ਪ੍ਰਵੀਨ ਪੀਨਾ ਬਣੇ ਮੋਗਾ ਦੇ ਨਵੇਂ ਮੇਅਰ, ਬਲਜੀਤ ਸਿੰਘ ਚੰਨੀ ਦੇ ਅਸਤੀਫ਼ੇ ਮਗਰੋਂ ਖਾਲੀ ਹੋਈ ਸੀ ਸੀਟ

ਮੋਗਾ ਵਾਸੀਆਂ ਨੂੰ ਨਵਾਂ ਮੇਅਰ ਮਿਲ ਗਿਆ ਹੈ। ਪ੍ਰਵੀਨ ਪੀਨਾ ਮੋਗਾ ਦੇ ਨਵੇਂ ਮੇਅਰ ਵਜੋਂ ਨਿਯੁਕਤ ਹੋਏ ਹਨ। ਮੋਗਾ ਨਗਰ ਨਿਗਮ ਪਿਛਲੇ ਚਾਰ ਸਾਲਾਂ ਤੋਂ ਮੇਅਰ ਅਹੁਦੇ ਲਗਾਤਾਰ ਸੁਰਖੀਆਂ ਵਿਚ ਰਿਹਾ ਹੈ। ਸਾਲ 2021 ਵਿਚ ਮਈ ਮਹੀਨੇ ਵਿਚ ਕਾਂਗਰਸ ਪਾਰਟੀ ਦੇ ਕੌਂਸਲਰ ਨੀਤਿਕਾ ਭੱਲਾ ਨੂੰ ਮੇਅਰ ਨਿਯੁਕਤ ਕੀਤਾ ਗਿਆ ਸੀ। ਇਸ ਦੇ ਬਾਅਦ 2023 ਵਿਚ ਨਵੀਂ ਸਰਕਾਰ ਬਣਨ ‘ਤੇ ਨੀਤਿਕਾ ਭੱਲਾ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਸੱਤਾਧਾਰੀ ਪਾਰਟੀ ਨੇ ਆਪਣੇ ਕੌਂਸਲਰ ਬਲਜੀਤ ਸਿੰਘ ਚੰਨੀ ਨੂੰ 2023 ਵਿਚ ਨਵਾਂ ਮੇਅਰ ਬਣਾਇਆ।

ਹਾਲਾਂਕਿ ਮੇਅਰ ਬਣੇ ਬਲਜੀਤ ਸਿੰਘ ਚੰਨੀ ਦਾ ਕਾਰਜਕਾਲ ਵਿਵਾਦਾਂ ਵਿਚ ਘਿਰਿਆ ਰਿਹਾ। ਉਨ੍ਹਾਂ ‘ਤੇ ਨਸ਼ਾ ਤਸਕਰ ਦੀ ਮਦਦ ਕਰਨ ਦੇ ਦੋਸ਼ ਲੱਗੇ ਜਿਸ ਦੇ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ। ਇਸੇ ਮਾਮਲੇ ਦੇ ਚੱਲਦੇ ਉਨ੍ਹਾਂ ਨੇ 27 ਨਵੰਬਰ 2025 ਨੂੰ ਮੇਅਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਚੰਨੀ ਦੇ ਅਸਤੀਫੇ ਦੇ ਬਾਅਦ ਚਰਚਾ ਤੇਜ਼ ਹੋ ਗਈ ਕਿ ਹੁਣ ਮੋਗਾ ਦਾ ਨਵਾਂ ਮੇਅਰ ਕੌਣ ਬਣੇਗਾ ਪਰ ਅੱਜ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਪਰਬੀਨ ਪੀਨਾ ਨੂੰ ਕਾਰਜਕਾਰੀ ਮੇਅਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਕਾਰਜਭਾਰ ਸੰਭਾਲਣ ਦੌਰਾਨ ਮੋਗਾ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੀ। ਉਨ੍ਹਾਂ ਨੇ ਪ੍ਰਵੀਨ ਪੀਨਾ ਨੂੰ ਮੇਅਰ ਦੀ ਕੁਰਸੀ ‘ਤੇ ਬਿਠਾਇਆ। ਇਸ ਮੌਕੇ ‘ਤੇ ਪਾਰਟੀ ਦੇ ਸੀਨੀਅਰ ਨੇਤਾ ਤੇ ਨਿਗਮ ਦੇ ਸਾਰੇ ਕੌਂਸਲਰ ਮੌਜੂਦ ਰਹੇ।

ਇਹ ਵੀ ਪੜ੍ਹੋ :  ਪੰਜਾਬ ‘ਚ ਮੁੜ ਤੋਂ ਚੱਲਣਗੀਆਂ ਸਰਕਾਰੀ ਬੱਸਾਂ, 5ਵੇਂ ਦਿਨ PRTC ਤੇ Punbus ਦੇ ਕੱਚੇ ਮੁਲਾਜ਼ਮਾਂ ਨੇ ਹੜਤਾਲ ਕੀਤੀ ਖਤਮ 

ਵਿਧਾਇਕ ਨੇ ਕਿਹਾ ਕਿ ਅੱਜ ਸਾਡੇ ਸੀਨੀਅਰ ਨੇਤਾ ਪ੍ਰਵੀਨ ਪੀਨਾ ਨੂੰ ਨਿਗਮ ਦੇ ਕਾਰਜਕਾਰੀ ਮੇਅਰ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸਾਨੂੰ ਉਮੀਦ ਹੈ ਕਿ ਉਹ ਪੂਰੀ ਈਮਾਨਦਾਰੀ ਦੇ ਨਾਲ ਆਪਣੇ ਫਰਜ਼ਾਂ ਦਾ ਪਾਲਣ ਕਰਨਗੇ। ਪ੍ਰਵੀਨ ਪੀਨਾ ਨੇ ਕਿਹਾ ਕਿ ਪਾਰਟੀ ਨੇ ਜੋ ਜ਼ਿੰਮੇਵਾਰੀ ਸੌਂਪੀ ਹੈ, ਉਸ ਨੂੰ ਈਮਾਨਦਾਰੀ ਨਾਲ ਨਿਭਾਉਣਗੇ।

ਵੀਡੀਓ ਲਈ ਕਲਿੱਕ ਕਰੋ -:

The post ਪ੍ਰਵੀਨ ਪੀਨਾ ਬਣੇ ਮੋਗਾ ਦੇ ਨਵੇਂ ਮੇਅਰ, ਬਲਜੀਤ ਸਿੰਘ ਚੰਨੀ ਦੇ ਅਸਤੀਫ਼ੇ ਮਗਰੋਂ ਖਾਲੀ ਹੋਈ ਸੀ ਸੀਟ appeared first on Daily Post Punjabi.



Previous Post Next Post

Contact Form