TV Punjab | Punjabi News ChannelPunjabi News, Punjabi TV |
Table of Contents |
ਕੈਨੇਡਾ ਦੀ ਬੇਰੁਜ਼ਗਾਰੀ ਘਟ ਕੇ 6.9% ਹੋਈ Friday 07 November 2025 07:30 PM UTC+00 | Tags: canada construction fulltime jobs montreal news ottawa statistics-canada top-news toronto trending-news unemployment vancouver warehousing ਸਟੈਟਿਸਟਿਕਸ ਕੈਨੇਡਾ ਦੇ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ, ਅਕਤੂਬਰ ਮਹੀਨੇ ਦੌਰਾਨ ਕੈਨੇਡੀਅਨ ਅਰਥਵਿਵਸਥਾ ਵਿਚ 67,000 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ ਅਤੇ ਬੇਰੁਜ਼ਗਾਰੀ ਦਰ ਥੋੜ੍ਹੀ ਘੱਟ ਕੇ 6.9% ਦਰਜ ਹੋਈ। ਜ਼ਿਆਦਾ ਵਾਧਾ ਪਾਰਟ-ਟਾਈਮ ਕੰਮ ਨੌਕਰੀਆਂ ਵਿਚ ਹੋਇਆ। ਸੈਕਟਰ ਦੇ ਹਿਸਾਬ ਨਾਲ ਨਜ਼ਰ ਮਾਰੀਏ ਤਾਂ ਥੋਕ ਅਤੇ ਰਿਟੇਲ ਵਪਾਰ ਵਿੱਚ 41,000 ਨਵੀਆਂ ਨੌਕਰੀਆਂ ਜੁੜੀਆਂ। ਨਾਲ ਹੀ ਆਵਾਜਾਈ ਅਤੇ ਵੇਅਰਹਾਉਸਿੰਗ, ਸੂਚਨਾ, ਸੱਭਿਆਚਾਰ ਅਤੇ ਮਨੋਰੰਜਨ, ਅਤੇ ਯੂਟਿਲਿਟੀ ਖੇਤਰਾਂ ਵਿੱਚ ਵੀ ਵਾਧਾ ਹੋਇਆ। ਕੰਸਟਰਕਸ਼ਨ ਖੇਤਰ ਨੇ 15,000 ਨੌਕਰੀਆਂ ਗੁਆਈਆਂ। ਸਟੈਟਕੈਨ ਅਨੁਸਾਰ ਜਨਵਰੀ ਤੋਂ ਅਕਤੂਬਰ ਤੱਕ ਮਾਲ ਉਤਪਾਦਨ ਵਾਲੇ ਖੇਤਰਾਂ ਵਿੱਚ ਰੁਜ਼ਗਾਰ ਘਟਿਆ, ਜਦਕਿ ਸੇਵਾਵਾਂ ਵਾਲੇ ਖੇਤਰਾਂ ਵਿੱਚ ਇਸੇ ਸਮੇਂ ਦੌਰਾਨ 142,000 ਨੌਕਰੀਆਂ ਵਧੀਆਂ। ਅਕਤੂਬਰ ਵਿੱਚ ਸ਼ਾਮਲ ਹੋਈਆਂ ਜ਼ਿਆਦਾਤਰ ਨੌਕਰੀਆਂ ਪਾਰਟ-ਟਾਈਮ ਸਨ, ਹਾਲਾਂਕਿ ਪਿਛਲੇ ਸਾਲ ਨਾਲੋਂ ਫੁਲ-ਟਾਈਮ ਅਤੇ ਪਾਰਟ-ਟਾਈਮ ਦੋਵੇਂ ਕਿਸਮਾਂ ਦੀਆਂ ਨੌਕਰੀਆਂ ਵਧੀਆਂ ਹਨ। ਪ੍ਰਾਈਵੇਟ ਸੈਕਟਰ ਦੀਆਂ ਨੌਕਰੀਆਂ ਵਿੱਚ 73,000 ਦਾ ਵਾਧਾ ਹੋਇਆ, ਜਦਕਿ ਸਰਕਾਰੀ ਕਾਮਿਆਂ ਦੀ ਗਿਣਤੀ ਸਥਿਰ ਰਹੀ। ਸਤੰਬਰ ਵਿੱਚ ਜੋ ਲੋਕ ਬੇਰੁਜ਼ਗਾਰ ਸਨ, ਉਹਨਾਂ ਵਿੱਚੋਂ ਲਗਭਗ ਹਰ ਪੰਜਵੇਂ ਵਿਅਕਤੀ ਨੂੰ ਅਕਤੂਬਰ ਵਿੱਚ ਨੌਕਰੀ ਮਿਲੀ।
ਸਟੈਟਿਸਟਿਕਸ ਕੈਨੇਡਾ ਅਨੁਸਾਰ ਨੌਜਵਾਨਾਂ (ਉਮਰ 15 ਤੋਂ 24 ਸਾਲ) ਲਈ ਬੇਰੁਜ਼ਗਾਰੀ ਦਰ ਫਰਵਰੀ ਤੋਂ ਬਾਅਦ ਪਹਿਲੀ ਵਾਰ ਘਟੀ, ਯਾਨੀ ਇਸ ਵਰਗ ਵਿੱਚ ਨੌਕਰੀਆਂ ਵਧੀਆਂ। ਨੌਜਵਾਨਾਂ ਵਿਚ ਬੇਰੁਜ਼ਗਾਰੀ ਦਰ ਪਿਛਲੇ ਢਾਈ ਸਾਲ ਤੋਂ ਲਗਾਤਾਰ ਵਧ ਰਹੀ ਸੀ। ਪਿਛਲੇ ਸਾਲ ਦੇ ਅਕਤੂਬਰ ਨਾਲ ਤੁਲਨਾ ਕਰਦੇ ਹੋਏ, ਇਸ ਸਾਲ ਅਕਤੂਬਰ ਵਿੱਚ ਲੋਕਾਂ ਦੀ ਔਸਤ ਘੰਟਾਵਾਰ ਤਨਖ਼ਾਹ 3.5% ਯਾਨੀ $1.27 ਵਧੀ। ਹੁਣ ਕੈਨੇਡਾ ਵਿੱਚ ਲੋਕ ਔਸਤ $37.06 ਪ੍ਰਤੀ ਘੰਟਾ ਕਮਾ ਰਹੇ ਹਨ। The post ਕੈਨੇਡਾ ਦੀ ਬੇਰੁਜ਼ਗਾਰੀ ਘਟ ਕੇ 6.9% ਹੋਈ appeared first on TV Punjab | Punjabi News Channel. Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
