ਸਿਡਨੀ ‘ਚ ਹਮਲੇ ਦਾ ਮਾਮਲਾ, ਪੰਜਾਬੀ ਨੌਜਵਾਨ ਨੇ ਫੜਿਆ ਸੀ ਹਮਲਾਵਰ, ਕਈ ਲੋਕਾਂ ਦੀਆਂ ਬਚਾਈਆਂ ਜਾਨਾਂ

ਆਸਟ੍ਰੇਲੀਆ ਦੇ ਮਸ਼ਹੂਰ ਬੌਂਡੀ ਬੀਚ ‘ਤੇ ਹੋਈ ਭਿਆਨਕ ਗੋਲੀਬਾਰੀ ਦੀ ਘਟਨਾ ਨੇ ਜਿੱਥੇ ਹਫੜਾ-ਦਫੜੀ ਅਤੇ ਡਰ ਦਾ ਮਾਹੌਲ ਪੈਦਾ ਕਰ ਦਿੱਤਾ, ਉੱਥੇ ਹੀ ਇੱਕ ਨੌਜਵਾਨ ਪੰਜਾਬੀ-ਸਿੱਖ ਵਿਅਕਤੀ ਨੇ ਮਨੁੱਖਤਾ ਅਤੇ ਬਹਾਦਰੀ ਦੀ ਇੱਕ ਅਜਿਹੀ ਮਿਸਾਲ ਪੇਸ਼ ਕੀਤੀ ਜਿਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਨਿਊਜ਼ੀਲੈਂਡ ਵਿੱਚ ਪੈਦਾ ਹੋਏ ਤੇ ਆਸਟ੍ਰੇਲੀਆ ਵਿੱਚ ਰਹਿੰਦੇ ਅਮਨਦੀਪ ਸਿੰਘ ਬੋਲਾ ਨੇ ਗੋਲੀਆਂ ਦੀ ਆਵਾਜ ਸੁਣਦੇ ਹੀ ਭੱਜਣ ਦੀ ਬਜਾਏ ਇੱਕ ਸ਼ੂਟਰ ਨੂੰ ਜ਼ਮੀਨ ‘ਤੇ ਦਬੋਚ ਲਿਆ।

ਅਮਨਦੀਪ ਸਿੰਘ ਬੋਲਾ ਦੀਆਂ ਜੜ੍ਹਾਂ ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਦੇ ਨੇੜੇ ਸਥਿਤ ਨੌਰਾਂ ਪਿੰਡ ਵਿੱਚ ਹਨ। ਉਸ ਦੇ ਪੜਦਾਦਾ ਜੀ 1916 ਵਿੱਚ ਨਿਊਜ਼ੀਲੈਂਡ ਚਲੇ ਗਏ ਸਨ ਅਤੇ ਉੱਥੇ ਹੀ ਵਸ ਗਏ ਸਨ। ਅਮਨਦੀਪ ਖੁਦ ਛੇ ਜਾਂ ਸੱਤ ਸਾਲ ਪਹਿਲਾਂ ਆਸਟ੍ਰੇਲੀਆ ਆਇਆ ਸੀ ਅਤੇ ਇੱਕ ਨਿੱਜੀ ਟ੍ਰੇਨਰ ਵਜੋਂ ਕੰਮ ਕਰਦਾ ਹੈ। ਉਹ ਕਈ ਵਾਰ ਪੰਜਾਬ ਵੀ ਆਇਆ ਹੈ ਅਤੇ 2019 ਵਿੱਚ ਹਰਿਮੰਦਰ ਸਾਹਿਬ ਵੀ ਗਿਆ ਹੈ।

34 ਸਾਲਾ ਅਮਨਦੀਪ ਸਿੰਘ ਬੋਲਾ ਬੌਂਡੀ ਬੀਚ ‘ਤੇ ਉਸ ਵੇਲੇ ਕਬਾਬ ਖਾ ਰਿਹਾ ਸੀ ਕਿ ਅਚਾਨਕ ਉਸ ਨੇ ਗੋਲੀਆਂ ਦੀ ਆਵਾਜ਼ ਸੁਣੀ। ਪਹਿਲਾਂ ਤਾਂ ਉਸ ਨੇ ਸੋਚਿਆ ਕਿ ਇਹ ਪਟਾਕੇ ਹੋ ਸਕਦੇ ਹਨ, ਪਰ ਫਿਰ ਉਸ ਨੇ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਭੱਜਦੇ ਦੇਖਿਆ। ਸਥਿਤੀ ਨੂੰ ਸਮਝਦੇ ਹੋਏ ਅਮਨਦੀਪ ਗੋਲੀ ਚੱਲਣ ਦੀ ਦਿਸ਼ਾ ਵੱਲ ਭੱਜਿਆ।

ਅਮਨਦੀਪ ਨੂੰ ਜਲਦੀ ਹੀ ਅਹਿਸਾਸ ਹੋਇਆ ਕਿ ਦੋ ਬੰਦੂਕਧਾਰੀ ਬੀਚ ‘ਤੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਸਨ। ਫੁੱਟਬ੍ਰਿਜ ਦੇ ਨੇੜੇ ਉਸ ਨੇ ਹਮਲਾਵਰਾਂ ਵਿੱਚੋਂ ਇੱਕ ਨੂੰ ਪੁਲਿਸ ਦੀ ਗੋਲੀ ਲੱਗਣ ਤੋਂ ਬਾਅਦ ਲੜਖੜਾਉਂਦਿਆਂ ਦੇਖਿਆ। ਉਸੇ ਪਲ ਅਮਨਦੀਪ ਨੇ ਫੈਸਲਾ ਲਿਆ ਅਤੇ ਉਸ ‘ਤੇ ਝਪਟ ਪਿਆਕ। ਉਸਨੇ ਹਮਲਾਵਰ ਦੀ ਬੰਦੂਕ ਸੁੱਟ ਦਿੱਤੀ, ਉਸ ਨੂੰ ਜ਼ਮੀਨ ‘ਤੇ ਦਬੋਚ ਦਿੱਤਾ ਅਤੇ ਉਸ ਦੀਆਂ ਬਾਹਾਂ ਨੂੰ ਕੱਸ ਕੇ ਫੜ ਲਿਆ, ਜਿਸ ਨਾਲ ਕਿ ਉਹ ਦੁਬਾਰਾ ਹਥਿਆਰ ਨਾ ਚੁੱਕ ਸਕੇ।

Bondi Beach 2

ਅਮਨਦੀਪ ਨੇ ਹਮਲਾਵਰ ਨੂੰ ਪੁਲਿਸ ਦੇ ਆਉਣ ਤੱਕ ਦਬਾ ਕੇ ਰੱਖਿਆ। ਪੁਲਿਸ ਵਾਲੇ ਨੇ ਉਸ ਨੂੰ ਆਪਣੀ ਪਕੜ ਬਣਾਈ ਰੱਖਣ ਲਈ ਵੀ ਕਿਹਾ। ਥੋੜ੍ਹੇ ਸਮੇਂ ਵਿੱਚ ਹੀ ਪੁਲਿਸ ਨੇ ਸਥਿਤੀ ਨੂੰ ਪੂਰੀ ਤਰ੍ਹਾਂ ਕਾਬੂ ਵਿੱਚ ਕਰ ਲਿਆ। ਇੱਕ

CONTENT_HERE
ਮੋਬਾਈਲ ਵੀਡੀਓ ਵਿੱਚ ਅਮਨਦੀਪ, ਚਿੱਟੀ ਟੀ-ਸ਼ਰਟ ਅਤੇ ਸ਼ਾਰਟਸ ਪਹਿਨੇ ਹੋਏ ਹਮਲਾਵਰ ਦੀ ਪਿੱਠ ‘ਤੇ ਬੈਠਾ ਦਿਖਾਈ ਦੇ ਰਿਹਾ ਹੈ ਜਦੋਂ ਕਿ ਪੁਲਿਸ ਨੇ ਦੂਜੇ ਸ਼ੂਟਰ ਨੂੰ ਹੱਥਕੜੀ ਲਗਾਈ ਹੋਈ ਹੈ।

ਘਟਨਾ ਤੋਂ ਬਾਅਦ ਅਮਨਦੀਪ ਨੂੰ ਇੱਕ ਤੇਜ਼ ਐਡਰੇਨਾਲਿਨ ਰਸ਼ ਮਹਿਸੂਸ ਹੋਇਆ ਅਤੇ ਉਹ ਘਬਰਾ ਗਿਆ। ਉ ਸਨੇ ਕਿਹਾ ਕਿ ਨੇੜੇ ਮੌਜੂਦ ਵੱਖ-ਵੱਖ ਦੇਸ਼ਾਂ ਦੇ ਲੋਕ ਉਸ ਦੇ ਨਾਲ ਖੜ੍ਹੇ ਰਹੇ। ਕੁਝ ਨੇ ਨਾਰੀਅਲ ਪਾਣੀ ਦਿੱਤਾ, ਜਦੋਂਕਿ ਕੋਈ ਉਸ ਨੂੰ ਨਾਲ ਬੈਠ ਕੇ ਸੰਭਾਲਦਾ ਰਿਹਾ। ਅਮਨਦੀਪ ਨੇ ਇਸਨੂੰ ਬੌਂਡੀ ਬੀਚ ਦੀ ਸੱਚੀ ਬਹੁ-ਸੱਭਿਆਚਾਰਕ ਭਾਵਨਾ ਦੱਸਿਆ।

ਇਹ ਵੀ ਪੜ੍ਹੋ : ਭਾਰੀ ਹੰਗਾਮੇ ਵਿਚਾਲੇ ‘ਜੀ ਰਾਮ ਜੀ’ ਬਿੱਲ ਪਾਸ, ਸਦਨ ‘ਚ ਪਾੜੀਆਂ ਗਈਆਂ ਬਿੱਲ ਦੀਆਂ ਕਾਪੀਆਂ

ਅਮਨਦੀਪ ਨੇ ਕਿਹਾ ਕਿ ਉਸ ਨੇ ਜਾਣਬੁੱਝ ਕੇ ਕੋਈ ਬਹਾਦਰੀ ਨਹੀਂ ਦਿਖਾਈ, ਸਗੋਂ ਇਹ ਸਭ ਕੁਦਰਤੀ ਤੌਰ ‘ਤੇ ਹੋਇਆ। ਉਸ ਦਾ ਇੱਕੋ-ਇੱਕ ਧਿਆਨ ਲੋਕਾਂ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰਨਾ ਸੀ। ਹਾਲਾਂਕਿ, ਇਸ ਦੁਖਦਾਈ ਘਟਨਾ ਤੋਂ ਬਾਅਦ ਉਹ ਚੰਗੀ ਤਰ੍ਹਾਂ ਸੌਂ ਨਹੀਂ ਸਕਿਆ ਹੈ।

ਵੀਡੀਓ ਲਈ ਕਲਿੱਕ ਕਰੋ -:

 

The post ਸਿਡਨੀ ‘ਚ ਹਮਲੇ ਦਾ ਮਾਮਲਾ, ਪੰਜਾਬੀ ਨੌਜਵਾਨ ਨੇ ਫੜਿਆ ਸੀ ਹਮਲਾਵਰ, ਕਈ ਲੋਕਾਂ ਦੀਆਂ ਬਚਾਈਆਂ ਜਾਨਾਂ appeared first on Daily Post Punjabi.



Previous Post Next Post

Contact Form