦ ਹੈ।

Fog tightens its grip across Punjab; Rain likely in border districts

ਹੁਸ਼ਿਆਰਪੁਰ 4.8 ਡਿਗਰੀ ਸੈਲਸੀਅਸ ਦੇ ਘੱਟੋ-ਘੱਟ ਤਾਪਮਾਨ ਨਾਲ ਪੰਜਾਬ ਵਿੱਚ ਸਭ ਤੋਂ ਠੰਡਾ ਰਿਹਾ। ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 9.3 ਡਿਗਰੀ, ਲੁਧਿਆਣਾ ਦਾ 10.6 ਡਿਗਰੀ, ਪਟਿਆਲਾ ਦਾ 9.6 ਡਿਗਰੀ, ਪਠਾਨਕੋਟ ਦਾ 8.7 ਡਿਗਰੀ, ਬਠਿੰਡਾ ਦਾ 5.2 ਡਿਗਰੀ, ਗੁਰਦਾਸਪੁਰ ਦਾ 6.0 ਡਿਗਰੀ, ਐਸਬੀਐਸ ਨਗਰ ਦਾ 5.2 ਡਿਗਰੀ ਅਤੇ ਫਰੀਦਕੋਟ ਦਾ 7.8 ਡਿਗਰੀ ਰਿਹਾ।

ਇਹ ਵੀ ਪੜ੍ਹੋ : ਸੋਨੂੰ ਸੂਦ, ਯੁਵਰਾਜ ਸਿੰਘ ਸਣੇ ਕਸੂਤੇ ਫਸੇ ਵੱਡੇ ਸਿਤਾਰੇ! ED ਦਾ ਵੱਡਾ ਐਕਸ਼ਨ

ਪੰਜਾਬ ਵਿੱਚ ਵੀ ਵੱਧ ਤੋਂ ਵੱਧ ਤਾਪਮਾਨ ਵਿੱਚ 0.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਕਾਰਨ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਪਾਰਾ ਆਮ ਨਾਲੋਂ ਘੱਟ ਦਰਜ ਕੀਤਾ ਗਿਆ। ਬਠਿੰਡਾ ਵਿੱਚ ਸਭ ਤੋਂ ਵੱਧ ਪਾਰਾ 24 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 19.4 ਡਿਗਰੀ (ਆਮ ਨਾਲੋਂ 0.5 ਡਿਗਰੀ ਘੱਟ), ਲੁਧਿਆਣਾ 19.2 ਡਿਗਰੀ (ਆਮ ਨਾਲੋਂ 1.8 ਡਿਗਰੀ ਘੱਟ), ਪਟਿਆਲਾ 20.5 ਡਿਗਰੀ, ਫਰੀਦਕੋਟ 21.5 ਡਿਗਰੀ, ਗੁਰਦਾਸਪੁਰ 20.0 ਡਿਗਰੀ, ਹੁਸ਼ਿਆਰਪੁਰ 18.8 ਡਿਗਰੀ ਅਤੇ ਮੋਹਾਲੀ 17.9 ਡਿਗਰੀ ਰਿਹਾ।

ਵੀਡੀਓ ਲਈ ਕਲਿੱਕ ਕਰੋ -:

The post ਪੰਜਾਬ ‘ਚ ਠੰਢ ਦੇ ਕਹਿਰ, ਸੰਘਣੀ ਵਿਚਾਲੇ ਕਈ ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ, ਹੋਰ ਡਿੱਗੇਗਾ ਪਾਰਾ appeared first on Daily Post Punjabi.



Previous Post Next Post

Contact Form