ਉਸਤਾਦ ਪੂਰਨ ਸ਼ਾਹਕੋਟੀ ਨੂੰ ਘਰ ਦੇ ਕੋਲ ਕੀਤਾ ਗਿਆ ਸਪੁਰਦ-ਏ-ਖਾਕ, ਹੰਸਰਾਜ ਹੰਸ ਨੇ ਦੇਹ ਨੂੰ ਦਿੱਤਾ ਮੋਢਾ

ਮਸ਼ਹੂਰ ਬਾਲੀਵੁੱਡ ਗਾਇਕ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹਕੋਟੀ ਨੂੰ ਜਲੰਧਰ ਵਿੱਚ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਉਨ੍ਹਾਂ ਦੀ ਆਖਰੀ ਇੱਛਾ ਮੁਤਾਬਕ ਉਸਤਾਦ ਸ਼ਾਹਕੋਟੀ ਨੂੰ ਉਨ੍ਹਾਂ ਦੇ ਦਿਓਲ ਨਗਰ ਸਥਿਤ ਘਰ ਦੇ ਨੇੜੇ ਅੰਤਿਮ ਵਿਦਾਇਗੀ ਦਿੱਤੀ ਗਈ।

ਉਸਤਾਦ ਸ਼ਾਹਕੋਟੀ ਦੀ ਆਖਰੀ ਇੱਛਾ ਸੀ ਕਿ ਉਨ੍ਹਾਂ ਦੀ ਦੇਹ ਨੂੰ ਸ਼ਮਸ਼ਾਨਘਾਟ ਨਾ ਲਿਜਾਇਆ ਜਾਵੇ। ਪੰਜਾਬੀ ਸੰਗੀਤ ਉਦਯੋਗ ਦੀਆਂ ਹਸਤੀਆਂ ਸਮੇਤ ਸੈਂਕੜੇ ਲੋਕ ਮਾਸਟਰ ਸਲੀਮ ਦੇ ਘਰ ਉਨ੍ਹਾਂ ਨੂੰ ਵਿਦਾਈ ਦੇਣ ਲਈ ਪਹੁੰਚੇ। ਇਨ੍ਹਾਂ ਵਿੱਚ ਕਲੇਰ ਕੰਠ, ਜੀ ਖਾਨ, ਰਾਏ ਜੁਝਾਰ, ਨਵਰਾਜ ਹੰਸ, ਅਫਸਾਨਾ ਖਾਨ, ਜਸਵਿੰਦਰ ਦਿਆਲਪੁਰੀ, ਮਾਸ਼ਾ ਅਲੀ, ਬੂਟਾ ਮੁਹੰਮਦ ਅਤੇ ਗੁਰਲੇਜ਼ ਅਖਤਰ ਸ਼ਾਮਲ ਹਨ।

ਗਾਇਕ ਸਲੀਮ ਨੇ ਮੀਡੀਆ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਦੇ ਪਿਤਾ ਦੇ ਸਪੁਰਦ-ਏ-ਖਾਕ ਤੇ ਅੰਤਿਮ ਰਸਮਾਂ ਦੀ ਵੀਡੀਓਗ੍ਰਾਫੀ ਨਾ ਕੀਤੀ ਜਾਵੇ। ਇਸ ਤੋਂ ਬਾਅਦ ਮੀਡੀਆ ਨੂੰ ਬਾਹਰ ਰਹਿਣ ਲਈ ਕਿਹਾ ਗਿਆ। ਹੰਸਰਾਜ ਹੰਸ ਨੇ ਅੱਖਾਂ ਵਿਚ ਹੰਝੂ ਲੈ ਕੇ ਆਪਣੇ ਉਸਤਾਦ ਦੀ ਦੇਹ ਨੂੰ ਮੋਢਾ ਦਿੱਤਾ। ਸ਼ਾਹਕੋਟੀ ਦਾ ਕੱਲ੍ਹ ਸੋਮਵਾਰ (22 ਦਸੰਬਰ) ਨੂੰ 72 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਜਿਵੇਂ ਹੀ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਫੈਲੀ, ਹੰਸਰਾਜ ਹੰਸ, ਜਿਨ੍ਹਾਂ ਨੇ ਉਨ੍ਹਾਂ ਤੋਂ ਸੰਗੀਤ ਸਿੱਖਿਆ ਸੀ, ਤੁਰੰਤ ਉਨ੍ਹਾਂ ਦੇ ਘਰ ਪਹੁੰਚ ਗਏ। ਉਹ ਆਪਣੇ ਗੁਰੂ ਦੇ ਦੇਹਾਂਤ ‘ਤੇ ਬਹੁਤ ਰੋਂਦੇ ਹੋਏ ਦਿਖਾਈ ਦਿੱਤੇ।

ਪੰਜਾਬੀ ਗਾਇਕ ਰਾਏ ਜੁਝਾਰ ਨੇ ਕਿਹਾ ਕਿ ਉਹ ਬਹੁਤ ਹੌਲੀ ਬੋਲਦੇ ਸਨ। ਕਈ ਵਾਰ ਜਦੋਂ ਉਹ ਦਬਕਾ ਮਾਰਦੇ ਸਨ, ਤਾਂ ਉਨ੍ਹਾਂ ਦਾ ਪਿਆਰ ਲੁਕਿਆ ਹੁੰਦਾ ਸੀ। ਉਹ ਸਿਖਾਉਣ ਲਈ ਦਬਕਾ ਵੀ ਮਾਰਦੇ ਸਨ। ਉਨ੍ਹਾਂ ਨੇ ਇੰਡਸਟਰੀ ਨੂੰ ਬਹੁਤ ਸਾਰੇ ਮਹਾਨ ਕਲਾਕਾਰ ਦਿੱਤੇ ਹਨ। ਇਸ ਘਾਟੇ ਦੀ ਕਦੇ ਭਰਪਾਈ ਨਹੀਂ ਹੋਵੇਗੀ। ਮੈਂ ਉਨ੍ਹਾਂ ਨੂੰ ਡੇਢ ਸਾਲ ਪਹਿਲਾਂ ਮਿਲਿਆ ਸੀ।

ਇਹ ਵੀ ਪੜ੍ਹੋ : ਕੁਰੂਕਸ਼ੇਤਰ : 5 ਮਜ਼ਦੂਰਾਂ ਦੀ ਦਮ ਘੁਟਣ ਕਾਰਨ ਮੌਤ, ਕਮਰੇ ‘ਚ ਅੰਗੀਠੀ ਬਾਲ ਕੇ ਸੁੱਤੇ ਹੋਏ ਸਨ ਮਜ਼ਦੂਰ

ਸੂਫੀ ਗਾਇਕ ਮੁਕੇਸ਼ ਇਨਾਇਤ ਨੇ ਕਿਹਾ ਕਿ ਪੂਰਨ ਸ਼ਾਹ ਕੋਟੀ ਦਾ ਦੇਹਾਂਤ ਇੰਡਸਟਰੀ ਲਈ ਬਹੁਤ ਵੱਡਾ ਘਾਟਾ ਹੈ। ਅੱਜ ਹਰ ਕੋਈ ਰੋ ਰਿਹਾ ਹੈ। ਅਸੀਂ ਉਨ੍ਹਾਂ ਨੂੰ ਸੁਣਦੇ ਹੋਏ ਵੱਡੇ ਹੋਏ ਹਾਂ। ਉਹ ਸਾਡੀ ਇੰਡਸਟਰੀ ਲਈ ਸਭ ਕੁਝ ਸਨ। ਅਸੀਂ ਉਨ੍ਹਾਂ ਨੂੰ ਅਕਸਰ ਮਿਲਦੇ ਸੀ। ਉਹ ਸਾਰਿਆਂ ਨੂੰ ਕਹਿੰਦੇ ਸਨ ਚੰਗਾ ਬੋਲਣਾ ਹੈ। ਸਾਰਿਆਂ ਨੂੰ ਚੰਗੇ ਗਾਣੇ ਦ ਨਸੀਹਤ ਦਿੰਦੇ ਸਨ। ਉਨ੍ਹਾਂ ਦਾ ਸੁਭਾਅ ਫਕੀਰਾਂ ਵਰਗਾ ਸੀ।

ਪੰਜਾਬੀ ਗਾਇਕ ਕਲੇਰ ਕੰਠ ਨੇ ਕਿਹਾ ਕਿ ਅਸੀਂ ਉਸਤਾਦ ਪੂਰਨ ਸ਼ਾਹ ਕੋਟੀ ਨਾਲ ਸੁਨਹਿਰੀ ਪਲ ਬਿਤਾਏ। ਉਹ ਸਾਨੂੰ ਜਦੋਂ ਯਾਦ ਆਉਂਦੇ ਹਨ ਤਾਂ ਭਾਵੁਕ ਹੋ ਜਾਂਦੇ ਹਾਂ। ਜਦੋਂ ਉਨ੍ਹਾਂ ਨੂੰ ਮਿਲਣ ਆਉਂਦੇ ਸੀ, ਤਾਂ ਗਾਣੇ ਦ ਗੱਲ ਕਰਦੇ ਸਨ, ਕਿਉਂਕਿ ਉਹ ਸੰਗੀਤ ਨੂੰ ਸਮਰਪਿਤ ਸਨ। ਉਨ੍ਹਾਂ ਨਾਲ ਜਦੋਂ ਮੁਲਾਕਾਤ ਹੁੰਦੀ ਤਾਂਉਹ ਸੰਗੀਤ ਦ ਹੀ ਗੱਲ ਕਰਦੇ ਸਨ। ਉਨ੍ਹਾਂ ਦਾ ਬੇਵਕਤੀ ਜਾਣਾ ਪਰਿਵਾਰ ਤੇ ਸੰਗੀਤ ਜਗਤ ਲਈ ਵੱਡਾ ਘਾਟਾ ਹੈ।

ਇਹ ਵੀ ਪੜ੍ਹੋ : ਕੁਰੂਕਸ਼ੇਤਰ : 5 ਮਜ਼ਦੂਰਾਂ ਦੀ ਦਮ ਘੁਟਣ ਕਾਰਨ ਮੌਤ, ਕਮਰੇ ‘ਚ ਅੰਗੀਠੀ ਬਾਲ ਕੇ ਸੁੱਤੇ ਹੋਏ ਸਨ ਮਜ਼ਦੂਰ

ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਪੂਰਨ ਸ਼ਾਹਕੋਟੀ ਦਾ ਦੇਹਾਂਤ ਪੰਜਾਬ ਅਤੇ ਦੇਸ਼ ਲਈ ਬਹੁਤ ਦੁੱਖ ਵਾਲੀ ਗੱਲ ਹੈ। ਉਸਤਾਦ ਸ਼ਾਹਕੋਟੀ ਨੇ ਸੰਗੀਤ ਰਾਹੀਂ ਪੰਜਾਬ ਨੂੰ ਦੁਨੀਆ ਭਰ ਵਿੱਚ ਪ੍ਰਸਿੱਧੀ ਦਿਵਾਈ। ਉਨ੍ਹਾਂ ਨੇ ਇੱਕ ਉਸਤਾਦ ਵਜੋਂ ਸ਼ਾਨਦਾਰ ਸੇਵਾਵਾਂ ਪ੍ਰਦਾਨ ਕੀਤੀਆਂ, ਬਹੁਤ ਸਾਰੇ ਨੌਜਵਾਨਾਂ ਨੂੰ ਇੰਡਸਟਰੀ ਨਾਲ ਜੋੜਿਆ, ਜਿਨ੍ਹਾਂ ਵਿੱਚ ਹੰਸਰਾਜ ਹੰਸ ਵੀ ਸ਼ਾਮਲ ਹਨ, ਜੋ ਦੁਨੀਆ ਭਰ ਵਿੱਚ ਮਸ਼ਹੂਰ ਹਨ। ਉਨ੍ਹਾਂ ਦਾ ਪੁੱਤਰ, ਮਾਸਟਰ ਸਲੀਮ, ਇੱਕ ਅਜਿਹਾ ਵਿਅਕਤੀ ਹੈ। ਉਨ੍ਹਾਂ ਦਾ ਦੇਹਾਂਤ ਬਹੁਤ ਦੁਖਦਾਈ ਹੈ। ਉਨ੍ਹਾਂ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਗਾਇਕ ਹੰਸਰਾਜ ਹੰਸ ਅਤੇ ਜਸਬੀਰ ਜੱਸੀ ਉਨ੍ਹਾਂ ਦੇ ਸ਼ਾਗਰਿਦ ਰਹਿ ਚੁੱਕੇ ਹਨ, ਦਿਲਜੀਤ ਦੋਸਾਂਝ ਨੇ ਵੀ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ।

ਵੀਡੀਓ ਲਈ ਕਲਿੱਕ ਕਰੋ -:

The post ਉਸਤਾਦ ਪੂਰਨ ਸ਼ਾਹਕੋਟੀ ਨੂੰ ਘਰ ਦੇ ਕੋਲ ਕੀਤਾ ਗਿਆ ਸਪੁਰਦ-ਏ-ਖਾਕ, ਹੰਸਰਾਜ ਹੰਸ ਨੇ ਦੇਹ ਨੂੰ ਦਿੱਤਾ ਮੋਢਾ appeared first on Daily Post Punjabi.



Previous Post Next Post

Contact Form