BCCI ਵੱਲੋਂ ਟੀ-20 ਵਿਸ਼ਵ ਕੱਪ 2026 ਲਈ ਭਾਰਤੀ ਟੀਮ ਦਾ ਐਲਾਨ, ਸ਼ੁਭਮਨ ਗਿੱਲ ਬਾਹਰ, ਈਸ਼ਾਨ ਕਿਸ਼ਨ ਦੀ ਹੋਈ ਐਂਟਰੀ

ਟੀ-20 ਵਰਲਡ ਕੱਪ 2026 ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। BCCI ਹੈੱਡ ਆਫਿਸ ਵਿਚ ਸਕੱਤਰ ਦੇਵਜੀਤ ਸੈਕੀਆ ਨੇ ਚੀਫ ਸਿਲੈਕਟਰ ਅਜਿਤ ਅਗਰਕਰ ਨੇ ਕਪਤਾਨ ਸੂਰਯਕੁਮਾਰ ਯਾਦਵ ਦੀ ਮੌਜੂਦਗੀ ਵਿਚ ਸਕਵਾਡ ਦਾ ਐਲਾਨ ਕੀਤਾ।

ਅਕਸ਼ਰ ਪਟੇਲ ਨੂੰ ਉਪ ਕਪਤਾਨ ਬਣਾਇਆ ਗਿਆ ਹੈ ਜਦੋਂ ਕਿ ਸ਼ੁਭਮਨ ਗਿੱਲ ਨੂੰ ਬਾਹਰ ਕਰ ਦਿੱਤਾ ਗਿਆ। ਸੰਜੂ ਸੈਮਸਨ ਵੀ ਟੀਮ ਦਾ ਹਿੱਸਾ ਹਨ। ਈਸ਼ਾਨ ਕਿਸ਼ਨ ਤੇ ਰਿੰਕੂ ਸਿੰਘ ਨੂੰ ਵੀ ਮੌਕਾ ਦਿੱਤਾ ਗਿਆ ਹੈ। ਇਹ ਟੀਮ ਵਰਲਡ ਕੱਪ ਤੋਂ ਪਹਿਲਾਂ 11 ਜਨਵਰੀ ਤੋਂ ਨਿਊਜ਼ੀਲੈਂਡ ਖਿਲਾਫ ਸ਼ੁਰੂ ਹੋ ਰਹੀ 3 ਵਨਡੇ ਤੇ 5 ਟੀ-20 ਮੈਚਾਂ ਦੀ ਸੀਰੀਜ ਵੀ ਖੇਡੇਗੀ। ਟੀ-20 ਵਰਲਡ ਕੱਪ ਦੀ ਸ਼ੁਰੂਆਤ 7 ਫਰਵਰੀ ਨੂੰ ਕੋਲੰਬੋ ਵਿਚ ਪਾਕਿਸਤਾਨ ਤੇ ਨੀਦਰਲੈਂਡ ਮੈਚ ਨਾਲ ਹੋਵੇਗੀ। ਇਸੇ ਦਿਨ ਭਾਰਤ ਵਾਨਖੇੜੇ ਸਟੇਡੀਅਮ ਵਿਚ ਯੂਏਈ ਨਾਲ ਆਪਣਾ ਪਹਿਲਾ ਮੈਚ ਖੇਡੇਗਾ. ਫਾਈਨਲ 8 ਮਾਰਚ 2026 ਨੂੰ ਖੇਡਿਆ ਜਾਵੇਗਾ। ਇਸ ਦੇ ਬਾਅਦ ਵੈਨਿਊ ਤੈਅ ਹੋਵੇਗਾ।

ਦੱਸ ਦੇਈਏ ਕਿ ਸਿਲੈਕਟਰਸ ਨੇ ਸ਼ੁਭਮਨ ਗਿੱਲ ਨੂੰ ਸਕਵਾਡ ਵਿਚ ਜਗ੍ਹਾ ਨਹੀਂ ਦਿੱਤੀ ਜੋ ਸਭ ਤੋਂ ਵੱਡਾ ਫੈਸਲਾ ਮੰਨਿਆ ਜਾ ਰਿਹਾ ਹੈ। ਉਹ ਆਊਟ ਆਫ ਫਾਰਮ ਹਨ। ਅਕਸ਼ਰ ਪਟੇਲ ਨੂੰ ਨਵਾਂ ਉਪ ਕਪਤਾਨ ਬਣਾਇਾ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਅਕਸ਼ਰ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਵਿਕਟ ਕੀਪਿੰਗ ਦੀ ਜ਼ਿੰਮੇਵਾਰੀ ਲਈ ਸੰਜੂ ਸੈਮਸਨ ਤੇ ਈਸ਼ਾਨ ਕਿਸ਼ਨ ਦੋਵਾਂ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਰਿੰਕੂ ਸਿੰਘ ਦੀ ਟੀਮ ਵਿਚ ਵਾਪਸੀ ਹੋਈ ਹੈ ਜੋ ਮਿਡਲ ਆਰਡਰ ਤੇ ਫਿਨੀਸ਼ਰ ਵਜੋਂ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਇਹ ਵੀ ਪੜ੍ਹੋ :  ਪੰਜਾਬ ‘ਚ ਰੇਲ ਰੋਕੋ ਅੰਦੋਲਨ ਮੁਲਤਵੀ, ਸਰਕਾਰ ਨਾਲ ਮੰਗਾਂ ‘ਤੇ ਬਣੀ ਸਹਿਮਤੀ ਮਗਰੋਂ ਕਿਸਾਨਾਂ ਦਾ ਫੈਸਲਾ

ਟੀਮ : ਸੂਰਿਆਕੁਮਾਰ ਯਾਦਵ (ਕਪਤਾਨ), ਅਕਸ਼ਰ ਪਟੇਲ (ਉਪ ਕਪਤਾਨ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਸੰਜੂ ਸੈਮਸਨ, ਹਾਰਦਿਕ ਪੰਡਯਾ ਰਿੰਕੂ ਸਿੰਘ, ਸ਼ਿਵਮ ਦੂਬੇ, ਕੁਲਦੀਪ ਯਾਦਵ, ਵਾਸ਼ਿੰਗਟਨ ਸੁੰਦਰ, ਹਰਸ਼ਿਤ ਰਾਣਾ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਇਸ਼ਾਨ ਕਿਸ਼ਨ

The post BCCI ਵੱਲੋਂ ਟੀ-20 ਵਿਸ਼ਵ ਕੱਪ 2026 ਲਈ ਭਾਰਤੀ ਟੀਮ ਦਾ ਐਲਾਨ, ਸ਼ੁਭਮਨ ਗਿੱਲ ਬਾਹਰ, ਈਸ਼ਾਨ ਕਿਸ਼ਨ ਦੀ ਹੋਈ ਐਂਟਰੀ appeared first on Daily Post Punjabi.



source https://dailypost.in/news/sports/bcci-announces-indian-team-2/
Previous Post Next Post

Contact Form