ਮੋਹਾਲੀ ਦੇ ਖਰੜ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਅਨਮੋਲ ਗਗਨ ਮਾਨ ਨੇ ਖਰੜ ਵਿਚ ਆਪਣੀ ਇਮਾਨਦਾਰੀ ਦਾ ਦਾਅਵਾ ਕਰਦਿਆਂ ਇੱਕ ਸਮਾਗਮ ਦੌਰਾਨ ਕਿਹਾ ਕਿ ਕੋਈ ਬਾਂਹ ਕੱਢ ਕੇ ਕਹਿ ਦੇਵੇ ਕਿ ਮੇਰੇ ਘਰ ਇਨ੍ਹਾਂ ਤੋਂ ਕੋਈ ਅਠੱਨੀ ਵੀ ਆਈ ਹੈ ਤਾਂ ਮੇਰੇ ਰੱਬ ਦ ਜੀਅ ਹੋਣ ‘ਤੇ ਲਾਹਨਤ ਹੈ। ਉਨ੍ਹਾਂ ਕਿਹਾ ਕਿ ਕੀ ਫਾਇਦਾ ਅਜਿਹੀ ਦੌਲਤ ਤੇ ਕਮਾਈ ਦਾ, ਜੋ ਜੇਲ੍ਹ ਵਿਚ ਬੈਠਣਾ ਪਏ, ਰਾਤ ਨੂੰ ਨੀਂਦ ਨਾ ਆਏ।

ਮਾਨ ਪਹਿਲਾਂ ਇੱਕ ਮਸ਼ਹੂਰ ਪੰਜਾਬੀ ਗਾਇਕਾ ਅਤੇ ਅਦਾਕਾਰਾ ਸੀ। ਬਾਅਦ ਵਿੱਚ ਉਹ 2022 ਵਿੱਚ ਪਹਿਲੀ ਵਾਰ ਖਰੜ ਤੋਂ ਵਿਧਾਇਕ ਚੁਣੀ ਗਈ ਸੀ। ਉਸ ਨੇ ਪੰਜਾਬ ਵਿੱਚ ਮੰਤਰੀ ਵਜੋਂ ਸੇਵਾ ਨਿਭਾਈ ਪਰ ਬਾਅਦ ਵਿੱਚ ਉਸਨੂੰ ਹਟਾ ਦਿੱਤਾ ਗਿਆ। ਬਾਅਦ ਵਿੱਚ ਉਸਨੇ ਆਪਣੇ ਵਿਧਾਇਕ ਅਹੁਦੇ ਅਤੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ, ਪਰ ਪਾਰਟੀ ਵੱਲੋਂ ਉਸ ਨੂੰ ਮਨਾਉਣ ਤੋਂ ਬਾਅਦ ਵਾਪਸ ਆ ਗਈ।
ਅਮਨੋਲ ਗਗਨ ਮਾਨ ਨੇ ਕਿਹਾ ਕਿ “ਕਿਸੇ ਦੀ ਅੱਧੀ ਰੋਟੀ ਵੀ ਮੇਰੇ ਘਰ ਨਹੀਂ ਆਈ। ਸਥਾਨਕ ਬਿਲਡਰਾਂ ਦੇ ਬਹੁਤ ਸਾਰੇ ਮੁਲਾਜਮ ਆਏ ਹੋਏ ਹਨ। ਕੋਈ ਬਾਂਹ ਕੱਢ ਕੇ ਕਹਿ ਦੇਵੇ ਕਿ ਮੇਰੇ ਘਰ ਵਿਚ ਇਨ੍ਹਾਂ ਕੋਲੋਂ ਕੋਈ ਅਠੱਨੀ ਵੀ ਆਈ ਹੈ। MLA ਨੇ ਇਨ੍ਹਾਂ ਕੋਲੋਂ ਪੈਸੇ ਲਏ ਨੇ। ਅਠੱਨੀ ਦਾ ਦਾਅਵਾ ਕਰ ਦੇਵੇ ਜਾਂ ਇਨ੍ਹਾਂ ਦੇ ਘਰ ਦੀ ਅੱਧੀ ਰੋਟੀ ਵੀ ਮੇਰੇ ਘਰ ਆਈ ਹੈ ਤਾਂ ਮੇਰੇ ਇਨਸਾਨ ਹੋਣ ‘ਤੇ ਲਾਹਨਤ ਹਹਨ। ਜੇ ਕੋਈ ਇਹ ਕਹਿਣ ਦੀ ਹਿੰਮਤ ਕਰਦਾ ਹੈ ਕਿ ਇਨ੍ਹਾਂ ਲੋਕਾਂ ਤੋਂ ਮੇਰੇ ਘਰ ਇੱਕ ਪੈਸਾ ਵੀ ਆਇਆ, ਤਾਂ ਸਾਰੇ ਵਿਧਾਇਕਾਂ ਨੇ ਉਨ੍ਹਾਂ ਤੋਂ ਪੈਸੇ ਲਏ ਹਨ।” ਜੇ ਉਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਘਰੋਂ ਸਿਰਫ਼ 8 ਆਨਾ, ਜਾਂ ਅੱਧੀ ਰੋਟੀ ਵੀ ਮੇਰੇ ਘਰ ਆਈ ਹੈ, ਤਾਂ ਮੇਰੇ ਰੱਬ ਦਾ ਜੀਅ ਹੋਣ ‘ਤੇ ਲਾਹਨਤ ਹੈ।
ਇਹ ਵੀ ਪੜ੍ਹੋ : ‘ਬਾਰਡਰ-2 ਫ਼ਿਲਮ ਦਾ ਪਹਿਲਾ ਲੁੱਕ ਪੋਸਟਰ ਜਾਰੀ, ਸ਼ਹੀਦ ਨਿਰਮਲਜੀਤ ਸੇਖੋਂ ਦੀ ਭੂਮਿਕਾ ‘ਚ ਦਿਲਜੀਤ ਦੋਸਾਂਝ
ਉਨ੍ਹਾਂ ਕਿਹਾ ਕਿ ਇੰਨੀ ਧਨ-ਦੌਲਤ, ਕਮਾਈ ਦ ਕੀ ਫਾਇਦਾ ਕਿ ਸਾਰੇ ਪਰਿਵਾਰ ਨੂੰ ਡਰ ਲਗਦ ਹੈ। ਜੋ ਤੁਹਾਡਾ ਮੇਨ ਬਿਲਡਰ ਹੈ, ਉਹ ਜੇਲ੍ਹ ਵਿਚ ਬੈਠਾ ਹੈ। ਇੰਨੀ ਮਾਇਆ, ਧਨ-ਦੌਲਤ ਇਕੱਠੀ ਕਰਨ ਦ ਕੀ ਫਾਇਦਾ ਹੈ, ਜੋ ਤੁਹਾਨੂੰ ਜੇਲ੍ਹ ਵਿਚ ਸੁੱਟ ਦੇਵੇ। ਜੋ ਤੁਹਾਨੂੰ ਰਾਤ ਨੂੰ ਸੌਣ ਨਾ ਦੇਵੇ। ਨੀਂਦ ਦੀਆਂ ਗੋਲੀਆਂ ਖਾ ਕੇ ਵੀ ਨੀਂਦ ਨਾ ਆਏ। ਜਿਥੇ ਸਾਰਾ ਦਿਨ ਇਹੀ ਪਲਾਨ ਕਰਨਾ ਪਏ ਕਿ ਕੋਰਟ ਦੇ ਕੇਸਾਂ ਨਾਲ ਕਿਵੇਂ ਨਜਿੱਠਣਾ ਹੈ। ਅਜਿਹੇ ਪੈਸੇ ਦ ਕੋਈ ਫਾਇਦਾ ਨਹੀਂ ਹੁੰਦਾ। ਘੱਟ ਕਾ ਲਓ ਪਰ ਚੈਨ ਨਾ ਖਾਓ।
ਵੀਡੀਓ ਲਈ ਕਲਿੱਕ ਕਰੋ -:
The post ‘ਕੋਈ ਬਾਂਹ ਕੱਢ ਕੇ ਕਹਿ ਦੇਵੇ ਕਿ ਕਿਸੇ ਦੀ ਅਠੱਨੀ ਵੀ ਮੇਰੇ ਘਰ ਗਈ ਹੋਵੇ…’ ਅਨਮੋਲ ਗਗਨ ਮਾਨ ਦਾ ਵੱਡਾ ਬਿਆਨ appeared first on Daily Post Punjabi.

